ਮੌਤ ਦੀਆਂ ਖ਼ਬਰਾਂ ਦੇ ਬਾਵਜੂਦ ਆਸਟ੍ਰੇਲੀਆ ਫਾਈਜ਼ਰ ਟੀਕੇ ਨੂੰ ਦੇ ਸਕਦਾ ਹੈ ਮਨਜ਼ੂਰੀ

Tuesday, Jan 19, 2021 - 06:05 PM (IST)

ਮੌਤ ਦੀਆਂ ਖ਼ਬਰਾਂ ਦੇ ਬਾਵਜੂਦ ਆਸਟ੍ਰੇਲੀਆ ਫਾਈਜ਼ਰ ਟੀਕੇ ਨੂੰ ਦੇ ਸਕਦਾ ਹੈ ਮਨਜ਼ੂਰੀ

ਕੈਨਬਰਾ (ਭਾਸ਼ਾ): ਆਸਟ੍ਰੇਲੀਆਈ ਸਰਕਾਰ ਦੇ ਇਕ ਚੋਟੀ ਦੇ ਸਲਾਹਕਾਰ ਨੇ ਕਿਹਾ ਹੈ ਕਿ ਦੇਸ਼ ਵਿਚ ਫਾਈਜ਼ਰ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਭਾਵੇਂਕਿ ਨਾਰਵੇ ਦੇ ਬਜ਼ੁਰਗ 29 ਮਰੀਜ਼ ਫਾਈਜ਼ਰ ਵੈਕਸੀਨ ਲਗਾਉਣ ਤੋਂ ਬਾਅਦ ਆਪਣੀ ਜਾਨ ਗਵਾ ਬੈਠੇ ਹਨ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮਤਾਬਕ ਆਸਟ੍ਰੇਲੀਆਈ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ (ATAGI) ਦੀ ਸਹਿ-ਪ੍ਰਧਾਨ, ਐਲਨ ਚੇਂਗ ਨੇ ਕਿਹਾ ਕਿ ਅਧਿਕਾਰੀ ਆਸ ਕਰ ਰਹੇ ਹਨ ਕਿ ਹਰ 100,000 ਆਸਟ੍ਰੇਲੀਆਈ ਲੋਕਾਂ ਵਿਚੋਂ ਇੱਕ ਨੂੰ ਟੀਕਿਆਂ ਨਾਲ ਐਲਰਜੀ ਦੀ ਪ੍ਰਤੀਕ੍ਰਿਆ ਹੋਵੇਗੀ ਪਰ ਉਹ ਸਭ ਤੋਂ ਕਮਜ਼ੋਰ ਲੋਕਾਂ ਦੀ ਰੱਖਿਆ ਕਰਨਗੇ। ਇਸ ਦਾ ਮਤਲਬ ਹੈ ਕਿ ਸਾਨੂੰ ਉਸ ਲਈ ਤਿਆਰੀ ਕਰਨ ਦੀ ਜ਼ਰੂਰਤ ਹੋਵੇਗੀ। ਉਹਨਾਂ ਮੁਤਾਬਕ,"ਅਜਿਹੇ ਲੋਕ ਜਿਹੜੇ ਟੀਕਾਕਰਨ ਦੇ ਬਾਵਜੂਦ ਪੀੜਤ ਹੁੰਦੇ ਹਨ ਉਹਨਾਂ ਪ੍ਰਤੀ ਸਾਡਾ ਵਿਚਾਰ ਇਹ ਹੈ ਕਿ ਇਹ ਕੋਰੋਨਾ ਵਾਇਰਸ ਦੇ ਜ਼ੋਖਮ ਨੂੰ ਘਟਾਉਂਦਾ ਹੈ ਪਰ ਇਹ ਇਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰੇਗਾ।"

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ : ਯੂਕੇ 'ਚ ਵਧੀ ਮੌਤ ਦਰ, ਸਰਕਾਰ ਦੀ ਵਧੀ ਚਿੰਤਾ

ਏ.ਟੀ.ਜੀ.ਆਈ. ਫਰਵਰੀ ਵਿਚ ਆਸਟ੍ਰੇਲੀਆ ਦੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਕੋਵਿਡ-19 ਟੀਕਿਆਂ ਦੀ ਤਰਜੀਹ, ਵੰਡ, ਸੁਰੱਖਿਆ ਅਤੇ ਨਿਗਰਾਨੀ ਬਾਰੇ ਸਿਹਤ ਮੰਤਰੀ ਗ੍ਰੇਗ ਹੰਟ ਨੂੰ ਸਲਾਹ ਦੇ ਰਿਹਾ ਸੀ। ਚੇਂਗ ਨੇ ਕਿਹਾ ਕਿ ਫਾਈਜ਼ਰ ਟੀਕੇ ਨਾਲ ਬਜ਼ੁਰਗ ਦੇਖਭਾਲ ਕਰਨ ਵਾਲਿਆਂ ਨੂੰ ਟੀਕਾ ਲਗਾਉਣ ਦੀ ਯੋਜਨਾ ਨਾਰਵੇ ਦੇ 30 ਬਜ਼ੁਰਗ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਣ ਦੇ ਬਾਵਜੂਦ ਅੱਗੇ ਵਧੇਗੀ।ਇੱਕ ਵੱਖਰੇ ਇੰਟਰਵਿਊ ਵਿਚ, ਚੇਂਗ ਨੇ ਦੱਸਿਆ ਕਿ ਆਸਟ੍ਰੇਲੀਆਈ ਲੋਕਾਂ ਦਾ ਇਕ ਤੋਂ ਜ਼ਿਆਦਾ ਵਾਰ ਟੀਕਾਕਰਨ ਕੀਤਾ ਜਾ ਸਕਦਾ ਹੈ।ਉਹਨਾਂ ਨੇ ਕਿਹਾ,"ਅਸੀਂ ਸੁਰੱਖਿਆ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ; ਅਸੀਂ ਲੋਕਾਂ ਨੂੰ ਬਿਮਾਰ ਪੈਣ ਅਤੇ ਮਰਨ ਤੋਂ ਰੋਕਣਾ ਚਾਹੁੰਦੇ ਹਾਂ। ਇਸ ਦਾ ਮਤਲਬ ਇਹ ਹੋਵੇਗਾ ਕਿ ਅਸੀਂ ਸਭ ਤੋਂ ਪਹਿਲਾਂ ਇਹ ਟੀਕਾ ਉਨ੍ਹਾਂ ਲੋਕਾਂ ਨੂੰ ਦੇਵਾਂਗੇ ਜੋ ਬਿਮਾਰ ਪੈਣ ਅਤੇ ਮਰਨ ਦੇ ਸਭ ਤੋਂ ਵੱਧ ਜੋਖਮ ਦੇ ਨੇੜੇ ਹਨ।"

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News