ਆਸਟ੍ਰੇਲੀਆ : 20 ਸਾਲ ਪਹਿਲਾਂ ਸ਼ਖਸ ਨੂੰ ਮਿਲੀ ਮੁੰਦਰੀ, ਹੁਣ ਤੱਕ ਕਰ ਰਿਹਾ ਹੈ ਇਹ ਕੰਮ
Thursday, Nov 12, 2020 - 04:21 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ, ਜਿਸ ਨੂੰ ਲਗਭਗ 20 ਸਾਲ ਪਹਿਲਾਂ ਇਕ ਪੂਲ ਵਿਚ ਵਿਆਹ ਦੀ ਮੁੰਦਰੀ ਮਿਲੀ ਸੀ, ਉਹ ਹੁਣ ਤੱਕ ਇਸ ਮੁੰਦਰੀ ਦੇ ਮਾਲਕ ਦੀ ਤਲਾਸ਼ ਵਿਚ ਹੈ।
2000 ਦੇ ਸ਼ੁਰੂ ਵਿਚ ਐਂਡਰਿਊ ਵਿੰਟਰਜ਼ ਵ੍ਹੀਲਰ ਹਿੱਲ ਵਿਚ ਆਪਣੇ ਮਾਪਿਆਂ ਦੇ ਪੂਲ ਵਿਚ ਤੈਰ ਰਿਹਾ ਸੀ, ਜਦੋਂ ਉਸ ਨੇ ਡੂੰਘੇ ਪਾਣੀ ਵਿਚ ਕੁਝ ਚਮਕਦਾ ਦੇਖਿਆ। ਉਸ ਨੇ ਕਿਹਾ,"ਮੈਂ ਇਸ ਨੂੰ ਛੂਹਣ ਗਿਆ ਤਾਂ ਪਤਾ ਚੱਲਿਆ ਕਿ ਇਹ ਇਕ ਮੁੰਦਰੀ ਹੈ।” ਉਸ ਮੁਤਾਬਕ, ਪਹਿਲਾਂ ਉਦੋਂ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਨਹੀਂ ਸੀ। ਇਸ ਲਈ ਮੈਂ ਇਸ ਦੇ ਮਾਲਕਾਂ ਨੂੰ ਦੁਬਾਰਾ ਲੱਭਣਾ ਸ਼ੁਰੂ ਕਰਨ ਬਾਰੇ ਨਹੀਂ ਸੋਚਿਆ ਸੀ। ਇਹ ਵੀ ਸਮਝ ਨਹੀਂ ਆ ਰਹੀ ਸੀ ਕਿ ਮੁੰਦਰੀ ਦੇ ਮਾਲਕਾਂ ਨੂੰ ਲੱਭਣ ਦਾ ਕਿਹੜਾ ਤਰੀਕਾ ਵਰਤਿਆ ਜਾਵੇ।"
ਵਿਆਹ ਦੀ ਮੁੰਦਰੀ ਵਿਚ “ਮਿਕ ਲਵ ਮੈਰੀ 28/11/1970” ਲਿਖਿਆ ਹੋਇਆ ਹੈ। ਵਿੰਟਰਜ਼ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਹ ਮੰਨਦਾ ਹੈ ਕਿ ਸ਼ਾਇਦ ਮਾਲਕ ਨੇ ਲੂਣ ਪ੍ਰੋਸੈਸਿੰਗ ਪਲਾਂਟ ਵਿਚ ਮੁੰਦਰੀ ਗੁਆ ਦਿੱਤੀ ਹੋਵੇਗੀ ਕਿਉਂਕਿ ਉਸ ਦੇ ਪਰਿਵਾਰ ਵੱਲੋਂ ਪੂਲ ਨੂੰ ਲੂਣ ਨਾਲ ਭਰਨ ਦੇ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਮੁੰਦਰੀ ਮਿਲੀ। ਹੋ ਸਕਦਾ ਹੈ ਕਿ ਮਾਲਕ ਨੇ ਲੂਣ ਦੇ ਉਦਯੋਗ ਵਿੱਚ ਕੰਮ ਕੀਤਾ ਹੋਵੇ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਅਲਾਸਕਾ 'ਚ ਜਿੱਤ ਕੀਤੀ ਦਰਜ, 'ਇਲੈਕਟੋਰਲ ਕਾਲਜ ਵੋਟ' ਵਧੇ
ਜੋੜੀ ਨਾਲ ਮੁੰਦਰੀ ਨੂੰ ਮੁੜ ਮਿਲਾਉਣ ਲਈ ਦ੍ਰਿੜ੍ਹ ਸੰਕਲਪ, ਵਿੰਟਰਜ਼ ਅਤੇ ਉਸ ਦੇ ਸਾਥੀ ਨੇ 2013 ਵਿਚ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਹੀਂ ਬਣੀ।ਉਸ ਨੇ ਕਿਹਾ,ਅਸੀਂ ਫੇਸਬੁੱਕ 'ਤੇ ਵੀ ਕੁਝ ਸੰਦੇਸ਼ ਭੇਜੇ ਪਰ ਕੋਈ ਜਵਾਬ ਨਹੀਂ ਆਇਆ।'' ਹਾਰ ਨਾ ਮੰਨਣ ਵਾਲੇ ਵਿੰਟਰਜ਼ ਨੂੰ ਆਸ ਹੈ ਕਿ ਕਮਿਊਨਿਟੀ ਵਿਚ ਕੋਈ ਵਿਅਕਤੀ ਅੱਗੇ ਆਵੇਗਾ।ਵਿੰਟਰਜ ਮੁਤਾਬਕ,''ਉਹ ਸਿਰਫ ਮੁੰਦਰੀ ਦੇ ਮਾਲਕ ਨੂੰ ਮਿਲਣਾ ਅਤੇ ਉਨ੍ਹਾਂ ਨੂੰ ਉਤਸਾਹਿਤ ਕਰਨਾ ਚਾਹੁੰਦਾ ਹੈ। ਉਸ ਨੂੰ ਪਤਾ ਹੈ ਕਿ ਕੁਝ ਗੁਆਉਣਾ ਕਿੰਨਾ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ। ਉਹਨਾਂ ਨੂੰ ਮੁੰਦਰੀ ਵਾਪਸ ਕਰਨਾ ਬਹੁਤ ਵਧੀਆ ਹੋਵੇਗਾ।"