ਆਸਟ੍ਰੇਲੀਆ : ਸਿੱਖ ਖੇਡਾਂ 2021 ਸ਼ਾਨੋ-ਸ਼ੌਕਤ ਨਾਲ ਸ਼ੁਰੂ, ਸਿੰਘ ਸਟ੍ਰਾਈਕਰਜ ਨੇ ਜਿੱਤਿਆ ਵਾਲੀਬਾਲ ਦਾ ਖਿਤਾਬ

Friday, Apr 02, 2021 - 06:10 PM (IST)

ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੇ ਕੂਈਨਜਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਐਨਸੈਕ ਸਿੱਖ ਖੇਡਾਂ ਸ਼ਾਨੋ-ਸ਼ੌਕਤ ਨਾਲ ਅਮੈਰੀਕਨ ਕਾਲਜ ਤੇ ਹੋਰ ਸਪਾਂਸਰਜ ਦੇ ਸਹਿਯੋਗ ਨਾਲ ਸ਼ੁਰੂ ਹੋ ਗਈਆਂ ਹਨ। ਇਹ ਖੇਡਾਂ ਇਸ ਵਾਰ ਪਰਥ ਵਿਖੇ ਹੋਣੀਆਂ ਸਨ ਪਰ ਕੋਰੋਨਾ ਦੀਆਂ ਪਾਬੰਦੀਆਂ ਕਰਕੇ ਇਸ ਵਾਰ ਨੈਸ਼ਨਲ ਕਮੇਟੀ ਵਲੋਂ ਹਰ ਸ਼ਹਿਰ ਵਿੱਚ ਕਰਵਾਉਣ ਦਾ ਅਹਿਮ ਫੈਸਲਾ ਲਿਆ ਗਿਆ।  

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : 8 ਸਾਲ ਬਾਅਦ ਪਤਨੀ ਦੇ ਕਤਲ ਕੇਸ 'ਚੋਂ ਪੰਜਾਬੀ ਨੌਜਵਾਨ ਬਰੀ 

ਹਰ ਸ਼ਹਿਰ ਨੂੰ 6 ਸਾਲ ਬਾਅਦ ਖੇਡਾਂ ਦੀ ਮੇਜਬਾਨੀ ਕਰਣ ਦਾ ਮਾਣ ਮਿਲਦਾ ਹੈ। ਇਹ ਖੇਡਾਂ 1981 ਵਿੱਚ ਹਾਕੀ ਦੇ ਇੱਕ ਮੈਚ ਤੋਂ ਸ਼ੁਰੂ ਹੋਈਆਂ। ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ। ਅਰਦਾਸ ਤੋਂ ਉਪਰੰਤ ਖੇਡਾਂ ਆਰੰਭ ਹੋਈਆਂ। ਇਨ੍ਹਾਂ ਖੇਡਾਂ ਵਿੱਚ ਲਗਭਗ 800 ਦੇ ਲਗਭਗ ਖਿਡਾਰੀ ਖੇਡ ਰਹੇ ਹਨ। ਇਹਨਾਂ ਖੇਡਾਂ ਵਿੱਚ ਫੁੱਟਬਾਲ, ਵਾਲੀਬਾਲ, ਕ੍ਰਿਕਟ, ਆਦਿ ਦੇ ਮੈਚ ਕਰਵਾਏ ਜਾ ਰਹੇ ਹਨ। ਅੱਜ ਵਾਲੀਬਾਲ ਦਾ ਫਾਈਨਲ ਮੁਕਾਬਲਾ ਸਿੱਖ ਸਟ੍ਰਾਈਕਰਜ ਨੇ 3-2 ਦੇ ਨਤੀਜੇ ਨਾਲ ਜਿੱਤਿਆ। ਕੱਲ ਬਾਕੀ ਦੇ ਰਹਿੰਦੇ ਮੈਚ ਕਰਵਾਏ ਜਾਣਗੇ। 

ਪੜ੍ਹੋ ਇਹ ਅਹਿਮ ਖਬਰ - ਬ੍ਰਿਟੇਨ ਨੇ ਯਾਤਰਾ ਪਾਬੰਦੀ ਵਾਲੀ ਸੂਚੀ 'ਚ 4 ਹੋਰ ਦੇਸ਼ ਕੀਤੇ ਸ਼ਾਮਲ


Vandana

Content Editor

Related News