ਆਸਟ੍ਰੇਲੀਆ: ਵਿਗਿਆਨ ਪ੍ਰਯੋਗਸ਼ਾਲਾ ''ਚ ਗ਼ਲਤ ਪ੍ਰਯੋਗ ਕਾਰਨ ਸਕੂਲੀ ਵਿਦਿਆਰਥੀ ਹੋਏ ਜ਼ਖ਼ਮੀ
Monday, Nov 21, 2022 - 11:45 AM (IST)
ਸਿਡਨੀ (ਵਾਰਤਾ)- ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਇਕ ਪ੍ਰਾਇਮਰੀ ਸਕੂਲ ਵਿਚ ਵਿਗਿਆਨ ਪ੍ਰਯੋਗਸ਼ਾਲਾ ਵਿਚ ਗ਼ਲਤ ਪ੍ਰਯੋਗ ਕਰਨ ਤੋਂ ਬਾਅਦ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ। ਰਿਪੋਰਟਾਂ ਮੁਤਾਬਕ ਇਕ ਵਿਦਿਆਰਥੀ ਗੰਭੀਰ ਰੂਪ ਵਿਚ ਝੁਲਸ ਗਿਆ ਅਤੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਅਤੇ ਕੁਝ ਵਿਦਿਆਰਥੀਆਂ ਨੂੰ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ।
ਵਿਗਿਆਨ ਲੈਬ ਵਿੱਚ ਸੋਡੀਅਮ ਬਾਈਕਾਰਬੋਨੇਟ ਅਤੇ ਮੈਥਾਈਲੇਟਿਡ ਸਪਿਰਿਟ ਦੀ ਵਰਤੋਂ ਕੀਤੀ ਗਈ ਸੀ। ਇਹ ਘਟਨਾ ਸੋਮਵਾਰ ਨੂੰ ਮੈਨਲੀ ਵੈਸਟ ਪਬਲਿਕ ਸਕੂਲ ਦੀ ਹੈ। ਇੱਕ ਸਥਾਨਕ ਨਿਵਾਸੀ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਦੱਸਿਆ ਕਿ ਇੱਕ ਅਧਿਆਪਕ ਨੇ ਘਟਨਾ ਬਾਰੇ ਸਕੂਲ ਦੇ ਬਾਹਰ ਇਕੱਠੇ ਹੋਏ ਲੋਕਾਂ ਨੂੰ ਸੂਚਿਤ ਕੀਤਾ। ਅਧਿਆਪਕ ਨੇ ਦੱਸਿਆ ਕਿ ਬੱਚੇ ਵਿਗਿਆਨ ਦਾ ਪ੍ਰਯੋਗ ਕਰ ਰਹੇ ਸਨ ਅਤੇ ਇਸ ਦੌਰਾਨ ਕੁਝ ਗ਼ਲਤੀਆਂ ਹੋ ਗਈਆਂ ਅਤੇ ਕੁਝ ਬੱਚੇ ਰਸਾਇਣ ਨਾਲ ਝੁਲਸ ਗਏ।
ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਮਾਪਿਆਂ ਦੇ ਇਕਲੌਤੇ ਗੱਭਰੂ ਪੁੱਤ ਦੀ ਮੌਤ, ਘਰ 'ਚ ਵਿਛੇ ਸੱਥਰ