ਆਸਟ੍ਰੇਲੀਆ : ਹਿਊਮਨ ਰਾਈਟਸ ਡੇਅ ''ਤੇ ਹੋਈ ਵਿਚਾਰ ਗੋਸ਼ਟੀ, ਕਿਸਾਨ ਮੁੱਦੇ ''ਤੇ ਵੀ ਚਰਚਾ

Thursday, Dec 10, 2020 - 06:01 PM (IST)

ਆਸਟ੍ਰੇਲੀਆ : ਹਿਊਮਨ ਰਾਈਟਸ ਡੇਅ ''ਤੇ ਹੋਈ ਵਿਚਾਰ ਗੋਸ਼ਟੀ, ਕਿਸਾਨ ਮੁੱਦੇ ''ਤੇ ਵੀ ਚਰਚਾ

ਬ੍ਰਿਸਬੇਨ (ਸਤਵਿੰਦਰ ਟੀਨੂੰ): ਅੱਜ ਦੁਨੀਆ ਭਰ ਵਿੱਚ 'ਹਿਊਮਨ ਰਾਈਟਸ' ਡੇਅ ਮਨਾਇਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਕੁਈਨਜਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਵੀ ਹਿਊਮਨ ਰਾਈਟਸ ਦਿਨ 'ਤੇ ਵਿਚਾਰ ਗੋਸ਼ਟੀ ਹੋਈ। ਜਿਸ ਵਿੱਚ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ 10 ਦਸੰਬਰ 1948 ਨੂੰ ਯੂਨਾਈਟਿਡ ਜਨਰਲ ਅਸੈਂਬਲੀ ਨੇ ਇਸ ਦਿਨ ਨੂੰ ਘੋਸ਼ਿਤ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਇਟਲੀ : ਕਿਸਾਨਾਂ ਦੇ ਸਮਰਥਨ 'ਚ ਯੂ.ਐਨ.ਓ. ਅੱਗੇ  ਰੋਸ ਮੁਜ਼ਾਹਰਾ 12 ਦਸੰਬਰ ਨੂੰ

ਇਸ ਵਰ੍ਹੇ ਹਿਊਮਨ ਰਾਈਟਸ ਦੇ ਦਿਨ ਪਾਪੂਆ ਨਿਊ ਗਿਨੀ ਦੇ ਵਪਾਰ ਰਾਜਦੂਤ ਬਰਨਾਰਡ ਮਲਿਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਵਿਚਾਰ ਸਾਂਝੀ ਕੀਤੇ। ਉਨ੍ਹਾਂ ਭਾਰਤ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁੱਖੀ 'ਤੇ ਚਿੰਤਾ ਪ੍ਰਗਟਾਈ। ਉਹਨਾਂ ਨੇ ਅੱਗੇ ਕਿਹਾ ਕਿ ਕਿਸ ਤਰ੍ਹਾਂ ਭਾਰਤ ਵਿੱਚ ਲੱਖਾਂ ਕਿਸਾਨ ਕੜਾਕੇ ਦੀ ਠੰਢ ਵਿੱਚ ਸੜਕਾਂ 'ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਇਸ ਸ਼ਾਂਤੀਪੂਰਨ ਪ੍ਰਦਰਸ਼ਨ ਵਿੱਚ ਵੀ ਸਰਕਾਰ ਵਲੋਂ ਸ਼ਕਤੀ ਦਾ ਪ੍ਰਯੋਗ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਪੂਨੀਆ, ਆਗਿਆਪਾਲ ਸਿੰਘ, ਸਰਬਜੀਤ ਸੋਹੀ, ਪਾਲ ਰਾਊਕੇ, ਨਿਤਿਨ, ਰੂਬਲ ਤਰਸੇਮ, ਆਦਿ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।


author

Vandana

Content Editor

Related News