ਮੈਲਬੌਰਨ ''ਚ ਪੰਜਾਬੀ ਵਿਦਿਆਰਥੀ ਦੀ ਭੇਦਭਰੇ ਹਾਲਾਤਾਂ ''ਚ ਮੌਤ

Tuesday, Apr 28, 2020 - 06:20 PM (IST)

ਮੈਲਬੌਰਨ ''ਚ ਪੰਜਾਬੀ ਵਿਦਿਆਰਥੀ ਦੀ ਭੇਦਭਰੇ ਹਾਲਾਤਾਂ ''ਚ ਮੌਤ

ਮੈਲਬੌਰਨ (ਮਨਦੀਪ ਸਿੰਘ ਸੈਣੀ): ਬੀਤੇ ਦਿਨੀਂ ਮੈਲਬੌਰਨ ਦੇ ਹੌਪਰਸ ਕ੍ਰੋਸਿੰਗ ਇਲਾਕੇ ਵਿੱਚ ਪੰਜਾਬੀ ਨੌਜਵਾਨ ਜਗਰੂਪ ਸਿੰਘ ਦੀ ਰਹੱਸਮਈ ਤਰੀਕੇ ਨਾਲ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਲਾਸ਼ ਉਸ ਦੇ ਘਰ ਤੋਂ ਪ੍ਰਾਪਤ ਕਰਨ ਉਪਰੰਤ ਵਿਕਟੋਰੀਆ ਪੁਲਸ ਨੇ  ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । 

ਮ੍ਰਿਤਕ ਨੌਜਵਾਨ ਜਗਰੂਪ ਸਿੰਘ 2 ਸਾਲ ਪਹਿਲਾਂ ਪੜ੍ਹਾਈ ਦੇ ਤੌਰ 'ਤੇ ਆਸਟ੍ਰੇਲੀਆ ਆਇਆ ਸੀ ਤੇ ਆਟੋਮੋਟਿਵ ਵਿਸ਼ਿਆਂ ਦੀ ਪੜ੍ਹਾਈ ਕਰ ਰਿਹਾ ਸੀ । ਉਸ ਦੇ ਨਜ਼ਦੀਕੀ ਦੋਸਤਾਂ ਦਾ ਕਹਿਣਾ ਹੈ ਕਿ ਜਗਰੂਪ ਬਹੁਤ ਮਿਲਣਸਾਰ ਤੇ ਚੰਗੇ ਸੁਭਾਅ ਦਾ ਮਾਲਕ ਸੀ ਤੇ ਕੁਝ ਅਰਸੇ ਤੋਂ ਕਾਰ ਵਾਸ਼ ਤੇ ਗੱਡੀਆਂ ਧੋਣ ਦਾ ਕੰਮ ਕਰਦਾ ਸੀ। ਜਗਰੂਪ ਦੀ ਅਚਨਚੇਤੀ ਮੌਤ 'ਤੇ ਦੋਸਤਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਗਰੂਪ ਆਤਮ ਹੱਤਿਆ ਵਰਗਾ ਕੋਈ ਕਦਮ ਨਹੀਂ ਚੁੱਕ ਸਕਦਾ ਸੀ ਤੇ ਭੇਦਭਰੇ ਹਾਲਾਤਾਂ ਵਿਚ ਹੋਈ ਉਸ ਦੀ ਮੌਤ ਸਵਾਲ ਬਣਦੀ ਜਾ ਰਹੀ ਹੈ ।

22 ਸਾਲਾ ਮ੍ਰਿਤਕ ਜਗਰੂਪ ਸਿੰਘ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੱਖਣਾ ਨਾਲ ਸਬੰਧਤ ਸੀ। ਮ੍ਰਿਤਕ ਦੇ ਪੰਜਾਬ ਰਹਿੰਦੇ ਪਰਿਵਾਰ ਵੱਲੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ । ਜਗਰੂਪ ਸਿੰਘ ਦੀ ਬੇਵਕਤੀ ਮੌਤ 'ਤੇ ਪੰਜਾਬੀ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।


author

Vandana

Content Editor

Related News