ਨੌਰਦਰਨ ਟੈਰਿਟਰੀ ''ਚ ਆਏ 2000 ਯਾਤਰੀਆਂ ਨੂੰ ਕੋਰੋਨਾ ਟੈਸਟ ਕਰਾਉਣ ਦੇ ਹੁਕਮ ਜਾਰੀ
Monday, Feb 01, 2021 - 11:53 AM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਲਗਾਈ ਗਈ ਤਾਲਾਬੰਦੀ ਕਾਰਨ, ਨੌਰਦਰਨ ਟੈਰਿਟਰੀ ਵਿਚ ਆਉਣ ਵਾਲੇ 2000 ਦੇ ਕਰੀਬ ਪੱਛਮੀ ਆਸਟ੍ਰੇਲੀਆਈ ਯਾਤਰੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਕਰਾਉਣ ਲਈ ਕਿਹਾ ਗਿਆ ਹੈ। ਇਸ ਦੇ ਇਲਾਵਾ ਜਦੋਂ ਤੱਕ ਟੈਸਟਾਂ ਦੇ ਨਤੀਜੇ ਨੈਗੇਟਿਵ ਨਹੀਂ ਆ ਜਾਂਦੇ ਉਦੋਂ ਤੱਕ ਉਹਨਾਂ ਨੂੰ ਆਈਸੋਲੇਸ਼ਨ ਵਿਚ ਰਹਿਣ ਦੇ ਹੁਕਮ ਸੁਣਾਏ ਗਏ ਹਨ। ਮੁੱਖ ਮੰਤਰੀ ਮਾਈਕਲ ਗਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅਜਿਹੇ ਵਿਅਕਤੀ ਜੋ ਬੀਤੇ ਹਫ਼ਤੇ ਦੌਰਾਨ ਪੱਛਮੀ ਆਸਟ੍ਰੇਲੀਆ ਦੇ ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿਚੋਂ ਆਏ ਹਨ, ਨੂੰ ਕਾਨੂੰਨੀ ਤੌਰ ਤੇ ਆਪਣੇ ਕੋਰੋਨਾ ਟੈਸਟ ਤੁਰੰਤ ਕਰਵਾਉਣੇ ਚਾਹੀਦੇ ਹਨ ਅਤੇ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਸਿਰਫ ਸਲਾਹ ਹੀ ਨਹੀਂ ਹੈ ਸਗੋਂ ਬਾਕਾਇਦਾ, ਰਾਜ ਦੇ ਕਾਨੂੰਨਾਂ ਮੁਤਾਬਕ ਲਾਜ਼ਮੀ ਹੈ ਅਤੇ ਇਸ ਦੀ ਉਲੰਘਣਾ ਕਰਨ ਨਾਲ ਕਾਫੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਲਈ ਉਲੰਘਣਾਂ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਵੀ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਕੱਲ੍ਹ ਪਰਥ ਤੋਂ ਇੱਕ ਫਲਾਈਟ ਐਲਿਸ ਸਪ੍ਰਿੰਗ ਲੈਂਡ ਕੀਤੀ ਸੀ ਅਤੇ ਇਸ ਨੇ ਅੱਗੇ ਫਿਰ ਡਾਰਵਿਨ ਜਾਣਾ ਸੀ ਪਰ ਇਸ ਦੀ ਡਾਰਵਿਨ ਉਡਾਣ ਤੋਂ ਪਹਿਲਾਂ ਜਿਹੜੇ 39 ਲੋਕ ਇਸ ਵਿਚ ਸਵਾਰ ਸਨ ਅਤੇ ਉਹ ਪੱਛਮੀ ਆਸਟ੍ਰੇਲੀਆ ਦੇ ਕੋਰੋਨਾ ਪ੍ਰਭਾਵਿਤ ਖੇਤਰਾਂ ਨਾਲ ਸਬੰਧਤ ਸਨ, ਸਾਰਿਆਂ ਨੂੰ ਹੀ ਆਈਸੋਲੇਸ਼ਨ ਵਿਚ ਜਾਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 9 ਸਾਲਾ ਬੱਚੀ 'ਤੇ ਪੁਲਸ ਨੇ ਕੀਤਾ 'ਪੇਪਰ ਸਪ੍ਰੇ', ਹੋ ਰਹੀ ਆਲੋਚਨਾ (ਵੀਡੀਓ)
ਇਸੇ ਤਰ੍ਹਾਂ ਨਾਲ ਸੜਕਾਂ 'ਤੇ ਆਵਾਜਾਈ ਵੀ ਸਰਕਾਰ ਅਤੇ ਸਿਹਤ ਅਧਿਕਾਰੀਆਂ ਦੀ ਨਿਗਰਾਨੀ ਵਿਚ ਹੈ ਅਤੇ ਹਰ ਪਾਸੇ ਹੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਉਹੀ ਪਾਲਿਸੀ ਅਪਣਾਈ ਗਈ ਹੈ ਜਿਹੜੀ ਕਿ ਬ੍ਰਿਸਬੇਨ ਵਿਚ ਕੁਝ ਹਫ਼ਤਿਆਂ ਪਹਿਲਾਂ ਆਏ ਕੋਰੋਨਾ ਕਲਸਟਰ ਸਮੇਂ ਰਾਜ ਭਰ ਵਿਚ ਅਪਣਾਈ ਗਈ ਸੀ ਕਿਉਂਕਿ ਹਰ ਕਿਸੇ ਦੀ ਸਿਹਤ ਹੀ ਇਸ ਸਮੇਂ ਮੁੱਖ ਮੁੱਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।