ਫੇਸਬੁੱਕ ਨੇ ਆਸਟ੍ਰੇਲੀਆ ''ਚ ਚੋਣਾਂ ਦੇ ਤਹਿਤ ਲਿਆ ਵੱਡਾ ਫੈਸਲਾ

Friday, Apr 05, 2019 - 03:26 PM (IST)

ਫੇਸਬੁੱਕ ਨੇ ਆਸਟ੍ਰੇਲੀਆ ''ਚ ਚੋਣਾਂ ਦੇ ਤਹਿਤ ਲਿਆ ਵੱਡਾ ਫੈਸਲਾ

ਸਿਡਨੀ (ਭਾਸ਼ਾ)— ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਨੇ ਆਸਟ੍ਰੇਲੀਆ ਵਿਚ ਆਗਾਮੀ ਫੈਡਰਲ ਚੋਣਾਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਹੈ। ਫੈਸਲੇ ਮੁਤਾਬਕ ਉਹ ਦੇਸ਼ ਦੇ ਬਾਹਰੋਂ ਖਰੀਦੇ ਗਏ ਚੋਣ ਵਿਗਿਆਪਨਾਂ ਨੂੰ ਅਸਥਾਈ ਰੂਪ ਨਾਲ ਬਲਾਕ ਕਰ ਦੇਵੇਗਾ ਤਾਂ ਜੋ ਵੋਟਰਾਂ ਨੂੰ ਵਿਦੇਸ਼ੀ ਦਖਲ ਅੰਦਾਜ਼ੀ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਕੰਪਨੀ ਦੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੀਤੀ ਸੰਬੰਧੀ ਨਿਦੇਸ਼ਕ ਮੀਆ ਗਾਰਲਿਕ ਨੇ ਕਿਹਾ,''ਸਾਡੇ ਪਲੇਟਫਾਰਮ 'ਤੇ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਰੋਕਣਾ ਚੋਣਾਂ ਦੀ ਸੁਰੱਖਿਆ ਲਈ ਸਾਡੀ ਵਚਨਬੱਧਤਾ ਦਾ ਹਿੱਸਾ ਹੈ। ਇਸ ਵਚਨਬੱਧਤਾ ਦੇ ਤਹਿਤ ਮਈ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅਸੀਂ ਆਸਟ੍ਰੇਲੀਆ ਵਿਚ ਵਿਦੇਸ਼ਾਂ ਤੋਂ ਖਰੀਦੇ ਗਏ ਚੋਣ ਵਿਗਿਆਪਨਾਂ ਨੂੰ ਅਸਥਾਈ ਰੂਪ ਨਾਲ ਬਲਾਕ ਕਰਨ ਜਾ ਰਹੇ ਹਾਂ।'' 

ਫੇਸਬੁੱਕ ਦੀਆਂ ਹੋਰ ਨੀਤੀਆਂ ਵਿਚ ਵਿਗਿਆਪਨਾਂ 'ਤੇ ਵੱਧ ਜਾਣਕਾਰੀ ਪ੍ਰਦਾਨ ਕਰਨਾ, ਆਸਟ੍ਰੇਲੀਆ ਵਿਚ ਫੇਸਬੁੱਕ 'ਤੇ ਪੋਸਟ ਕੀਤੀ ਗਈ ਵਿਸ਼ਾ ਵਸਤੂ ਦੀ ਸਮੀਖਿਆ ਲਈ ਇਕ ਸਮਾਚਾਰ ਏਜੰਸੀ ਦੇ ਸਹਿਯੋਗ ਨਾਲ ਤੱਥਾਂ ਦੀ ਜਾਂਚ ਕਰਨਾ, ਫੇਸਬੁੱਕ 'ਤੇ ਪੋਸਟ ਕੀਤੀ ਗਈਆਂ ਸੂਚਨਾਵਾਂ ਦੀ ਗੁਣਵੱਤਾ ਅਤੇ ਭਰੋਸਯੋਗਤਾ ਨੂੰ ਬਿਹਤਰ ਬਣਾਉਣਾ, ਫਰਜ਼ੀ ਖਾਤਿਆਂ ਨਾਲ ਨਜਿੱਠਣਾ, ਪਲੇਟਫਾਰਮ 'ਤੇ ਸੁਰੱਖਿਆ ਦੇ ਉਪਾਆਂ ਨੂੰ ਵਧਾਵਾ ਦੇਣਾ ਸ਼ਾਮਲ ਹੈ। ਆਸਟ੍ਰੇਲੀਆਈ ਮੀਡੀਆ ਮੁਤਾਬਕ ਫੇਸਬੁੱਕ ਉਨ੍ਹਾਂ ਤਕਨਾਲੋਜੀ ਕੰਪਨੀਆਂ ਵਿਚ ਸ਼ਾਮਲ ਹੈ ਜੋ ਸ਼ੁੱਕਰਵਾਰ ਨੂੰ ਦੇਸ਼ ਦੀ ਸਰਕਾਰ ਨਾਲ ਮਿਲ ਕੇ ਮਾਰਚ ਦੇ ਮੱਧ ਵਿਚ ਨਿਊਜ਼ੀਲੈਂਡ ਵਿਚ ਦੋ ਮਸਜਿਦਾਂ 'ਤੇ ਹੋਏ ਹਮਲਿਆਂ ਦੀ ਪਿੱਠਭੂਮੀ ਵਿਚ ਆਪਣੀ ਆਨਲਾਈਨ ਨੀਤੀਆਂ ਦੇ ਬਾਰੇ ਵਿਚ ਦੱਸੇਗੀ।


author

Vandana

Content Editor

Related News