ਭਾਰਤ ਦੀ ਮਦਦ ਲਈ ਅੱਗੇ ਆਇਆ ਆਸਟ੍ਰੇਲੀਆ, ਭੇਜੇਗਾ ਆਕਸੀਜਨ, ਵੈਂਟੀਲੇਟਰ ਅਤੇ ਪੀਪੀਈ

Monday, Apr 26, 2021 - 07:38 PM (IST)

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਕੋਵਿਡ-19 ਦੇ ਮਾਮਲਿਆਂ ਵਿਚ ਤਾਜ਼ਾ ਵਾਧੇ ਨਾਲ ਜੂਝ ਰਹੇ ਭਾਰਤ ਨੂੰ ਤੁਰੰਤ ਮਦਦ ਦੇ ਰੂਪ ਵਿਚ ਆਕਸੀਜਨ,  ਵੈਂਟੀਲੇਟਰ ਅਤੇ ਨਿੱਜੀ ਸੁਰੱਖਿਆ ਉਪਕਰਨ (ਪੀ.ਪੀ.ਈ.) ਭੇਜੇਗਾ। ਸਿਹਤ ਮੰਤਰੀ ਗ੍ਰੇਗ ਹੰਟ ਨੇ ਸੋਮਵਾਰ ਨੂੰ ਇਹ ਗੱਲ ਕਹੀ। ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਸਮਾਚਾਰ ਚੈਨਲ ਨੇ ਹੰਟ ਦੇ ਹਵਾਲੇ ਨਾਲ ਕਿਹਾ ਕਿ ਸੰਘੀ ਸਰਕਾਰ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਉਹ ਮਦਦ ਲਈ ਕੀ ਭੇਜ ਸਕਦੀ ਹੈ। 

ਸੰਘੀ ਸਿਹਤ ਮੰਤਰੀ ਹੰਟ ਨੇ ਕਿਹਾ,''ਭਾਰਤ ਅਸਲ ਵਿਚ ਆਕਸੀਜਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਅਸੀਂ ਰਾਸ਼ਟਰੀ ਮੈਡੀਕਲ ਭੰਡਾਰ ਤੋਂ ਮਦਦ ਕਰ ਸਕਦੇ ਹਾਂ ਪਰ ਉਹ ਮੁੱਖ ਤੌਰ 'ਤੇ ਆਕਸੀਜਨ ਸਪਲਾਈ ਦੇ ਸੰਬੰਧ ਵਿਚ ਮਦਦ ਮੰਗ ਰਹੇ ਹਨ। ਅਸੀਂ ਇਸ ਮਾਮਲੇ ਵਿਚ ਵਿਸ਼ੇਸ਼ ਤੌਰ 'ਤੇ ਰਾਜਾਂ ਨਾਲ ਗੱਲ ਕਰ ਰਹੇ ਹਾਂ।'' ਖ਼ਬਰ ਮੁਤਾਬਕ ਸੰਘੀ ਸਰਕਾਰ ਨੇ ਤੁਰੰਤ ਸਹਾਇਤਾ ਪੈਕੇਜ ਦੇ ਤਹਿਤ ਭਾਰਤ ਨੂੰ ਆਕਸੀਜਨ, ਵੈਂਟੀਲੇਟਰ ਅਤੇ ਨਿੱਜੀ ਸੁਰੱਖਿਆ ਉਪਕਰਨ ਭੇਜਣ ਦੀ ਵੀ ਪੁਸ਼ਟੀ ਕੀਤੀ ਹੈ, ਜਿਸ ਦੀ ਘੋਸ਼ਣਾ ਮੰਗਲਵਾਰ ਨੂੰ ਕੀਤੀ ਜਾਣੀ ਹੈ। ਭਾਵੇਂਕਿ ਆਸਟ੍ਰੇਲੀਆ ਟੀਕੇ ਨਹੀਂ ਭੇਜੇਗਾ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਵੈਕਸੀਨ ਪਾਸਪੋਰਟ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਲੋਕ (ਤਸਵੀਰਾਂ)

ਹੰਟ ਨੇ ਕਿਹਾ,''ਅਸੀਂ ਉਸ ਮੋਰਚੇ 'ਤੇ ਮਜ਼ਬੂਤ ਸਥਿਤੀ ਵਿਚ ਹਾਂ ਕਿਉਂਕਿ ਫਿਲਹਾਲ ਸਾਨੂੰ ਉਹਨਾਂ ਦੀ ਲੋੜ ਨਹੀਂ ਹੈ। ਫਿਰ ਵੀ ਅਸੀਂ  ਸਟਾਕ ਰੱਖਾਂਗੇ। ਜੇਕਰ ਸੰਭਵ ਹੋਇਆ ਤਾਂ ਸਹਾਇਤਾ ਦੇ ਤੌਰ 'ਤੇ ਉਹਨਾਂ ਨੂੰ ਦਾਨ ਕੀਤਾ ਜਾਵੇਗਾ।'' ਭਾਰਤ ਨੂੰ ਕੋਈ ਸਹਾਇਤਾ ਦੇਣ ਅਤੇ ਆਸਟ੍ਰੇਲੀਆ ਵਿਚ ਇਨਫੈਕਸ਼ਨ ਫੈਲਣ ਦੇ ਖਤਰੇ ਨੂੰ ਘੱਟ ਕਰਨ ਲਈ ਵਾਧੂ ਕਦਮ ਚੁੱਕੇ ਜਾਣ ਦੇ ਮਾਮਲਿਆਂ 'ਤੇ ਚਰਚਾ ਲਈ ਮੰਗਲਵਾਰ ਨੂੰ ਕੈਬਨਿਟ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ  ਬੈਠਕ ਹੋਵੇਗੀ।

ਨੋਟ- ਭਾਰਤ ਦੀ ਮਦਦ ਲਈ ਅੱਗੇ ਆਇਆ ਆਸਟ੍ਰੇਲੀਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News