ਆਸਟ੍ਰੇਲੀਆ : ਮਗਰਮੱਛ ਦਾ ਸ਼ਿਕਾਰ ਬਣੀ ਕੁੜੀ ਦੇ ਮਿਲੇ ਅਵਸ਼ੇਸ਼

Thursday, Jul 04, 2024 - 12:42 PM (IST)

ਮੈਲਬੌਰਨ (ਪੋਸਟ ਬਿਊਰੋ)- ਉੱਤਰੀ ਆਸਟ੍ਰੇਲੀਆ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਦੋ ਦਿਨ ਪਹਿਲਾਂ ਨਦੀ ਵਿੱਚ ਤੈਰਦੇ ਹੋਏ ਇਕ 12 ਸਾਲਾ ਕੁੜੀ ਨੂੰ ਮਗਰਮੱਛ ਨੇ ਆਪਣਾ ਸ਼ਿਕਾਰ ਬਣਾਇਆ ਸੀ। ਉਸ ਕੁੜੀ ਦੇ ਅਵਸ਼ੇਸ਼ ਵੀਰਵਾਰ ਨੂੰ ਪੁਲਸ ਨੂੰ ਮਿਲੇ ਹਨ। ਸੀਨੀਅਰ ਪੁਲਸ ਅਧਿਕਾਰੀ ਸਾਰਜੈਂਟ ਏਰਿਕਾ ਗਿਬਸਨ ਨੇ ਦੱਸਿਆ ਕਿ ਉਸ ਦੇ ਅਵਸ਼ੇਸ਼ ਨਦੀ ਵਿੱਚੋਂ ਮਿਲੇ ਹਨ। ਗਿਬਸਨ ਨੇ ਕਿਹਾ ਕਿ ਕੁੜੀ ਦੇ ਸਰੀਰ 'ਤੇ ਜ਼ਖਮਾਂ ਤੋਂ ਲੱਗਦਾ ਹੈ ਕਿ ਉਸ ਦੀ ਮੌਤ ਮਗਰਮੱਛ ਦੇ ਹਮਲੇ ਨਾਲ ਹੋਈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਹੈਲੀਕਾਪਟਰ ਹਾਦਸਾਗ੍ਰਸਤ, ਇਕ ਦੀ ਮੌਤ, 2 ਜ਼ਖਮੀ

 ਗਿਬਸਨ ਨੇ ਪੱਤਰਕਾਰਾਂ ਨੂੰ ਦੱਸਿਆ, ''ਕੁੜੀ ਦੇ ਅਵਸ਼ੇਸ਼ ਮਿਲ ਗਏ ਹਨ। ਇਹ ਇਕ ਭਿਆਨਕ, ਦੁਖਦਾਈ ਅਤੇ ਵਿਨਾਸ਼ਕਾਰੀ ਨਤੀਜਾ ਹੈ।'' ਉਨ੍ਹਾਂ ਕਿਹਾ ਕਿ ਮਗਰਮੱਛ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਸਦੇ ਅਨੁਸਾਰ ਖਾਰੇ ਪਾਣੀ ਦੇ ਮਗਰਮੱਛ ਖੇਤਰੀ ਹਨ ਅਤੇ ਨੇੜਲੇ ਜਲ ਮਾਰਗਾਂ ਵਿੱਚ ਰਹਿੰਦੇ ਹਨ। ਅਧਿਕਾਰੀ ਨੇ ਦੱਸਿਆ ਕਿ ਕੁੜੀ ਇੱਕ ਛੋਟੀ ਨਦੀ ਵਿੱਚ ਤੈਰਦੀ ਹੋਈ ਲਾਪਤਾ ਹੋ ਗਈ ਸੀ ਅਤੇ ਉਸ ਨੂੰ ਲੱਭਣ ਲਈ 36 ਘੰਟੇ ਦੀ ਖੋਜ ਮੁਹਿੰਮ ਚਲਾਈ ਗਈ ਸੀ। ਦੇਸ਼ ਦੇ ਗਰਮ ਖੰਡੀ ਉੱਤਰੀ ਹਿੱਸੇ ਵਿੱਚ ਮਗਰਮੱਛਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਦੋਂ ਤੋਂ 1970 ਦੇ ਦਹਾਕੇ ਵਿੱਚ ਉਹਨਾਂ ਨੂੰ ਆਸਟ੍ਰੇਲੀਆਈ ਕਾਨੂੰਨ ਦੇ ਤਹਿਤ ਇੱਕ ਸੁਰੱਖਿਅਤ ਪ੍ਰਜਾਤੀ ਬਣਾਇਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News