ਆਸਟ੍ਰੇਲੀਆਈ ਪੀ.ਐੱਮ. ''ਤੇ ਅੰਡੇ ਨਾਲ ਹਮਲਾ, ਤਸਵੀਰ ਵਾਇਰਲ

Tuesday, May 07, 2019 - 12:05 PM (IST)

ਆਸਟ੍ਰੇਲੀਆਈ ਪੀ.ਐੱਮ. ''ਤੇ ਅੰਡੇ ਨਾਲ ਹਮਲਾ, ਤਸਵੀਰ ਵਾਇਰਲ

ਮੈਲਬੌਰਨ (ਭਾਸ਼ਾ)— ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ 'ਤੇ ਮੰਗਲਵਾਰ ਨੂੰ ਆਮ ਚੋਣ ਪ੍ਰਚਾਰ ਦੌਰਾਨ ਅੰਡੇ ਨਾਲ ਹਮਲਾ ਹੋਇਆ। ਅਸਲ ਵਿਚ ਮੌਰੀਸਨ ਨਿਊ ਸਾਊਥ ਵੇਲਜ਼ ਵਿਚ ਇਕ ਸਭਾ ਵਿਚ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਅਚਾਨਕ ਪਿੱਛਿਓਂ ਦੀ ਕਿਸੇ ਨੇ ਅੰਡਾ ਸੁੱਟਿਆ ਜੋ ਉਨ੍ਹਾਂ ਦੇ ਸਿਰ 'ਤੇ ਲੱਗਾ। ਹਾਲਾਂਕਿ ਅੰਡਾ ਟੁੱਟਿਆ ਨਹੀਂ। ਇਹ ਅੰਡਾ ਇਕ 25 ਸਾਲਾ ਮਹਿਲਾ ਨੇ ਸੁੱਟਿਆ ਸੀ ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। 

PunjabKesari

ਇਸ ਦੌਰਾਨ ਮੌਰੀਸਨ ਨੇ ਅੰਡਾ ਸੁੱਟਣ ਵਾਲੇ ਨੂੰ 'ਡਰਪੋਕ' ਕਿਹਾ। ਉਨ੍ਹਾਂ ਨੇ ਕਿਹਾ ਕਿ ਮਹਿਲਾ ਨੂੰ ਅਜਿਹੀ ਹਰਕਤ ਕਰਨ ਦੀ ਬਜਾਏ ਮੇਰੇ ਨਾਲ ਆਪਣੀਆਂ ਸਸੱਸਿਆਵਾਂ ਸਬੰਧੀ ਗਲੱਬਾਤ ਕਰਨੀ ਚਾਹੀਦੀ ਸੀ। ਇਹ ਘਟਨਾ ਕੈਨਬਰਾ ਦੇ ਦੱਖਣ-ਪੂਰਬ ਵਿਚ ਸਥਿਤ ਐਲਬਰੀ ਵਿਚ ਇਕ ਕੰਟਰੀ ਵੀਮੈਨ ਐਸੋਸੀਏਸ਼ਨ ਇਵੈਂਟ ਦੌਰਾਨ ਵਾਪਰੀ।

PunjabKesari

ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ 18 ਮਈ ਨੂੰ ਚੋਣਾਂ ਹੋਣੀਆਂ ਹਨ। ਇਸ ਲਈ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਹਨ। ਇਸ ਘਟਨਾ ਮਗਰੋਂ ਪ੍ਰਧਾਨ ਮੰਤਰੀ ਨੇ ਇਕ ਟਵੀਟ ਕੀਤਾ। ਇਸ ਟਵੀਟ ਵਿਚ ਉਨ੍ਹਾਂ ਲਿਖਿਆ,''ਐਲਬਰੀ ਵਿਚ ਹੋਈ ਅੱਜ ਦੀ ਘਟਨਾ ਵਿਚ ਮੇਰੀ ਹਮਦਰਦੀ ਉਸ ਮਹਿਲਾ ਨਾਲ ਹੈ ਜੋ ਹੇਠਾਂ ਡਿੱਗ ਪਈ ਸੀ। ਮੈਂ ਉਸ ਦੀ ਮਦਦ ਕੀਤੀ ਅਤੇ ਉਸ ਨੂੰ ਗਲੇ ਲਗਾਇਆ।''

 


author

Vandana

Content Editor

Related News