ਵਿਕਟੋਰੀਆ ''ਚ ਇਹ ਕੋਰੋਨਾ ਦੀ ਦੂਜੀ ਲਹਿਰ ਨਹੀਂ : ਡਿਪਟੀ ਚੀਫ ਮੈਡੀਕਲ ਅਫਸਰ

Sunday, Jun 28, 2020 - 01:23 PM (IST)

ਵਿਕਟੋਰੀਆ ''ਚ ਇਹ ਕੋਰੋਨਾ ਦੀ ਦੂਜੀ ਲਹਿਰ ਨਹੀਂ : ਡਿਪਟੀ ਚੀਫ ਮੈਡੀਕਲ ਅਫਸਰ

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਵੱਡੀ ਗਿਣਤੀ ਵਿਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਡਿਪਟੀ ਚੀਫ਼ ਮੈਡੀਕਲ ਅਫਸਰ ਮਾਈਕਲ ਕਿਡ ਨੇ ਹਾਲ ਹੀ ਵਿਚ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਵਿਚ ਵਿਕਟੋਰੀਆ ਦੀ ਪ੍ਰਸ਼ੰਸਾ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨ ਲੋਕਾਂ ਨੂੰ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਦੀ ਚੇਤਾਵਨੀ ਵੀ ਜਾਰੀ ਕੀਤੀ। ਆਪਣੇ ਸੰਬੋਧਨ ਵਿਚ ਉਹਨਾਂ ਨੇ ਕਿਹਾ,“ਇਹ ਵਾਇਰਸ ਦੀ ਦੂਜੀ ਲਹਿਰ ਨਹੀਂ।''

ਮਾਈਕਲ ਕਿਡ ਨੇ ਕਿਹਾ,"ਅਸੀਂ ਵਿਕਟੋਰੀਆ ਵਿਚ ਜੋ ਵੇਖ ਰਹੇ ਹਾਂ ਉਹ ਬਿਲਕੁਲ ਉਸੇ ਤਰ੍ਹਾਂ ਦੀ ਯੋਜਨਾਬੰਦੀ ਸੀ ਜਿਵੇਂਕਿ ਦੇਸ਼ ਭਰ ਵਿਚ ਹੋਣ ਵਾਲੇ ਪ੍ਰਕੋਪ ਦੇ ਕਾਰਨ ਹੁੰਦੀ ਹੈ।" ਪ੍ਰੋਫੈਸਰ ਕਿਡ ਨੇ ਕਿਹਾ ਕਿ ਸਰਕਾਰ ਨੇ ਵਿਕਟੋਰੀਅਨ ਸਰਕਾਰ ਦੇ ਸਾਰੇ ਪਰਤਣ ਵਾਲੇ ਯਾਤਰੀਆਂ ਨੂੰ ਹੋਟਲ ਦੇ ਕੁਆਰੰਟੀਨ ਵਿਚ ਟੈਸਟ ਕਰਨ ਦੇ ਫੈਸਲੇ ਦਾ ਸਮਰਥਨ ਵੀ ਕੀਤਾ ਸੀ। ਉਹਨਾਂ ਨੇ ਇਕ ਫਾਰ ਫਿਰ ਯਾਦ ਦਿਵਾਇਆ ਕਿ ਆਸਟ੍ਰੇਲੀਆ ਵਿਚ ਹਰੇਕ ਵਿਅਕਤੀ ਲਈ ਟੈਸਟਿੰਗ ਪ੍ਰਕਿਰਿਆ ਮੁਫਤ ਹੈ।

ਪ੍ਰੋਫੈਸਰ ਕਿਡ ਨੇ ਦੱਸਿਆ ਕਿ ਦੇਸ਼ ਭਰ ਵਿਚ ਵਾਇਰਸ ਨਾਲ ਪੀੜਤ 11 ਵਿਅਕਤੀ ਹਸਪਤਾਲ ਵਿਚ ਹਨ ਅਤੇ ਇਕ ਵਿਅਕਤੀ ਗੰਭੀਰ ਨਿਗਰਾਨੀ ਵਿੱਚ ਹੈ। ਡਿਪਟੀ ਚੀਫ ਮੈਡੀਕਲ ਅਫਸਰ ਨੇ ਆਸਟ੍ਰੇਲੀਆਈ ਨਾਗਰਿਕਾਂ ਲਈ ਦੇਸ਼-ਵਿਆਪੀ ਚੇਤਾਵਨੀ ਵੀ ਜਾਰੀ ਕੀਤੀ ਸੀ ਕਿ ਕੌਵਿਡ-19 ਦੇ ਫੈਲਣ ਤੋਂ ਰੋਕਣ ਲਈ ਅਜੇ ਵੀ ਖ਼ਾਸਕਰ ਨੌਜਵਾਨਾਂ ਵਿਚਾਲੇ ਚੌਕਸੀ ਦੀ ਲੋੜ ਸੀ। ਮੈਲਬੌਰਨ ਵਿਚ ਵਾਇਰਸ ਨਾਲ ਪੀੜਤ ਹੋਣ ਵਾਲੇ ਲੋਕਾਂ ਵਿਚ ਬਹੁਤ ਸਾਰੇ ਸਿਹਤਮੰਦ ਨੌਜਵਾਨ ਹਨ, ਜਿਹਨਾਂ ਵਿਚ ਅਕਸਰ ਸਿਰਫ ਹਲਕੇ ਲੱਛਣ ਹੁੰਦੇ ਹਨ।ਉਹਨਾਂ ਨੇ ਕਿਹਾ,"ਤੁਸੀਂ ਬੀਮਾਰ ਜਾਂ ਬਹੁਤ ਬੀਮਾਰ ਨਹੀਂ ਹੋ ਸਕਦੇ ਪਰ ਜੇਕਰ ਤੁਸੀਂ ਆਪਣੇ ਮਾਪਿਆਂ ਜਾਂ ਆਪਣੇ ਦਾਦਾ-ਦਾਦੀ ਨੂੰ ਇਹ ਇਨਫੈਕਸ਼ਨ ਦਿੰਦੇ ਹੋ ਤਾਂ ਉਹ ਬਹੁਤ ਬੀਮਾਰ ਹੋ ਸਕਦੇ ਹਨ, ਉਹ ਮਰ ਵੀ ਸਕਦੇ ਹਨ।"

ਉਨ੍ਹਾਂ ਨੇ ਲੋਕਾਂ ਨੂੰ ਇਕੱਲਤਾ ਅਤੇ ਕੁਆਰੰਟੀਨ ਨਿਯਮਾਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਐਤਵਾਰ ਦੁਪਹਿਰ ਨੂੰ ਪ੍ਰੋਫੈਸਰ ਕਿਡ ਨੇ ਕਿਹਾ ਕਿ 6.4 ਮਿਲੀਅਨ ਤੋਂ ਵੱਧ ਲੋਕਾਂ ਨੇ ਸਰਕਾਰ ਦੀ COVIDSafe ਐਪ ਨੂੰ ਡਾਊਨਲੋਡ ਕੀਤਾ ਹੈ ਅਤੇ ਇਹ ਕੰਮ ਕਰ ਰਿਹਾ ਹੈ ਅਤੇ ਵਧੀਆ ਕੰਮ ਕਰ ਰਿਹਾ ਹੈ।
 


author

Vandana

Content Editor

Related News