ਆਸਟ੍ਰੇਲੀਆ : ਸਮੁੰਦਰ ''ਚ ਮਿਲੀ ਸੋਨੇ ਦੀ ''ਮੁੰਦਰੀ'' ਪਹਿਨੇ ਮੱਛੀ, ਲੋਕ ਹੋਏ ਹੈਰਾਨ
Monday, May 17, 2021 - 01:48 PM (IST)
ਸਿਡਨੀ (ਬਿਊਰੋ): ਅਕਸਰ ਇਨਸਾਨ ਆਪਣੀਆ ਛੋਟੀਆਂ-ਮੋਟੀਆਂ ਚੀਜ਼ਾਂ ਗਵਾ ਬੈਠਦਾ ਹੈ। ਜਦੋਂ ਗੁੰਮ ਹੋਈ ਚੀਜ਼ ਉਸ ਨੂੰ ਵਾਪਸ ਮਿਲਦੀ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਦੀ ਮੁੰਦਰੀ ਗੁੰਮ ਗਈ ਸੀ ਅਤੇ ਉਸ ਨੂੰ ਇਸ ਦੇ ਵਾਪਸ ਮਿਲਣ ਦੀ ਆਸ ਘੱਟ ਹੀ ਸੀ ਪਰ ਉਸ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਅੰਦਾਜ਼ਾ ਨਹੀਂ ਸੀ ਕਿ ਮੁੰਦਰੀ ਅਜਿਹੀ ਜਗ੍ਹਾ ਤੋਂ ਮਿਲੇਗੀ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ।
ਆਸਟ੍ਰੇਲੀਆ ਦੇ ਨੋਰਫੋਕ ਟਾਪੂ 'ਤੇ ਇਸ ਸ਼ਖਸ ਨੂੰ ਆਪਣੀ ਕਈ ਮਹੀਨੇ ਪਹਿਲਾਂ ਗੁੰਮ ਹੋਈ ਮੁੰਦਰੀ ਮਿਲੀ, ਉਹ ਵੀ ਇਕ ਮੱਛੀ ਕੋਲ। ਪਿਛਲੇ ਮਹੀਨੇ ਸਥਾਨਕ ਲੋਕ ਇੱਥੇ ਬੀਚ ਸਾਫ ਕਰਨ ਆਏ ਸਨ। ਇਕ ਔਰਤ ਨੇ ਦੇਖਿਆ ਕਿ ਕੁਝ ਮੱਛੀਆਂ ਦੇ ਗਲੇ 'ਤੇ ਪਲਾਸਟਿਕ ਦੇ ਕਾਲਰ ਚੜ੍ਹ ਗਏ ਸਨ। ਪ੍ਰਦੂਸ਼ਣ ਕਾਰਨ ਇਸ ਪੱਧਰ 'ਤੇ ਚਿੰਤਾ ਜ਼ਾਹਰ ਕਰਦਿਆਂ ਸੂਸਨ ਪ੍ਰਿਓਰ ਨਾਮ ਦੀ ਔਰਤ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਉਹਨਾਂ ਨੇ ਲਿਖਿਆ ਕਿ ਰੇਤ ਵਿਚ ਖਾਣਾ ਲੱਭਦੇ ਹੋਏ ਇਹ ਮੱਛੀਆਂ ਅਜਿਹੇ ਛੱਲੇ ਵਿਚ ਫਸ ਜਾਂਦੀਆਂ ਹਨ। ਖਾਸ ਗੱਲ ਇਹ ਸੀ ਕਿ ਇਹਨਾਂ ਵਿਚੋਂ ਇਕ ਛੱਲਾ ਪਲਾਸਟਿਕ ਦਾ ਨਹੀਂ ਸਗੋਂ ਸੋਨੇ ਦੀ ਮੁੰਦਰੀ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਇਸ ਰਾਜ ਨੇ ਕੋਵਿਡ-19 ਦੇ ਅਸਥਾਈ ਉਪਾਅ ਕੀਤੇ ਖ਼ਤਮ
ਨਿਊਜ਼ਵੀਕ ਮੁਤਾਬਕ ਨੇਥਨ ਰੀਵਸ ਨਾਮ ਦੇ ਸ਼ਖਸ ਦੀ ਇਹ ਮੁੰਦਰੀ ਗੁੰਮ ਹੋਈ ਸੀ। ਉਹਨਾਂ ਨੇੁ ਕਝ ਦਿਨ ਪਹਿਲਾ ਸੋਸ਼ਲ ਮੀਡੀਆ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਸੁਸਨ ਨੂੰ ਇਹ ਘਟਨਾ ਯਾਦ ਆਈ। ਉਹਨਾਂ ਨੇ ਨੇਥਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਉਦੋਂ ਇਹ ਗੱਲ ਸਾਹਮਣੇ ਆਈ ਕਿ ਇਹ ਉਹਨਾਂ ਦੀ ਹੀ ਮੁੰਦਰੀ ਹੈ, ਜਿਸ ਦਾ ਵਜ਼ਨ ਛੋਟੀ ਜਿਹੀ ਮੱਛੀ ਲਏ ਘੁੰਮ ਰਹੀ ਹੈ। ਲੋਕਾਂ ਨੇ ਇਸ ਘਟਨਾ 'ਤੇ ਕੁਮੈਂਟ ਕੀਤੇ ਪਰ ਕੁਝ ਨੇਪ੍ਰਦੂਸ਼ਣ 'ਤੇ ਚਿੰਤਾ ਵੀ ਜਤਾਈ। ਲੋਕਾਂ ਨੇ ਆਸ ਜਤਾਈ ਹੈ ਕਿ ਮੁੰਦਰੀ ਨੂੰ ਜਲਦੀ ਕੱਢ ਕੇ ਉਸ ਦੇ ਮਾਲਕ ਤੱਕ ਪਹੁੰਚਾਇਆ ਜਾਵੇ ਅਤੇ ਉਸ ਨੂੰ ਆਜ਼ਾਦ ਕੀਤਾ ਜਾਵੇ। ਭਾਵੇਂਕਿ ਇਹ ਆਸਾਨ ਨਹੀਂ ਹੋਵੇਗਾ ਕਿਉਂਕਿ ਮੁੰਦਰੀ ਕੱਢਣ ਲਈ ਜਾਲ ਸੁੱਟ ਕੇ ਮੱਛੀ ਨੂੰ ਫੜਨਾ ਪਵੇਗਾ।