ਆਸਟ੍ਰੇਲੀਆ : ਸ਼ਖਸ ਨੇ ਸ਼ਰਤ ਪੂਰੀ ਕਰਨ ਲਈ ਖਾਧੀ ਛਿਪਕਲੀ, ਹੋਈ ਮੌਤ
Wednesday, Jul 10, 2019 - 04:30 PM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਇਕ ਸ਼ਖਸ ਨੂੰ ਸ਼ਰਤ ਲਗਾਉਣਾ ਕਾਫੀ ਭਾਰੀ ਪਿਆ। ਇੱਥੇ ਬ੍ਰਿਸਬੇਨ ਸ਼ਹਿਰ ਵਿਚ ਇਕ ਪਾਰਟੀ ਦੌਰਾਨ 34 ਸਾਲਾ ਡੇਵਿਡ ਡੂਵੇਲ ਨਾਮ ਦੇ ਸ਼ਖਸ ਨੇ ਸ਼ਰਤ ਪੂਰੀ ਕਰਨ ਲਈ ਛਿਪਕਲੀ ਖਾ ਲਈ। ਇਸ ਨਾਲ ਸ਼ਖਸ ਦੇ ਪੇਟ ਵਿਚ ਸਾਲਮੋਨੇਲਾ ਨਾਮਕ ਇਨਫੈਕਸ਼ਨ ਹੋ ਗਈ ਅਤੇ 10 ਦਿਨ ਬਾਅਦ ਉਸ ਦੀ ਮੌਤ ਹੋ ਗਈ। ਇਸ ਮਾਮਲੇ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਇਹ ਸਭ ਕੁਝ ਬੀਤੇ ਸਾਲ ਦਸੰਬਰ ਵਿਚ ਕ੍ਰਿਸਮਸ ਪਾਰਟੀ ਦੌਰਾਨ ਵਾਪਰਿਆ। ਡੇਵਿਡ ਦੀ ਪਤਨੀ ਅਲੀਰਾ ਬ੍ਰਿਕਨੇਲ (Allira Bricknell) ਨੇ ਅਪੀਲ ਕੀਤੀ ਹੈ ਕਿ ਕਦੇ ਵੀ ਬਿਨਾਂ ਸੋਚੇ ਸਮਝੇ ਸ਼ਰਤ ਨਾ ਲਗਾਓ। ਅਜਿਹਾ ਕਰਨਾ ਜਾਨਲੇਵਾ ਹੋ ਸਕਦਾ ਹੈ। ਡੇਵਿਡ ਦੇ ਦੁਖੀ ਪਰਿਵਾਰ ਨੇ ਉਨ੍ਹਾਂ ਨੂੰ ਪਿਆਰ ਕਰਨ ਵਾਲਾ ਪਿਤਾ ਅਤੇ 'ਪਾਰਟੀ ਦਾ ਜੀਵਨ' (life of the party) ਦੇ ਰੂਪ ਵਿਚ ਦੱਸਿਆ।
ਅਲੀਰਾ ਮੁਤਾਬਕ,''ਮੈਂ ਹੁਣ ਸਿਰਫ ਡੇਵਿਡ ਨਾਲ ਬਿਤਾਏ ਚੰਗੇ ਸਮੇਂ ਨੂੰ ਯਾਦ ਕਰਨਾ ਚਾਹੁੰਦੀ ਹਾਂ। ਅਸਲ ਵਿਚ ਮੈਨੂੰ ਆਪਣੇ 3 ਬੱਚਿਆਂ ਦੀ ਚਿੰਤਾ ਹੈ। ਡੇਵਿਡ ਦੀ ਮੌਤ ਸਾਡੇ ਲਈ ਵੱਡਾ ਝਟਕਾ ਹੈ।''