ਆਸਟ੍ਰੇਲੀਆਈ ਅਰਥਵਿਵਸਥਾ ਮੁੜ ਪਟਰੀ ''ਤੇ, ਮਹਾਮਾਰੀ ਦੀ ਦੂਜੀ ਲਹਿਰ ਫੈਲਣ ਦਾ ਖਦਸ਼ਾ

Tuesday, Jun 16, 2020 - 12:03 PM (IST)

ਆਸਟ੍ਰੇਲੀਆਈ ਅਰਥਵਿਵਸਥਾ ਮੁੜ ਪਟਰੀ ''ਤੇ, ਮਹਾਮਾਰੀ ਦੀ ਦੂਜੀ ਲਹਿਰ ਫੈਲਣ ਦਾ ਖਦਸ਼ਾ

ਸਿਡਨੀ (ਭਾਸ਼ਾ): ਕੋਰੋਨਾਵਾਇਰਸ ਕਾਰਨ ਲਾਗੂ ਤਾਲਾਬੰਦੀ ਕਾਰਨ ਆਸਟ੍ਰੇਲੀਆ ਦੀ ਅਰਥਵਿਵਸਥਾ ਵੀ ਪ੍ਰਭਾਵਿਤ ਹੋਈ ਹੈ। ਆਸਟ੍ਰੇਲੀਆ ਦੀ ਅਰਥਵਿਵਸਥਾ ਰਿਕਵਰੀ ਲਈ ਹੁਣ ਹੌਲੀ-ਹੌਲੀ ਪਟਰੀ 'ਤੇ ਹੈ ਪਰ ਮੰਗਲਵਾਰ ਨੂੰ ਕੇਂਦਰੀ ਬੈਂਕ ਦੇ ਮੁਤਾਬਕ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਫੈਲਣ ਦਾ ਖਤਰਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿਚ ਹੋਈ ਇਕ ਬੈਠਕ ਵਿਚ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੇ ਅਧਿਕਾਰੀਆਂ ਨੇ ਸੰਭਾਵਿਤ ਗਲੋਬਲ ਨੁਕਸਾਨ ਹੋਣ ਦੇ ਕਾਰਨ ਇਨਫੈਕਸ਼ਨ ਦੀ ਦੂਜੀ ਲਹਿਰ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ।

ਮੰਗਲਵਾਰ ਨੂੰ ਕਿਹਾ ਗਿਆ,“ਤਾਲਾਬੰਦੀ ਦੇ ਮੁੜ ਲਾਗੂ ਕੀਤੇ ਜਾਣ ਕਾਰਨ ਲੋਕ ਵੱਡੇ ਪੱਧਰ 'ਤੇ ਬੇਰੋਜ਼ਾਗਰ ਹੋਣਗੇ, ਇਸ ਨਾਲ ਲੋਕਾਂ ਦੇ ਆਤਮ ਵਿਸ਼ਵਾਸ ਵਿਚ ਕਮੀ ਆਵੇਗੀ ਅਤੇ ਨਕਦੀ ਦਾ ਪ੍ਰਵਾਹ ਵੀ ਪ੍ਰਭਾਵਿਤ ਹੋਵੇਗਾ।” ਆਰ.ਬੀ.ਏ. ਅਧਿਕਾਰੀ ਹੁਣ ਤੱਕ ਵਾਇਰਸ ਨੂੰ ਕਾਬੂ ਕਰਨ ਵਿਚ ਦੇਸ਼ ਦੀ ਸਫਲਤਾ ਬਾਰੇ ਵੱਡੇ ਪੱਧਰ 'ਤੇ ਆਸ਼ਾਵਾਦੀ ਸਨ, ਜਿਸ ਕਾਰਨ ਕਾਰੋਬਾਰ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਸਨ ਅਤੇ ਸੰਭਾਵਨਾ ਸੀ ਕਿ ਮੰਦੀ ਉਮੀਦ ਨਾਲੋਂ ਥੋੜੀ ਘੱਟ ਹੋਵੇਗੀ।

