ਆਸਟ੍ਰੇਲੀਆ ਅਤੇ ਜਾਪਾਨ ''ਇਤਿਹਾਸਕ'' ਰੱਖਿਆ ਸੌਦੇ ''ਤੇ ਭਲਕੇ ਕਰਨਗੇ ਦਸਤਖ਼ਤ

Wednesday, Jan 05, 2022 - 11:57 AM (IST)

ਆਸਟ੍ਰੇਲੀਆ ਅਤੇ ਜਾਪਾਨ ''ਇਤਿਹਾਸਕ'' ਰੱਖਿਆ ਸੌਦੇ ''ਤੇ ਭਲਕੇ ਕਰਨਗੇ ਦਸਤਖ਼ਤ

ਸਿਡਨੀ (ਭਾਸ਼ਾ): ਆਸਟ੍ਰੇਲੀਆ ਅਤੇ ਜਾਪਾਨ ਰੱਖਿਆ ਸਹਿਯੋਗ ਵਧਾਉਣ ਲਈ ਵੀਰਵਾਰ ਨੂੰ ਇਕ ਸਮਝੌਤੇ ‘ਤੇ ਦਸਤਖ਼ਤ ਕਰਨਗੇ। ਆਸਟ੍ਰੇਲੀਆ ਅਤੇ ਜਾਪਾਨ ਵਿਚਕਾਰ ਹੋਏ ਇਸ ਸਮਝੌਤੇ ਨੂੰ "ਇਤਿਹਾਸਕ" ਦੱਸਿਆ ਜਾ ਰਿਹਾ ਹੈ ਪਰ ਇਸ ਨਾਲ ਚੀਨ ਨਾਰਾਜ਼ ਹੋ ਸਕਦਾ ਹੈ। 

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਇੱਕ ਡਿਜੀਟਲ ਕਾਨਫਰੰਸ ਵਿੱਚ ਸਮਝੌਤੇ 'ਤੇ ਹਸਤਾਖਰ ਕਰਨਗੇ। ਮੌਰੀਸਨ ਨੇ ਕਿਹਾ ਕਿ ਇਹ ਸਮਝੌਤਾ 'ਆਸਟ੍ਰੇਲੀਅਨ ਡਿਫੈਂਸ ਫੋਰਸਿਜ਼' ਅਤੇ 'ਜਾਪਾਨੀ ਸੈਲਫ ਡਿਫੈਂਸ ਫੋਰਸਿਜ਼' ਵਿਚਕਾਰ ਮਹੱਤਵਪੂਰਨ ਅਤੇ ਗੁੰਝਲਦਾਰ ਵਿਹਾਰਕ ਸਬੰਧਾਂ ਨੂੰ ਮਜ਼ਬੂਤ ਕਰੇਗਾ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਅਤੇ ਜਾਪਾਨ ਕਰੀਬੀ ਦੋਸਤ ਹਨ। ਸਾਡੀ ਵਿਸ਼ੇਸ਼ ਰਣਨੀਤਕ ਭਾਈਵਾਲੀ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ, ਇਹ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਇੱਕ ਆਜ਼ਾਦ, ਖੁੱਲ੍ਹੇ ਤੇ ਲਚਕੀਲੇ ਇੰਡੋ-ਪੈਸੀਫਿਕ ਖੇਤਰ ਵਿੱਚ ਸਾਡੇ ਸਾਂਝੇ ਹਿੱਤਾਂ ਨੂੰ ਦਰਸਾਉਂਦੀ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਤਾਲਾਬੰਦੀ ਕਾਰਨ ਲੋਕ ਭੁੱਖਮਰੀ ਦੇ ਸ਼ਿਕਾਰ, ਘਰੇਲੂ ਸਾਮਾਨ ਵੇਚ ਖ਼ਰੀਦ ਰਹੇ ਨੇ ਖਾਣਾ

ਆਸਟ੍ਰੇਲੀਆ ਨੇ ਅਮਰੀਕਾ ਅਤੇ ਬ੍ਰਿਟੇਨ ਨਾਲ ਇੱਕ ਤਿਕੋਣੀ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਇਸ ਦੇ ਤਹਿਤ ਅਮਰੀਕਾ ਅਤੇ ਬ੍ਰਿਟੇਨ ਨੇ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਹਾਸਲ ਕਰਨ ਲਈ ਆਸਟ੍ਰੇਲੀਆ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ। ਇਸ ਸਮਝੌਤੇ ਨੇ ਚੀਨ ਨੂੰ ਨਾਰਾਜ਼ ਕੀਤਾ। ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਮੌਰੀਸਨ ਨੇ ਜਾਪਾਨ ਨਾਲ ਹੋਏ ਸਮਝੌਤੇ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਸਹਿਯੋਗ ਵਧਾਉਣ ਲਈ ਸਪੱਸ਼ਟ ਰੂਪਰੇਖਾ ਤੈਅ ਕਰੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਨਾਲ-ਨਾਲ ਅਮਰੀਕਾ ਅਤੇ ਆਸਟ੍ਰੇਲੀਆ ਵੀ 'ਕਵਾਡ' ਰਣਨੀਤਕ ਸੰਵਾਦ ਦੇ ਮੈਂਬਰ ਹਨ ਅਤੇ ਆਸਟ੍ਰੇਲੀਆ ਵੀ ਇਸ ਵਿਚ ਵੀ ਆਪਣਾ ਯੋਗਦਾਨ ਦਿੰਦਾ ਰਹੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News