ਆਸਟ੍ਰੇਲੀਆ ਹਾਂਗਕਾਂਗ ਦੇ 10 ਹਜ਼ਾਰ ਲੋਕਾਂ ਨੂੰ ਦੇਵੇਗਾ ਸਥਾਈ ਨਿਵਾਸ ਦਾ ਮੌਕਾ

07/12/2020 12:02:32 PM

ਸਿਡਨੀ (ਭਾਸ਼ਾ) : ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਉਹ ਇੱਥੇ ਰਹਿ ਰਹੇ ਹਾਂਗਕਾਂਗ ਦੇ ਘੱਟ ਤੋਂ ਘੱਟ 10,000 ਨਾਗਰਿਕਾਂ ਦਾ ਵਰਤਮਾਨ ਵੀਜ਼ਾ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਇਕ ਮੌਕਾ ਦੇਵੇਗਾ। ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਦੀ ਸਰਕਾਰ ਦਾ ਮੰਨਣਾ ਹੈ ਕਿ ਅਰਧ ਖੁਦਮੁਖਤਿਆਰੀ ਖੇਤਰ ਹਾਂਗਕਾਂਗ ਵਿਚ ਨਵੇਂ ਸਖ਼ਤ ਰਾਸ਼ਟਰੀ ਸੁਰੱਖਿਆ ਕਨੂੰਨ ਲਾਗੂ ਕਰਣ ਦਾ ਮੰਤਵ ਹੈ ਕਿ ਲੋਕਤੰਤਰ ਸਮਰਥਕਾਂ ਨੂੰ ਰਾਜਨੀਤਕ ਅੱਤਿਆਚਾਰ ਦਾ ਸਾਹਮਣਾ ਕਰਣਾ ਪੈ ਸਕਦਾ ਹੈ।

ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਏਲਨ ਟੁਡਗੇ ਨੇ 'ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ' ਟੈਲੀਵਿਜ਼ਨ ਨੂੰ ਐਤਵਾਰ ਨੂੰ ਕਿਹਾ, 'ਇਸ ਦਾ ਮਤਲੱਬ ਹੈ ਕਿ ਹਾਂਗਕਾਂਗ ਪਾਸਪੋਰਟ ਵਾਲੇ ਕਈ ਲੋਕ ਹੋਰ ਜਗ੍ਹਾਵਾਂ 'ਤੇ ਜਾਣ ਲਈ ਸਥਾਨ ਦੀ ਭਾਲ ਕਰਣਗੇ ਅਤੇ ਇਸ ਲਈ ਅਸੀਂ ਆਪਣਾ ਵੀਜ਼ਾ ਬਦਲ ਉਨ੍ਹਾਂ ਦੇ ਸਾਹਮਣੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਥਾਈ ਨਿਵਾਸ ਪਾਉਣ ਲਈ ਬਿਨੈਕਾਰਾਂ ਨੂੰ 'ਚਰਿੱਤਰ ਪ੍ਰੀਖਿਆ, ਰਾਸ਼ਟਰੀ ਸੁਰੱਖਿਆ ਪ੍ਰੀਖਿਆ ਅਤੇ ਇਸ ਪ੍ਰਕਾਰ ਦੀਆਂ ਹੋਰ ਪ੍ਰੀਖਿਆਵਾਂ' ਪਾਸ ਕਰਨੀਆਂ ਹੋਣਗੀਆਂ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ, 'ਤਾਂ ਇਹ ਆਪਣੇ ਆਪ ਨਹੀਂ ਹੋਵੇਗਾ ਪਰ ਹਾਂ, ਸਥਾਈ ਨਿਵਾਸ ਲਈ ਇਹ ਆਸਾਨ ਰਸਤਾ ਹੈ ਅਤੇ ਇਕ ਵਾਰ ਤੁਸੀਂ ਸਥਾਈ ਨਿਵਾਸੀ ਹੋ ਗਏ ਤਾਂ ਉਸ ਦੇ ਬਾਅਦ ਨਾਗਰਿਕਤਾ ਦਾ ਰਸਤਾ ਹੈ।'

ਉਨ੍ਹਾਂ ਕਿਹਾ, 'ਜੇਕਰ ਅਸਲ ਵਿਚ ਲੋਕਾਂ 'ਤੇ ਅੱਤਿਆਚਾਰ ਹੋ ਰਿਹਾ ਹੈ ਤਾਂ ਇਸ ਨੂੰ ਸਾਬਤ ਕਰਕੇ ਸਾਡੇ ਮਨੁੱਖਤਾਵਾਦੀ ਵੀਜ਼ੇ ਵਿਚੋਂ ਇਕ ਲਈ ਅਰਜੀ ਦਿੱਤੀ ਜਾ ਸਕਦੀ ਹੈ। ਮਾਰਿਸਨ ਨੇ ਪਿਛਲੇ ਹਫ਼ਤੇ ਘੋਸ਼ਣਾ ਕੀਤੀ ਸੀ ਕਿ ਆਸਟ੍ਰੇਲੀਆ ਨੇ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਖ਼ਤਮ ਕਰ ਦਿੱਤੀ ਹੈ ਅਤੇ ਹਾਂਗਕਾਂਗ ਦੇ ਨਾਗਰਿਕਾਂ ਦਾ ਵੀਜ਼ਾ 2 ਤੋਂ ਵਧਾ ਕੇ 5 ਸਾਲ ਕਰ ਦਿੱਤਾ ਗਿਆ ਹੈ। ਇਸ 'ਤੇ ਚੀਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਕੈਨਬਰਾ ਦੇ ਇਸ ਕਦਮ 'ਤੇ 'ਅੱਗੇ ਦੀ ਕਾਰਵਾਈ' ਲਈ ਉਸ ਦੇ ਅਧਿਕਾਰ ਸੁਰੱਖਿਅਤ ਹਨ।


cherry

Content Editor

Related News