ਆਸਟ੍ਰੇਲੀਆ ''ਚ ਚੂਹਿਆਂ ਦੀ ਦਹਿਸ਼ਤ, ਕੁਤਰ ਰਹੇ ਲੋਕਾਂ ਦੀਆਂ ਅੱਖਾਂ ਅਤੇ ਕੰਨ
Tuesday, Jun 15, 2021 - 04:21 PM (IST)
ਸਿਡਨੀ (ਬਿਊਰੋ): ਇਕ ਪਾਸੇ ਜਿੱਥੇ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਉੱਥੇ ਆਸਟ੍ਰੇਲੀਆ ਵਿਚ ਲੋਕਾਂ ਨੂੰ ਇਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਦੇ ਕਹਿਰ ਵਿਚਕਾਰ ਇੱਥੇ ਆਦਮਖੋਰ ਚੂਹਿਆਂ ਦੀ ਦਹਿਸ਼ਤ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਲੋਕ ਪਰੇਸ਼ਾਨੀ ਵਿਚ ਹਨ। ਇੱਥੇ ਲੱਗਭਗ ਹਰ ਘਰ ਵਿਚ ਚੂਹਿਆਂ ਦਾ ਕਬਜ਼ਾ ਹੋ ਚੁੱਕਾ ਹੈ। ਇਹ ਚੂਹੇ ਹੁਣ ਇਨਸਾਨਾਂ 'ਤੇ ਹਮਲੇ ਵੀ ਕਰ ਰਹੇ ਹਨ। ਹਾਲ ਹੀ ਵਿਚ ਆਸਟ੍ਰੇਲੀਆ ਵਿਚ ਸੁੱਤੀ ਪਈ ਇਕ ਕਿਸਾਨ ਦੀ ਪਤਨੀ 'ਤੇ ਚੂਹਿਆਂ ਨੇ ਹਮਲਾ ਕਰ ਦਿੱਤਾ ਅਤੇ ਇਸ ਔਰਤ ਦੀਆਂ ਅੱਖਾਂ ਕੁਤਰ ਦਿੱਤੀਆਂ।
ਪੜ੍ਹੋ ਇਹ ਅਹਿਮ ਖਬਰ- ਭਾਰਤ ਦੀ ਮਦਦ ਦੇ ਨਾਮ 'ਤੇ ਪਾਕਿ NGO ਨੇ ਜੁਟਾਏ ਕਰੋੜਾਂ ਰੁਪਏ, ਅੱਤਵਾਦੀ ਫੰਡਿੰਗ 'ਚ ਵਰਤੇ ਜਾਣ ਦਾ ਖਦਸ਼ਾ
ਔਰਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਦੋਂ ਰਾਤ ਨੂੰ ਅਚਾਨਕ ਔਰਤ ਦੀ ਨੀਂਦ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਚੂਹੇ ਉਸ ਦੀਆਂ ਅੱਖਾਂ ਕੁਤਰ ਰਹੇ ਸਨ। ਇਸ ਮਗਰੋਂ ਔਰਤ ਨੂੰ ਉਸ ਦੇ ਪਤੀ ਨੂੰ ਹਸਪਤਾਲ ਪਹੁੰਚਾਇਆ। ਮਾਹਰਾਂ ਮੁਤਾਬਕ ਆਸਟ੍ਰੇਲੀਆ ਵਿਚ ਬੀਤੇ 30 ਸਾਲਾਂ ਵਿਚ ਚੂਹਿਆਂ ਦਾ ਇਹ ਸਭ ਤੋਂ ਭਿਆਨਕ ਪ੍ਰਕੋਪ ਹੈ। ਹੁਣ ਤੱਕ ਇਹ ਚੂਹੇ ਕਈ ਲੋਕਾਂ 'ਤੇ ਹਮਲੇ ਕਰ ਚੁੱਕੇ ਹਨ। ਹਾਲ ਹੀ ਵਿਚ ਚੂਹਿਆਂ ਨੇ ਸਿਡਨੀ ਵਿਚ ਰਹਿਣ ਵਾਲੇ ਇਕ ਸ਼ਖਸ ਦੇ ਕੰਨ ਕੁਤਰ ਦਿੱਤੇ ਸਨ। ਵਿਅਕਤੀ ਨੇ ਦੱਸਿਆ ਕਿ ਅਚਾਨਕ ਸੁੱਤੇ ਹੋਏ ਅਚਾਨਕ ਉਸ ਨੂੰ ਲੱਗਾ ਕਿ ਕੋਈ ਉਸ ਦੀ ਸਕਿਨ ਖੁਰਚ ਰਿਹਾ ਹੈ। ਜਦੋਂ ਉਸ ਨੇ ਲਾਈਟ ਆਨ ਕੀਤੀ ਤਾਂ ਦੇਖਿਆ ਕਿ ਚੂਹਾ ਉਸ ਦੇ ਕੰਨ ਚਬਾ ਰਿਹਾ ਸੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਅਤੇ ਆਸਟ੍ਰੇਲੀਆ ਬ੍ਰੈਗਜ਼ਿਟ ਤੋਂ ਬਾਅਦ ਵਪਾਰ ਦੀਆਂ ਜਿਆਦਾਤਰ ਸ਼ਰਤਾਂ 'ਤੇ ਹੋਏ ਸਹਿਮਤ
ਆਸਟ੍ਰੇਲੀਆ ਵਿਚ ਚੂਹਿਆਂ ਨੇ ਤਬਾਹੀ ਮਚਾਈ ਹੋਈ ਹੈ। ਕਿਤੇ ਚੂਹੇ ਘਰਾਂ ਵਿਚ ਅੱਗ ਲਗਾ ਰਹੇ ਹਨ ਤਾਂ ਕਿਤੇ ਉਹਨਾਂ ਕਾਰਨ ਕੋਈ ਹੋਰ ਸਮੱਸਿਆ ਪੈਦਾ ਹੋ ਰਹੀ ਹੈ। ਕਿਸਾਨਾਂ ਨੂੰ ਚੂਹਿਆਂ ਕਾਰਨ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ। ਚੂਹੇ ਅਨਾਜ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਹਨ। ਇਸ ਸੰਬੰਧੀ ਕਈ ਵੀਡੀਓ ਵੀ ਸਾਹਮਣੇ ਆਏ ਹਨ। ਜਿੱਥੇ ਸੈਂਕੜੇ ਚੂਹੇ ਦੇਖਣ ਨੂੰ ਮਿਲੇ ਸਨ। ਕਈ ਲੋਕਾਂ ਨੇ ਚੂਹਿਆਂ ਦੇ ਹਮਲੇ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇੱਥੇ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਮੌਜੂਦਾ ਸਮੇਂ ਉਹ ਰੋਜ਼ਾਨਾ ਕਰੀਬ 50 ਚੂਹੇ ਮਾਰ ਕੇ ਸੁੱਟ ਰਹੀ ਹੈ। ਉੱਥੇ ਇਕ ਹੋਰ ਔਰਤ ਨੇ ਲਿਖਿਆ ਕਿ ਚੂਹਿਆਂ ਕਾਰਨ ਉਸ ਦੀ ਨਵੀਂ ਕਾਰ ਬਰਬਾਦ ਹੋ ਗਈ।ਬੀਤੇ ਦਿਨੀਂ ਇੱਥੇ ਚੂਹਿਆਂ ਦੀ ਬਾਰਿਸ਼ ਦਾ ਵੀਡੀਓ ਵਾਇਰਲ ਹੋਇਆ ਸੀ।