ਆਸਟ੍ਰੇਲੀਆ : ਪੁਲਸ ਵੱਲੋਂ ਗਿਰੋਹ ਦਾ ਪਰਦਾਫਾਸ਼, 1 ਮਿਲੀਅਨ ਡਾਲਰ ਤੇ ਲਗਜ਼ਰੀ ਕਾਰਾਂ ਜ਼ਬਤ

Friday, Nov 20, 2020 - 05:55 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਪੁਲਸ ਨੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਦੀ ਇਕ ਸੰਗਠਿਤ ਅਪਰਾਧ ਜਾਂਚ ਦੇ ਬਾਅਦ ਕਥਿਤ ਤੌਰ 'ਤੇ ਇਕ ਮਿਲੀਅਨ ਡਾਲਰ ਨਕਦ ਅਤੇ ਤਿੰਨ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ। ਜਿਸ ਦੇ ਬਾਅਦ ਅੱਜ ਇਕ ਆਦਮੀ ਅਤੇ ਇਕ ਬੀਬੀ ਪਰਥ ਵਿਚ ਅਦਾਲਤ ਸਾਹਮਣੇ ਪੇਸ਼ ਹੋਣਗੇ। ਇਕ 37 ਸਾਲਾ ਵਿਅਕਤੀ ਮਾਊਂਟ ਪਲੀਜੈਂਟ ਅਤੇ ਇਕ 29 ਸਾਲਾ ਬੀਬੀ ਵਾਟਰਫੋਰਡ ਉਹਨਾਂ ਤਿੰਨ ਲੋਕਾਂ ਵਿਚੋਂ ਦੋ ਹਨ, ਜਿਨ੍ਹਾਂ ਨੂੰ ਆਸਟ੍ਰੇਲੀਅਨ ਫੈਡਰਲ ਪੁਲਿਸ (ਏ.ਐਫ.ਪੀ.) ਅਤੇ ਆਸਟ੍ਰੇਲੀਆਈ ਬਾਰਡਰ ਫੋਰਸ (ਏ.ਬੀ.ਐਫ.) ਨੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ ਸਬਵੇਅ 'ਚ ਘੁੰਮ ਰਿਹਾ 'ਆਦਮਕਦ' ਚੂਹਾ, 11 ਸਾਲ ਤੋਂ ਉਡਾਏ ਲੋਕਾਂ ਦੇ ਹੋਸ਼ (ਵੀਡੀਓ)

ਗ੍ਰਿਫਤਾਰ ਕੀਤਾ ਗਿਆ ਤੀਜਾ ਵਿਅਕਤੀ 32 ਸਾਲਾ ਦੱਖਣੀ ਪਰਥ ਦਾ ਸੀ। ਉਹ 11 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਇਆ ਸੀ ਅਤੇ ਉਸ ਤੋਂ ਅਗਲੇ 18 ਦਸੰਬਰ ਨੂੰ ਅਦਾਲਤ ਵਿਚ ਆਉਣ ਦੀ ਆਸ ਹੈ। ਇਹ ਦੋਸ਼ 10 ਨਵੰਬਰ ਨੂੰ ਪਰਥ ਦੀਆਂ ਕਈ ਜਾਇਦਾਦਾਂ 'ਤੇ ਛਾਪੇਮਾਰੀ ਤੋਂ ਬਾਅਦ ਆਏ, ਜਦੋਂ ਪੁਲਿਸ ਨੇ ਨਕਦੀ ਅਤੇ ਕਾਰਾਂ ਜ਼ਬਤ ਕਰ ਲਈਆਂ। ਹਰੇਕ ਲਗਜ਼ਰੀ ਵਾਹਨ ਜਿਸ ਦੀ ਕੀਮਤ 100,000 ਡਾਲਰ ਤੋਂ ਵੱਧ ਹੈ.। ਏ.ਐਫ.ਪੀ. ਪੱਛਮੀ ਕਮਾਂਡ ਦੀ ਕਾਰਜਕਾਰੀ ਸੁਪਰਡੈਂਟ ਰੇਨੀ ਕੌਲੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਨਕਦੀ ਅਤੇ ਕਾਰਾਂ ਕਾਨੂੰਨੀ ਤੌਰ ’ਤੇ ਕਮਾਈ ਦੀਆਂ ਨਹੀਂ ਸਨ। 


Vandana

Content Editor

Related News