ਆਸਟ੍ਰੇਲੀਆ : ਸਲਾਨਾ ਚੋਣ ਦੌਰਾਨ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ
Wednesday, Sep 11, 2019 - 04:44 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਦੀ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਹੋਈ। ਇਸ ਵਿੱਚ ਪਰਮਜੀਤ ਸਿੰਘ ਗਰੇਵਾਲ ਨੂੰ ਪ੍ਰਧਾਨ ਚੁਣਿਆ ਗਿਆ ਹੈ।ਹੋਰ ਅਹੁਦੇਦਾਰਾਂ ਵਿੱਚ ਉਂਕਾਰ ਸਿੰਘ ਉੱਪ ਪ੍ਰਧਾਨ, ਗੁਰਦੀਪ ਸਿੰਘ ਮਠਾਰੂ ਜਨਰਲ ਸਕੱਤਰ, ਗੁਰਵਿੰਦਰ ਸਿੰਘ ਅਟਵਾਲ ਸਹਾਇਕ ਸਕੱਤਰ, ਖਜ਼ਾਨਚੀ ਵਜੋਂ ਹਰਜਿੰਦਰ ਸਿੰਘ ਤੇ ਸੁਰਿੰਦਰ ਸਿੰਘ ਚੌਹਾਨ ਸਹਾਇਕ ਖਜ਼ਾਨਚੀ ਵਜੋਂ ਸੇਵਾਵਾਂ ਨਿਭਾਉਣਗੇ ਜਦਕਿ ਬਲਬੀਰ ਸਿੰਘ ਔਜਲਾ, ਦਾਰਾ ਸਿੰਘ ਔਜਲਾ ਅਤੇ ਜਸਵਿੰਦਰ ਸਿੰਘ ਰੇਖੀ ਦੀ ਮੈਂਬਰ ਦੇ ਤੌਰ ਤੇ ਚੋਣ ਹੋਈ ਹੈ।
ਉਕਤ 9 ਮੈਂਬਰੀ ਕਮੇਟੀ ਤੋਂ ਇਲਾਵਾ ਦਵਿੰਦਰ ਸਿੰਘ ਅਤੇ ਅਮਰਿੰਦਰ ਪਾਲ ਸਿੰਘ ਦੀ ਵਾਧੂ ਮੈਂਬਰਾਂ ਵਜੋਂ ਚੋਣ ਕੀਤੀ ਗਈ ਹੈ।ਨਵੀਂ ਪ੍ਰਬੰਧਕ ਕਮੇਟੀ ਨੇ ਅਧਿਕਾਰਤ ਤੌਰ ਤੇ ਕਾਰਜਭਾਰ ਸੰਭਾਲਣ ਤੋਂ ਬਾਅਦ ਸਿੱਖ ਸੰਗਤ ਦੇ ਸੁਝਾਅ ਅਤੇ ਤਜ਼ਵੀਜ਼ਾਂ ਮੁਤਾਬਕ ਗੁਰੂ ਘਰ ਦਾ ਪ੍ਰਬੰਧ ਚਲਾਉਣ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ।