ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਮਾਸਕ ਪਹਿਨ ਕੇ ਲੋਕਾਂ ਨੂੰ ਕੀਤੀ ਇਹ ਅਪੀਲ

08/02/2020 4:07:21 PM

ਸਿਡਨੀ (ਸਨੀ ਚਾਂਦਪੁਰੀ): ਮੈਲਬੌਰਨ ਤੋਂ ਬਾਅਦ ਸਿਡਨੀ ਵਿਚ ਤੇਜ਼ੀ ਨਾਲ ਕੋਰੋਨਾਵਾਇਰਸ ਦੇ ਫੈਲਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਨਿਊ ਸਾਊਥ ਵੇਲਜ ਦੇ ਸਿਹਤ ਅਧਿਕਾਰੀਆਂ ਨੇ ਚਿਹਰੇ ਤੇ ਮਾਸਕ ਪਹਿਨਣ ਦੀ ਸਲਾਹ ਨੂੰ ਅੱਗੇ ਵਧਾਇਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਮਵਾਰ ਤੋਂ ਮਾਸਕ ਪਹਿਨਣ। ਸਿਹਤ ਅਧਿਕਾਰੀ ਗਲੇਡਜ ਬੇਰੇਜਿਕਲੀਅਨ ਨੇ ਕਿਹਾ ਕਿ ਸਿਡਨੀ ਵਾਸੀ ਜਨਤਕ ਥਾਂਵਾਂ 'ਤੇ ਮਾਸਕ ਪਹਿਨ ਕੇ ਜਾਣ, ਜਿੱਥੇ ਲੋਕਾਂ ਤੋਂ ਦੂਰੀ ਬਣਾਉਣੀ ਅਸੰਭਵ ਹੋਵੇ। 

ਉਹਨਾਂ ਨੇ ਕਿਹਾ,''ਜ਼ਿਆਦਾਤਰ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਦੇ ਕੇਸ ਭੀੜ ਵਾਲ਼ੀਆਂ ਥਾਂਵਾਂ ਤੋਂ ਆਏ ਹਨ। ਜ਼ਿਹਨਾਂ ਵਿੱਚ ਲੋਕਾਂ ਨੂੰ ਮੁੱਖ ਚਾਰ ਹਾਲਾਤਾਂ ਵਿੱਚ ਮਾਸਕ ਪਹਿਨਣ ਦੀ ਅਪੀਲ ਕੀਤੀ। 1. ਜਿੱਥੇ ਸਾਮਾਜਿਕ ਦੂਰੀ ਅਸੰਭਵ ਹੋਵੇ  2. ਸੂਪਰਮਾਰਕੀਟਾਂ ਵਿੱਚ ਜਿੱਥੇ ਗਾਹਕ ਅਤੇ ਲੋਕ ਜ਼ਿਆਦਾ ਸੰਪਰਕ ਵਿੱਚ ਆਉਂਦੇ ਹੋਣ 3. ਧਾਰਮਿਕ ਸਥਾਨਾਂ 'ਤੇ 4. ਸੱਭ ਤੋਂ ਅਖੀਰ ਜੇਕਰ ਤੁਸੀਂ ਜਿੱਥੇ ਰਹਿੰਦੇ ਹੋ ਅਤੇ ਤੁਹਾਡੇ ਇਲਾਕੇ ਤੋਂ ਵਾਇਰਸ ਦੇ ਕੇਸ ਜ਼ਿਆਦਾ ਸਾਹਮਣੇ ਆਏ ਹਨ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਮਹਾਤਮਾ ਗਾਂਧੀ 'ਤੇ ਇਕ ਸਿੱਕਾ ਜਾਰੀ ਕਰਨ 'ਤੇ ਵਿਚਾਰ

ਸਿਡਨੀ ਵਿੱਚ ਲਗਾਤਾਰ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਇਹ ਸੰਦੇਸ਼ ਦਿੱਤਾ ਗਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਲੋਕਾਂ ਨੂੰ ਅਪੀਲ ਕਰਦੇ ਹੋਏ ਆਪਣੀ ਮਾਸਕ ਪਹਿਨ ਕੇ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਉਹਨਾਂ ਨੇ ਲੋਕਾਂ ਨੂੰ ਜਨਤਕ ਥਾਂਵਾਂ 'ਤੇ ਮਾਸਕ ਪਹਿਨ ਕੇ ਜਾਣ ਦੀ ਅਪੀਲ ਕੀਤੀ। ਸਾਮਾਜਿਕ ਦੂਰੀ ਇੱਕ ਮੱਹਤਵਪੂਰਨ ਅੰਗ ਹੈ ਜਿਸ ਨਾਲ ਬਿਮਾਰੀ ਦੇ ਫੈਲਣ ਨੂੰ ਘੱਟ ਕੀਤਾ ਜਾ ਸਕਦਾ ਹੈ।


Vandana

Content Editor

Related News