ਆਸਟ੍ਰੇਲੀਆ ''ਚ ਲੋਕ ਵੱਡੀ ਗਿਣਤੀ ''ਚ ਵਰਤ ਰਹੇ ਹਨ ''ਕੋਵਿਡਸੇਫ'' ਐਪ

05/24/2020 11:57:10 AM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਵਿਚ 60 ਲੱਖ ਲੋਕਾਂ ਨੇ ਇਕ ਮੋਬਾਈਲ ਫੋਨ ਐਪ ਡਾਊਨਲੋਡ ਕੀਤਾ ਹੈ ਜੇ ਸਿਹਤ ਅਧਿਕਾਰੀਆਂ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦਾ ਪਤਾ ਲਗਾਉਣ ਵਿਚ ਮਦਦ ਕਰਦਾ ਹੈ। ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਐਤਵਾਰ ਨੂੰ ਕਿਹਾ ਕਿ 'ਕੋਵਿਡਸੇਫ' ਐਪ ਮਹਾਮਾਰੀ ਨਾਲ ਨਜਿੱਠਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ ਅਤੇ ਕਈ ਦੇਸ਼ਾਂ ਨੇ ਇਸ ਦੇ ਸਕਰਾਤਮਕ ਪ੍ਰਭਾਵਾਂ ਨੂੰ ਸਮਝਣ ਵਿਚ ਦਿਲਚਸਪੀ ਦਿਖਾਈ ਹੈ। 

ਪੜ੍ਹੋ ਇਹ ਅਹਿਮ ਖਬਰ- NYT ਨੇ ਫਰੰਟ ਪੇਜ 'ਤੇ ਅਮਰੀਕਾ ਦੇ ਕੋਰੋਨਾ ਮ੍ਰਿਤਕਾਂ ਦੀ ਸੂਚੀ ਛਾਪ ਕੇ ਦਿੱਤੀ ਸ਼ਰਧਾਂਜਲੀ

ਜਦੋਂ ਕਿਸੇ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦਾ ਪਤਾ ਚੱਲਦਾ ਹੈ ਤਾਂ ਐਪ ਅਜਿਹੇ ਹੋਰ ਲੋਕਾਂ ਦਾ ਪਤਾ ਲਗਾਉਂਦਾ ਹੈ ਜਿ ਪਿਛਲੇ 3 ਹਫਤੇ ਵਿਚ ਉਸ ਵਿਅਕਤੀ ਦੇ ਸੰਪਰਕ ਵਿਚ ਕਰੀਬ 15 ਮਿੰਟ ਜਾਂ ਇਸ ਤੋਂ ਵੱਧ ਸਮੇਂ ਤੱਕ ਰਹੇ ਹਨ। ਸਰਕਾਰ ਦੇ ਮੁਤਾਬਕ ਆਸਟ੍ਰੇਲੀਆ ਦੀ 2.6 ਕਰੋੜ ਆਬਾਦੀ ਵਿਚੋਂ ਘੱਟੋ-ਘੱਟ 40 ਫੀਸਦੀ ਲੋਕ ਇਸ ਐਪ ਦੀ ਵਰਤੋਂ ਕਰਨ ਤਾਂ ਇਹ ਕਾਫੀ ