ਜੇਕਰ ਨਵਜੰਮੇ ਬੱਚੇ ਦੀ ਹੋ ਜਾਂਦੀ ਹੈ ਮੌਤ, ਤਾਂ ਵੀ ਮਾਤਾ-ਪਿਤਾ ਲੈ ਸਕਣਗੇ ਛੁੱਟੀਆਂ

Friday, Sep 04, 2020 - 11:24 AM (IST)

ਜੇਕਰ ਨਵਜੰਮੇ ਬੱਚੇ ਦੀ ਹੋ ਜਾਂਦੀ ਹੈ ਮੌਤ, ਤਾਂ ਵੀ ਮਾਤਾ-ਪਿਤਾ ਲੈ ਸਕਣਗੇ ਛੁੱਟੀਆਂ

ਸਿਡਨੀ (ਬਿਊਰੋ): ਆਸਟ੍ਰੇਲੀਆਈ ਫੈਡਰਲ ਸਰਕਾਰ ਨੇ ਮਾਤਾ-ਪਿਤਾ ਬਣਨ ਵਾਲੇ ਜੋੜਿਆਂ ਸਬੰਧੀ ਇਕ ਮਹੱਤਵਪੂਰਨ ਫ਼ੈਸਲਾ ਲਿਆ। ਫ਼ੈਸਲੇ ਮੁਤਾਬਕ, ਉਹ ਮਾਤਾ ਪਿਤਾ ਜਿਹਨਾਂ ਦੇ ਨਵਜਾਤ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਮ੍ਰਿਤਕ ਅਵਸਥਾ ਵਿਚ ਹੀ ਪੈਦਾ ਹੁੰਦੇ ਹਨ, ਉਹ ਜੋੜੇ ਵੀ ਹੋਰਨਾਂ ਪਰਿਵਾਰਾਂ ਵਾਂਗ 12 ਮਹੀਨੇ ਦੀ ‘ਅਨਪੇਡ’ ਛੁੱਟੀ ਲੈ ਸਕਣਗੇ। ਤਾਂ ਜੋ ਉਨ੍ਹਾਂ ਨੂੰ ਲੱਗੇ ਇਸ ਸਦਮੇ ਵਿਚੋਂ ਉਹ ਸਮਾਂ ਰਹਿੰਦੇ ਉਭਰ ਸਕਣ। ਇਸ ਫੈਸਲੇ ਦਾ ਅਟਾਰਨੀ ਜਨਰਲ ਕ੍ਰਿਸਟਿਨ ਪੋਰਟਰ ਨੇ ਸਵਾਗਤ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਚਾਰ ਪੱਤੇ ਵਾਲਾ ਪੌਦਾ 6 ਲੱਖ 'ਚ ਵਿਕਿਆ, ਜਾਣੋ ਕੀ ਹੈ ਖਾਸ  

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਫੈਸਲੇ ਨੂੰ ਆਉਣ ਵਿਚ ਕਾਫੀ ਸਮਾਂ ਲੱਗ ਗਿਆ ਪਰ ਹੁਣ ਇਸ ਦਾ ਸਵਾਗਤ ਕਰਨਾ ਵੀ ਬਣਦਾ ਹੈ। ਜ਼ਿਕਰਯੋਗ ਹੈ ਕਿ ਇਸ ਸਰਕਾਰੀ ਡਾਟਾ ਮੁਤਾਬਕ, ਆਸਟ੍ਰੇਲੀਆ ਅੰਦਰ ਹਰ ਸਾਲ 2,000 ਦੇ ਕਰੀਬ ਬੱਚੇ ਜਨਮਜਾਤ ਮ੍ਰਿਤਕ ਹੁੰਦੇ ਹਨ। ਅਜਿਹੇ ਮਾਮਲਿਆਂ ਨਾਲ ਸਬੰਧਤ ਫਾਊਂਡੇਸ਼ਨ ਦੀ ਸੀ.ਈ.ਓ. ਲੇਅ ਬਰੈਜ਼ਲਰ ਨੇ ਕਿਹਾ ਇਸ ਫੈਸਲੇ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਅਜਿਹੇ ਮਾਪਿਆਂ ਦਾ ਦੁੱਖ ਦਰਦ ਸਮਝਣ ਵਿਚ ਕਾਫੀ ਦੇਰੀ ਹੋ ਰਹੀ ਸੀ ਜਿਨ੍ਹਾਂ ਦੇ ਬੱਚੇ ਮ੍ਰਿਤਕ ਪੈਦਾ ਹੁੰਦੇ ਹਨ ਜਾਂ ਜਨਮ ਦੇ ਨਾਲ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਅਜਿਹੇ ਮਾਪਿਆਂ ਨੂੰ ਇਸ ਸਦਮੇ ਵਿਚੋਂ ਨਿਕਲਣ ਲਈ ਸਮਾਂ ਲੱਗਦਾ ਹੈ ਅਤੇ ਉਹ (ਲੇਅ ਬਰੈਜ਼ਲਰ) ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ।


author

Vandana

Content Editor

Related News