ਆਸਟ੍ਰੇਲੀਆ ''ਚ ਮਿਲਿਆ 14 ਫੁੱਟ ਲੰਬਾ ਮਗਰਮੱਛ, ਲੋਕ ਹੋਏ ਹੈਰਾਨ

Tuesday, Sep 01, 2020 - 06:26 PM (IST)

ਆਸਟ੍ਰੇਲੀਆ ''ਚ ਮਿਲਿਆ 14 ਫੁੱਟ ਲੰਬਾ ਮਗਰਮੱਛ, ਲੋਕ ਹੋਏ ਹੈਰਾਨ

ਕੈਨਬਰਾ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਤ ਵਿਭਾਗ ਨੇ ਉੱਤਰੀ ਖੇਤਰ ਤੋਂ ਖਾਰੇ ਪਾਣੀ ਵਿਚ ਰਹਿਣ ਵਾਲੇ ਇਕ 14 ਫੁੱਟ ਲੰਬੇ ਮਗਰਮੱਛ ਨੂੰ ਫੜਿਆ ਹੈ। ਇਸ ਵੱਡੇ ਮਗਰਮੱਛ ਦਾ ਵਜ਼ਨ 350 ਕਿਲੋਗ੍ਰਾਮ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਗਰਮੱਛ ਨੂੰ ਇਕ ਮਸ਼ਹੂਰ ਟੂਰਿਸਟ ਡੈਸਟੀਨੇਸ਼ਨ ਦੇ ਨੇੜਿਓਂ ਫੜਿਆ ਗਿਆ ਹੈ। ਕੈਥਰੀਨ ਦੇ ਵਾਈਲਡ ਲਾਈਫ ਰੇਂਜਰ ਜੌਨ ਬਰਕ ਨੇ ਦੱਸਿਆ ਕਿ ਇਸ ਨਰ ਮਗਰਮੱਛ ਦਾ ਵਜ਼ਨ 350 ਕਿਲੋਗ੍ਰਾਮ ਤੋਂ ਵਧੇਰੇ ਹੈ। ਇਸ ਨੂੰ ਕੈਥਰੀਨ ਦੇ ਆਊਟਬੈਕ ਸ਼ਹਿਰ ਤੋਂ 120 ਕਿਲੋਮੀਟਰ ਦੂਰ ਸਥਿਤ ਕੁਦਰਤੀ ਪਾਰਕ ਦੀ ਫਲੋਰਾ ਨਦੀ ਤੋਂ ਫੜਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਇਸ ਇਲਾਕੇ ਵਿਚ ਕੈਥਰੀਨ ਨਦੀ ਤੋਂ 15.5 ਫੁੱਟ ਲੰਬੇ ਇਕ ਦੂਜੇ ਮਗਰਮੱਛ ਨੂੰ ਵੀ ਫੜਿਆ ਗਿਆ ਸੀ।

PunjabKesari

ਆਸਟ੍ਰੇਲੀਆ ਵਿਚ ਮਗਰਮੱਛਾਂ ਦਾ ਸ਼ਿਕਾਰ ਗੈਰ ਕਾਨੂੰਨੀ ਹੈ। 1970 ਦੇ ਦਹਾਕੇ ਵਿਚ ਇਸ ਦੀ ਸੁਰੱਖਿਆ ਸਬੰਧੀ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਇਕ ਕਾਨੂੰਨ ਬਣਾਇਆ ਸੀ ਜਿਸ ਦੇ ਬਾਅਦ ਇਸ ਦੀ ਗਿਣਤੀ ਵਿਚ ਕਾਫੀ ਤੇਜ਼ੀ ਦੇਖੀ ਜਾ ਰਹੀ ਹੈ। ਪਹਿਲਾਂ ਇੱਥੇ ਮਗਰਮੱਛਾਂ ਦੀ ਸਕਿਨ ਅਤੇ ਹੱਡੀਆਂ ਦੇ ਲਈ ਉਹਨਾਂ ਦਾ ਅੰਨ੍ਹੇਵਾਹ ਸ਼ਿਕਾਰ ਕੀਤਾ ਗਿਆ, ਜਿਸ ਦੇ ਬਾਅਦ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਮਜਬੂਰ ਹੋਣਾ ਪਿਆ। ਮਗਰਮੱਛ ਇਕ ਤਰ੍ਹਾਂ ਦੇ ਰੈਪਟਾਈਲ ਹੁੰਦੇ ਹਨ ਜੋ ਜਲਥਲੀ ਹੁੰਦੇ ਹਨ ਮਤਲਬ ਇਹ ਪਾਣੀ ਅਤੇ ਜ਼ਮੀਨ ਦੋਹਾਂ 'ਤੇ ਰਹਿੰਦੇ ਹਨ। ਮਗਰਮੱਛ ਇਕ ਖਤਰਨਾਕ ਮਾਸਾਹਾਰੀ ਜੀਵ ਹੈ ਜੋ ਆਪਣੇ ਸ਼ਿਕਾਰ ਨੂੰ ਸਿੱਧੇ ਨਿਗਲ ਜਾਂਦਾ ਹੈ।

