ਆਸਟ੍ਰੇਲੀਆ ਦੀ ਮੀਡੀਆ ਕੰਪਨੀ ਨੇ ਫੇਸਬੁੱਕ ਅਤੇ ਗੂਗਲ ਨਾਲ ਕੀਤੇ ਸਮਝੌਤੇ

06/02/2021 11:30:06 AM

ਸਿਡਨੀ (ਬਿਊਰੋ): ਆਸਟ੍ਰੇਲੀਆਈ ਪ੍ਰਸਾਰਕ ਅਤੇ ਪ੍ਰਕਾਸ਼ਕ ਨਾਈਨ ਐਂਟਰਟੈਨਮੈਂਟ ਨੇ ਕਿਹਾ ਕਿ ਉਸ ਨੇ ਲਾਭ ਵਧਾਉਣ ਲਈ ਸਖ਼ਤ ਨਵੇਂ ਲਾਈਸੈਂਸਿੰਗ ਕਾਨੂੰਨਾਂ ਦੀ ਵਰਤੋਂ ਕਰਦਿਆਂ ਗੂਗਲ ਅਤੇ ਫੇਸਬੁੱਕ ਨਾਲ ਬਹੁ-ਸਾਲਾ ਸਮਗਰੀ-ਸਪਲਾਈ (multi-year content-supply) ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ। ਇਸ ਕਦਮ ਦਾ ਮਤਲਬ ਹੈ ਕਿ ਆਸਟ੍ਰੇਲੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਮੀਡੀਆ ਫਰਮਾਂ ਕੋਲ ਹੁਣ ਯੂ.ਐੱਸ. ਤਕਨੀਕੀ ਦਿੱਗਜ਼ਾਂ ਦੇ ਨਾਲ ਸਮਝੌਤੇ ਹਨ ਜਿਹਨਾਂ ਨੇ ਇਸ ਸਾਲ ਤੱਕ ਕਾਨੂੰਨਾਂ ਦਾ ਸਖ਼ਤ ਵਿਰੋਧ ਕੀਤਾ ਸੀ, ਜਿਸ ਨਾਲ ਉਹ ਆਪਣੇ ਪਲੇਟਫਾਰਮ 'ਤੇ ਕਲਿੱਕ ਕਰਨ ਵਾਲੇ ਲਿੰਕ ਲਈ ਭੁਗਤਾਨ ਕੀਤੀ ਜਾਣ ਵਾਲੀ ਫੀਸ 'ਤੇ ਗੱਲਬਾਤ ਕਰ ਰਹੇ ਸਨ। 

ਆਸਟ੍ਰੇਲੀਅਨ ਫਾਈਨੈਂਸ਼ੀਅਲ ਰੀਵੀਊ, ਸਿਡਨੀ ਮੋਰਨਿੰਗ ਹੇਰਾਲਡ ਅਖ਼ਬਾਰ ਅਤੇ ਨਾਈਨ ਫ੍ਰੀ-ਟੂ-ਏਅਰ ਚੈਨਲ ਦੇ ਮਾਲਕ ਨੇ ਕਿਹਾ ਕਿ ਇਹ ਗੂਗਲ ਦੇ ਸਮਾਚਾਰ ਸ਼ੋਅਕੇਸ ਪਲੇਟਫਾਰਮ ਲਈ 5 ਸਾਲ ਲਈ ਲੇਖ ਅਤੇ ਕਲਿਪ ਪ੍ਰਦਾਨ ਕਰੇਗਾ। ਇਸੇ ਤਰ੍ਹਾਂ ਫੇਸਬੁੱਕ ਉਤਪਾਦਾਂ ਲਈ ਤਿੰਨ ਸਾਲ ਲਈ ਸਮਗੱਰੀ ਪ੍ਰਦਾਨ ਕਰੇਗਾ। ਨਾਈਨ ਦੇ ਮੁੱਖ ਕਾਰਜਕਾਰੀ ਮਾਇਕ ਸਨੀਸਬੀ ਨੇ ਰਾਇਟਰਜ਼ ਵੱਲੋਂ ਸਮੀਖਿਆ ਕੀਤੀ ਗਈ ਇਕ ਈਮੇਲ ਵਿਚ ਕਰਮਚਾਰੀਆਂ ਨੂੰ ਦੱਸਿਆ ਕਿ ਇਹ ਸਮਝੌਤੇ ਵਿਸ਼ਵ ਪੱਧਰੀ ਪੱਤਰਕਾਰੀ ਦਾ ਸਮਰਥਨ ਕਰਨ ਵਿਚ ਯੋਗਦਾਨ ਦੇਣਗੇ, ਜਿਸ ਨਾਲ ਸਾਡਾ ਕਾਰੋਬਾਰ ਵੱਧਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹ ਫਰਮ ਨੂੰ ਲੰਬੇ ਸਮੇਂ ਤੱਕ ਆਪਣੀ ਤਾਕਤ ਨੂੰ ਘੱਟ ਕਰਨ ਲਈ ਅਤੇ ਵਿਕਾਸ ਨੂੰ ਅੱਗੇ ਵਧਾਉਣ ਵਿਚ ਮਦਦ ਕਰਨਗੇ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਵਧਾਈ ਗਈ ਤਾਲਾਬੰਦੀ ਮਿਆਦ

ਇਕ ਗੂਗਲ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਫੇਸਬੁੱਕ ਟਿੱਪਣੀ ਲਈ ਤੁਰੰਤ ਉਪਲਬਧ ਨਹੀਂ ਸੀ। ਵਿਰੋਧੀਆਂ ਸੈਵਨ ਵੈਸਟ ਮੀਡੀਆ ਅਤੇ ਰੂਪਰਟ ਮਰਡੋਕ ਦੇ ਨਿਊਜ਼ ਕੌਰਪ, ਜੋ ਆਸਟ੍ਰੇਲੀਆ ਦੇ ਰਵਾਇਤੀ ਮੀਡੀਆ ਬਾਜ਼ਾਰ 'ਤੇ ਪ੍ਰਭਾਵੀ ਹਨ ਨੇ ਹਾਲ ਹੀ ਦੇ ਮਹੀਨਿਆਂ ਵਿਚ ਇਸੇ ਤਰ੍ਹਾਂ ਦੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ। ਹੋਰਾਂ ਵਾਂਗ ਨਾਈਨ ਨੇ ਵੀ ਸੌਦਿਆਂ ਦੇ ਵਿੱਤੀ ਵੇਰਵੇ ਦਾ ਖੁਲਾਸਾ ਨਹੀਂ ਕੀਤਾ ਪਰ ਇਸ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਉਹ ਜੂਨ 2022 ਤੱਕ ਆਪਣੀ ਪ੍ਰਕਾਸ਼ਨ ਇਕਾਈ ਵਿਚ ਟੈਕਸ ਤੋਂ ਪਹਿਲਾਂ ਵਾਲੇ ਲਾਭ ਨੂੰ 40 ਮਿਲੀਅਨ ਆਸਟ੍ਰੇਲੀਆਈ ਡਾਲਰ (ਲੱਗਭਗ 225 ਕਰੋੜ ਰੁਪਏ) ਤੱਕ ਵਧਾ ਲੈਣਗੇ।

ਦਸੰਬਰ ਦੇ ਅਖੀਰ ਤੱਕ ਦੇ 6 ਮਹੀਨਿਆਂ ਵਿਚ ਯੂਨਿਟ ਦਾ ਟੈਕਸ ਤੋਂ ਪਹਿਲਾਂ ਲਾਭ 68.1 ਮਿਲੀਅਨ (ਲੱਗਭਗ 380 ਕਰੋੜ ਰੁਪਏ) ਸੀ। ਇਕ ਕਲਾਈਂਟ ਨੋਟ ਵਿਚ ਮੋਰਨਿੰਗ ਸਟਾਰ ਦੇ ਵਿਸ਼ਲੇਸ਼ਕ ਬ੍ਰਾਇਨ ਹਾਨ ਨੇ ਨਾਈਨ ਦੇ ਸਮਝੌਤਿਆਂ 'ਤੇ ਟਿੱਪਣੀ ਕੀਤੀ। ਪਿਛਲੇ ਮਹੀਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕੌਰਪ ਦੇ ਪ੍ਰਬੰਧ ਨਿਰਦੇਸ਼ਕ ਨੇ ਇਕ ਸੰਸਦੀ ਸੁਣਵਾਈ ਵਿਚ ਕਿਹਾ ਕਿ ਰਾਜ ਪ੍ਰਸਾਰਕ ਉਹਨਾਂ ਮੀਡੀਆ ਕੰਪਨੀਆਂ ਵਿਚ ਸ਼ਾਮਲ ਹਨ ਜਿਹਨਾਂ ਨੇ ਫੇਸਬੁੱਕ ਅਤੇ ਗੂਗਲ ਨਾਲ ਸੌਦਿਆਂ ਦੇ ਇਰਾਦੇ ਦੇ ਪੱਤਰ 'ਤੇ ਦਸਤਖ਼ਤ ਕੀਤੇ ਹਨ ਪਰ ਹੁਣ ਤੱਕ ਵਿਵਸਥਾਵਾਂ ਨੂੰ ਆਖਰੀ ਰੂਪ ਨਹੀਂ ਦਿੱਤਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News