ਕੌਮੀ ਆਸਟ੍ਰੇਲੀਆਈ ਬੈਂਕ ਦੇ ਮੁਖੀ ਨੇ ਨਵੇਂ ‘ਬਿਜ਼ਨੈੱਸ ਬਜਟ’ ਦਾ ਕੀਤਾ ਸਵਾਗਤ

Wednesday, Oct 07, 2020 - 01:58 PM (IST)

ਕੌਮੀ ਆਸਟ੍ਰੇਲੀਆਈ ਬੈਂਕ ਦੇ ਮੁਖੀ ਨੇ ਨਵੇਂ ‘ਬਿਜ਼ਨੈੱਸ ਬਜਟ’ ਦਾ ਕੀਤਾ ਸਵਾਗਤ

ਸਿਡਨੀ (ਬਿਊਰੋ): ਕੌਮੀ ਆਸਟ੍ਰੇਲੀਆਈ ਬੈਂਕ ਦੇ ਮੁਖ ਕਾਰਜਕਰਤਾ ਰੋਜ਼ ਮੈਕਇਵਾਨ ਨੇ ਨਵੇਂ ਬਿਜ਼ਨੈੱਸ ਬਜਟ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਟੈਕਸਾਂ ਆਦਿ ਵਿਚ ਕਟੌਤੀਆਂ ਕਰਕੇ ਲੋਕਾਂ ਲਈ ਨਵੀਆਂ ਰਾਹਤਾਂ ਦਾ ਐਲਾਨ ਕੀਤਾ ਹੈ ਅਤੇ ਇਹ ਪੂਰੀ ਤਰ੍ਹਾਂ ਲੋਕਹਿਤ ਵਿਚ ਹੀ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਬਜਟ ਇੱਕਪਾਸੜ ਨਹੀਂ ਹੈ ਅਤੇ ਇਸ ਨਾਲ ਕਾਮਿਆਂ ਅਤੇ ਉਦਮੀ ਸਾਰਿਆਂ ਲਈ ਹੀ ਬਰਾਬਰਤਾ ਲਿਆਉਣ ਕੀ ਕੋਸ਼ਿਸ਼ ਕੀਤੀ ਗਈ ਹੈ। 

ਉਹਨਾਂ ਮੁਤਾਬਕ, ਰੋਜ਼ਗਾਰ ਦਾਤਾਵਾਂ ਨੂੰ ਨਵੇਂ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਦਿੱਤੀਆਂ ਗਈਆਂ ਸਬਸਿਡੀਆਂ ਸੱਚਮੁੱਚ ਹੀ ਲਾਹੇਵੰਦ ਹੋਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਨੈਬ (National Australia Bank), ਕਿਉਂਕਿ ਦੇਸ਼ ਦਾ ਮੁੱਖ ਕਾਰੋਬਾਰੀ (business bank) ਬੈਂਕ ਹੈ ਅਤੇ ਅਜਿਹੇ ਮਾਪਦੰਡਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੌਰ ਦੇ ਚਲਦਿਆਂ, ਬੈਂਕ ਹੁਣ ਤੱਕ 40,000 ਛੋਟੇ ਅਤੇ ਮੱਧਮ ਨਿਜੀ ਉਦਯੋਗਾਂ ਲਈ ਕਰਜ਼ਿਆਂ ਨੂੰ ਮੁਲਤਵੀ ਕਰ ਚੁੱਕਾ ਹੈ ਅਤੇ 6087 ਸਰਕਾਰੀ ਕੰਮਕਾਜੀ ਧੰਦਿਆਂ ਦੇ ਲੋਨਾਂ ਲਈ ਗਾਰੰਟੀਆਂ ਜਾਰੀ ਕਰ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ- USA ਜਾਣ ਦਾ ਸੁਫ਼ਨਾ ਵੇਖ ਰਹੇ ਭਾਰਤੀਆਂ ਨੂੰ ਝਟਕਾ, ਟਰੰਪ ਸਰਕਾਰ ਵਲੋਂ ਇਨ੍ਹਾਂ ਵੀਜ਼ਾ ਨਿਯਮਾਂ 'ਤੇ ਨਵੀਆਂ ਪਾਬੰਦੀਆਂ

ਜਦੋਂ ਕਿ ਬੀਤੇ ਛੇ ਮਹੀਨਿਆਂ ਤੋਂ ਉਨ੍ਹਾਂ ਨੇ ਆਪਣੇ ਕਾਰਜਕਾਰੀਆਂ ਨਾਲ ਕੋਈ ਆਹਮੋ-ਸਾਹਮਣੇ ਦੀ ਗੱਲਬਾਤ ਨਹੀਂ ਕੀਤੀ। ਇਸ ਮੰਦੀ ਦੇ ਦੌਰ ਵਿਚ ਨਿਜੀ ਖੇਤਰਾਂ ਨੂੰ ਅੱਗੇ ਆ ਕੇ ਲੋਕਾਂ ਦੀ ਅਤੇ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਇਕੱਲੀ ਸਰਕਾਰ ਦੀ ਹੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਸਾਨੂੰ ਸਾਰਿਆਂ ਨੂੰ ਹੀ ਮਿਲ ਕੇ ਅੱਗੇ ਆਉਣਾ ਪਵੇਗਾ।


author

Vandana

Content Editor

Related News