ਫੈਡਰਲ ਸਰਕਾਰ ਦੇ ਉਤਸ਼ਾਹਿਤ ਉਪਾਆਂ ਨੂੰ ਆਰਥਿਕਤਾ ਨੂੰ ਹੇਠਾਂ ਡਿੱਗਣ ਤੋਂ ਬਚਾਉਣ ਲਈ ਇੱਕ ਸਹਾਇਕ ਸਾਧਨ ਵਜੋਂ ਕ੍ਰੈਡਿਟ ਦਿੱਤਾ ਗਿਆ ਪਰ ਕੁਝ ਪਰਿਵਾਰਾਂ ਨੂੰ ਮਹਾਮਾਰੀ ਦੇ ਤਹਿਤ ਆਮਦਨੀ ਦੇ ਮਾਮਲੇ ਵਿੱਚ ਕੋਈ ਮਦਦ ਹਾਸਲ ਨਹੀਂ ਹੋਈ। ਉਹ ਪਰਿਵਾਰ ਜਿਹੜੇ ਪਹਿਲਾਂ ਹੀ ਭਲਾਈ ਦੀਆਂ ਅਦਾਇਗੀਆਂ ਪ੍ਰਾਪਤ ਕਰ ਰਹੇ ਸਨ, ਉਹਨਾਂ ਕੋਲ ਵਧੀਕ ਅਦਾਇਗੀਆਂ ਸਨ ਅਤੇ ਜੌਬਕਿੱਪਰ ਪ੍ਰੋਗਰਾਮ ਅਤੇ ਜੌਬਸੀਕਰ ਦੀਆਂ ਅਦਾਇਗੀਆਂ ਵਿੱਚ ਹੋਰਾਂ ਦੀ ਆਮਦਨੀ ਦਾ ਸਮਰਥਨ ਕੀਤਾ ਗਿਆ ਸੀ। ਆਰਬੀਏ ਨੇ ਕਿਹਾ,“ਕੁਝ ਮਾਮਲਿਆਂ ਵਿੱਚ ਘਰਾਂ ਨੂੰ ਆਮ ਨਾਲੋਂ ਵਧੇਰੇ ਆਮਦਨ ਹੋਈ ਸੀ।''

ਭਾਵੇਂਕਿ ਅੰਕੜੇ ਦਰਸਾਉਂਦੇ ਹਨ ਕਿ ਮਾਰਚ ਦੇ ਅਖੀਰ ਵਿਚ ਅਤੇ ਅਪ੍ਰੈਲ ਵਿਚ ਖਰਚਿਆਂ ਵਿਚ ਗਿਰਾਵਟ ਦੇ ਨਾਲ, ਬਹੁਤ ਸਾਰੇ ਆਸਟ੍ਰੇਲੀਆਈ ਨੌਕਰੀਆਂ ਗੁਆ ਚੁੱਕੇ ਸਨ ਜਾਂ ਕੰਮ ਕਰਨ ਵਾਲੇ ਘੰਟਿਆਂ ਦੀ ਸੰਖਿਆ ਵਿਚ ਕਮੀ ਆਈ ਸੀ, ਜੋ ਅਪ੍ਰੈਲ ਵਿਚ ਕੁੱਲ ਮਿਲਾ ਕੇ 9 ਫੀਸਦੀ ਘੱਟ ਗਈ ਸੀ। ਆਰਬੀਏ ਅਧਿਕਾਰੀਆਂ ਨੇ ਕਿਹਾ ਕਿ ਭਾਵੇਂਕਿ ਇਹ ਅੰਕੜਾ ਜਿੰਨਾ ਹੋ ਸਕਦਾ ਸੀ ਉਸ ਤੋਂ ਘੱਟ ਸੀ, ਇਹ ਅਜੇ ਵੀ ਕਾਫ਼ੀ ਸੀ ਅਤੇ ਸਾਲ ਦੇ ਦੂਜੇ ਅੱਧ ਦੌਰਾਨ ਖਰਚਿਆਂ 'ਤੇ ਅਸਰ ਹੋ ਸਕਦਾ ਹੈ। ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਹੁਣ ਤੱਕ 7,333 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 102 ਮੌਤਾਂ ਹੋਈਆਂ ਹਨ।


author

Vandana

Content Editor

Related News