ਆਸਟ੍ਰੇਲੀਆ : ਨਰਸਿੰਗ ਹੋਮ ''ਚ ਮਿਲੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ

Monday, May 31, 2021 - 02:48 PM (IST)

ਮੈਲਬੌਰਨ (ਭਾਸ਼ਾ): ਆਸਟ੍ਰੇਲੀਆਈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੇਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨਰਸਿੰਗ ਹੋਮ ਤੱਕ ਫੈਲ ਗਿਆ ਹੈ। ਵਿਕਟੋਰੀਆ ਸੂਬੇ ਦੀ ਰਾਜਧਾਨੀ ਮੈਲਬੌਰਨ ਵਿਚ ਕਲਸਟਰ (ਇਨਫੈਕਸ਼ਨ ਖੇਤਰ) ਮਿਲਣ ਦੇ ਬਾਅਦ ਇੱਥੇ ਸ਼ੁੱਕਰਵਾਰ ਤੋਂ ਇਕ ਹਫ਼ਤੇ ਦੀ ਤਾਲਾਬੰਦੀ ਲਾਗੂ ਕੀਤੀ ਗਈ ਹੈ। ਰਾਜ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਹੋਰ 11 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਵੱਡਾ ਦਾਅਵਾ, ਵੁਹਾਨ ਲੈਬ 'ਚੋਂ ਹੀ ਨਿਕਲਿਆ ਕੋਰੋਨਾ, ਚਮਗਾਦੜ ਤੋਂ ਫੈਲਣ ਤੋਂ ਸਬੂਤ ਨਹੀਂ

ਨਵੇਂ ਮਾਮਲਿਆਂ ਵਿਚ ਮੈਲਬੌਰਨ ਸਥਿਤ ਆਰਕੇਅਰ ਮੈਡਸਟੋਨ ਏਜ਼ਡ ਕੇਅਰ ਫੈਸਿਲਟੀ ਦੇ 90 ਸਾਲਾ ਵਸਨੀਕ ਅਤੇ ਇਕ ਕਰਮਚਾਰੀ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਇਕ ਕਰਮਚਾਰੀ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਕਰਮਚਾਰੀ ਪਿਛਲੇ ਹਫ਼ਤੇ ਮੈਲਬੌਰਨ ਸਥਿਤ ਬਲੂਕ੍ਰਾਸ ਵੈਸਟਰਨ ਗਾਰਡਨਜ਼ ਨਰਸਿੰਗ ਹੋਮ ਵਿਚ ਕੰਮ ਕਰ ਰਿਹਾ ਸੀ ਅਤੇ ਉਸ ਦਾ ਟੀਕਾਕਰਨ ਨਹੀਂ ਹੋਇਆ ਸੀ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਹੜ੍ਹ ਕਾਰਨ ਐਮਰਜੈਂਸੀ ਘੋਸ਼ਿਤ, ਸੈਂਕੜੇ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ

ਇਨਫੈਕਸ਼ਨ ਦੀ ਖ਼ਬਰ ਦੇ ਬਾਅਦ ਨਰਸਿੰਗ ਹੋਮ ਵੀ ਤਾਲਾਬੰਦੀ ਵਿਚ ਹੈ। ਸਿਹਤ ਮੰਤਰੀ ਮਾਰਟਿਨ ਫੋਲੀ ਨੇ ਬਜ਼ੁਰਗ ਆਸ਼ਰਮਂ ਵਿਚ ਇਨਫੈਕਸ਼ਨ ਦੇ ਫੈਲਣ ਦੀ ਖ਼ਬਰ ਨੂੰ ਵਿਕਟੋਰੀਆ ਦੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਦੱਸਿਆ ਹੈ। ਵਿਕਟੋਰੀਆ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਹੋਈਆਂ ਮੌਤਾਂ ਵਿਚੋਂ ਜ਼ਿਆਦਾਤਰ ਨਰਸਿੰਗ ਹੋਮ ਵਿਚ ਹੋਈਆਂ ਹਨ।

ਨੋਟ- ਆਸਟ੍ਰੇਲੀਆ : ਨਰਸਿੰਗ ਹੋਮ 'ਚ ਮਿਲੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News