ਆਸਟ੍ਰੇਲੀਆ'' ਚ ਲੰਗਰ ਪਕਾਉਂਦੇ ਸਿੱਖਾਂ ਦੇ ਫੈਨ ਹੋਏ ਗੋਰੇ (ਵੀਡੀਓ)

01/10/2020 2:41:38 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੀ ਅੱਗ ਵਰ੍ਹਾਉਂਦੀ ਗਰਮੀ ਤੇ ਅੱਗ 'ਚ ਘਿਰੇ ਜੰਗਲ ਦੇਖ ਦੁਨੀਆ ਸਹਿਮ ਗਈ ਹੈ। ਹਜ਼ਾਰਾਂ ਲੋਕਾਂ ਨੂੰ ਇਸ ਅੱਗ ਕਾਰਨ ਆਪਣੇ ਘਰਬਾਰ ਛੱਡਣੇ ਪਏ ਤੇ ਉਨ੍ਹਾਂ ਬੇਸਹਾਰਾ ਲੋਕਾਂ ਦੀ ਬਾਂਹ  ਸਿੱਖਾਂ ਨੇ ਫੜੀ।ਸਮੁੰਦਰਾਂ ਪਾਰ ਉਸ ਧਰਤੀ 'ਤੇ ਸਿੱਖਾਂ ਨੇ ਉਨ੍ਹਾਂ ਲੋਕਾਂ ਲਈ ਲੰਗਰ ਚਲਾ ਦਿੱਤੇ ਜੋ ਇਸ ਅੱਗ ਨਾਲ ਪ੍ਰਭਾਵਿਤ ਹੋਏ ਹਨ।ਮਦਦ ਦਾ ਜਜ਼ਬਾ ਅਜਿਹਾ ਕਿ ਆਸਟ੍ਰੇਲੀਆ ਦੀ ਅੱਤ ਦੀ ਗਰਮੀ ਵਿਚ ਸਿੱਖ ਲੰਗਰ ਬਣਾ ਕੇ ਲੋਕਾਂ ਤੱਕ ਪਹੁੰਚਾ ਰਹੇ ਹਨ।

PunjabKesari

ਮਦਦ ਕਰਨ ਵਾਲਿਆਂ ਵਿਚ ਸਿੱਖ ਵਲੰਟੀਅਰ ਸਭ ਤੋਂ ਅੱਗੇ ਹਨ। ਆਸਟ੍ਰੇਲੀਆ ਦੀ ਸੰਸਥਾ ਗੁਰਦੁਆਰਾ ਸਾਹਿਬਾਨਾਂ ਤੋਂ ਲੰਗਰ ਤਿਆਰ ਕਰਵਾ ਕੇ ਲੋਕਾਂ ਤੱਕ ਪਹੁੰਚਾ ਰਹੀ ਹੈ।ਇਸ ਤੋਂ ਇਲਾਵਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ,ਖਾਲਸਾ ਏਡ, ਯੂਨਾਈਟਡ ਸਿੱਖਜ਼,ਆਸਟ੍ਰੇਲ਼ੀਅਨ ਸਿੱਖ ਸੁਪੋਰਟ, ਸਿੱਖ ਸੰਸਥਾਵਾਂ ਅਤੇ ਆਸਟ੍ਰੇਲੀਆ ਦੇ ਵੱਖ-ਵੱਖ ਗੁਰੂ ਘਰਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਅੱਗ ਪੀੜਤਾਂ ਲਈ ਆਪੋ ਆਪਣੇ ਪੱਧਰ 'ਤੇ ਲੰਗਰ ਅਤੇ ਹੋਰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।    

 

ਸਿੱਖਾਂ ਦਾ ਇਹ ਜਜ਼ਬਾ ਦੇਖ ਗੋਰੇ ਵੀ ਉਨ੍ਹਾਂ ਦੇ ਫੈਨ ਹੋ ਗਏ ਹਨ।ਆਸਟ੍ਰੇਲੀਆ ਦੇ ਲੋਕ ਸਿੱਖਾਂ ਦੀ ਮਦਦ ਦੀ ਇਸ ਭਾਵਨਾ ਦੇ ਕਾਇਲ ਹੋ ਗਏ। ਸੰਸਥਾ ਦੇ ਮੈਂਬਰ ਦਿਨ-ਰਾਤ ਲੋਕਾਂ ਲਈ ਲੰਗਰ ਤਿਆਰ ਕਰ ਰਹੇ ਹਨ। ਭੋਜਨ ਦੀਆਂ 800-1000 ਤੱਕ ਥਾਲੀਆਂ ਰੋਜ਼ਾਨਾ ਤਿਆਰ ਕੀਤੀਆਂ ਜਾ ਰਹੀਆਂ ਹਨ। ਇੱਥੇ ਜ਼ਿਕਰ ਉਸ ਸਿੰਘਣੀ ਦਾ ਵੀ ਕਰਨਾ ਬਣਦਾ ਹੈ, ਜਿਸ ਦੀ ਮਿਹਨਤ ਦੇ ਚਰਚੇ ਪੂਰੇ ਆਸਟ੍ਰੇਲੀਆ ਵਿਚ ਹੋ ਰਹੇ ਹਨ। ਅਸੀਂ ਗੱਲ ਕਰ ਰਹੇ ਸੁਖਵਿੰਦਰ ਕੌਰ ਦੀ। 

PunjabKesari

ਸੁਖਵਿੰਦਰ ਕੌਰ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੀ ਟੀਮ ਨਾਲ ਮਿਲ ਕੇ ਦਿਨ-ਰਾਤ ਲੰਗਰ ਤਿਆਰ ਕਰ ਰਹੀ ਹੈ। ਇਹ ਸਿੰਘਣੀ 12-12 ਘੰਟੇ ਲਗਾਤਾਰ ਲੰਗਰ ਪਕਾ ਰਹੀ ਹੈ ਤੇ ਫਿਰ ਇਸ ਦੇ ਚਿਹਰੇ 'ਤੇ ਸ਼ਾਂਤਮਈ ਭਾਵ ਦੇਖ ਕੇ ਲੋਕ ਇਸ ਗਰਮੀ ਵਿਚ ਸਕੂਨ ਦੇ ਠੰਡੇ ਅਹਿਸਾਸ ਨਾਲ ਸਰਾਬੋਰ ਹੋ ਰਹੇ ਹਨ।ਆਸਟ੍ਰੇਲੀਆ 'ਚ ਦੁੱਖ ਦੀ ਘੜੀ ਵਿਚ ਅੱਗੇ ਆਉਣ ਵਾਲੇ ਸਾਰੇ ਲੋਕਾਂ ਨੂੰ ਜਗ ਬਾਣੀ ਸਲਾਮ ਕਰਦਾ ਹੈ। ਖਾਸ ਤੌਰ 'ਤੇ ਸਿੱਖਾਂ ਨੂੰ, ਜੋ ਵਿਦੇਸ਼ੀ ਧਰਤੀ 'ਤੇ ਸਾਡੇ ਦੇਸ਼ ਦਾ ਮਾਣ ਵਧਾ ਰਹੇ ਹਨ।


Vandana

Content Editor

Related News