ਪੜ੍ਹੋ ਇਹ ਅਹਿਮ ਖਬਰ- ਇਤਿਹਾਸ 'ਚ ਪਹਿਲੀ ਵਾਰ, ਇਨਸਾਨ ਦੇ ਸਰੀਰ 'ਚ ਖੁਦ ਹੀ ਠੀਕ ਹੋਇਆ HIV

ਮਗਰਮੱਛ ਜ਼ਿਆਦਾਤਰ ਊਸ਼ਣਕਟੀਬੰਧੀ ਖੇਤਰਾਂ ਵਿਚ ਜਿਵੇਂ ਅਫਰੀਕਾ, ਏਸ਼ੀਆ, ਅਮਰੀਕਾ, ਆਸਟ੍ਰੇਲੀਆ ਵਿਚ ਪਾਏ ਜਾਂਦੇ ਹਨ। ਮਗਰਮੱਛ ਡਾਇਨਾਸੋਰ ਅਤੇ ਪੰਛੀਆਂ ਦੇ ਦੂਰ ਦੇ ਰਿਸ਼ਤੇਦਾਰ ਮੰਨੇ ਜਾਂਦੇ ਹਨ। ਇਹ ਦੁਨੀਆ ਭਰ ਵਿਚ ਰੈਪਟਾਈਲਾਂ ਵਿਚ ਸਭ ਤੋਂ ਵੱਡੇ ਹੁੰਦੇ ਹਨ। ਇਕ ਬਾਲਗ ਮਗਰਮੱਛ ਦੀ ਲੰਬਾਈ 20 ਫੁੱਟ ਤੋਂ ਵੱਧ ਹੋ ਸਕਦੀ ਹੈ। ਇਹਨਾਂ ਦਾ ਵਜ਼ਨ ਇਕ ਟਨ ਦੇ ਕਰੀਬ ਹੁੰਦਾ ਹੈ ਜਦਕਿ ਕੁਝ ਮਗਰਮੱਛ ਜੋ ਬੌਨੇ ਮਗਰਮੱਛ ਕਹੇ ਜਾਂਦੇ ਹਨ ਉਹਨਾਂ ਦੀ ਲੰਬਾਈ 6 ਫੁੱਟ ਦੇ ਕਰੀਬ ਹੁੰਦੀ ਹੈ। ਮਗਰਮੱਛ ਕਾਫੀ ਲੰਬੀ ਜ਼ਿੰਦਗੀ ਜਿਉਂਦੇ ਹਨ। ਇਹਨਾਂ ਦੀ ਔਸਤ ਉਮਰ 40 ਤੋਂ 50 ਸਾਲ ਦੇ ਵਿਚ ਮੰਨੀ ਜਾਂਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਸੁੱਤੀ ਪਈ ਬੀਬੀ ਦੇ ਮੂੰਹ 'ਚ ਦਾਖਲ ਹੋਇਆ 4 ਫੁੱਟ ਲੰਬਾ ਸੱਪ, ਡਾਕਟਰ ਵੀ ਹੈਰਾਨ


author

Vandana

Content Editor

Related News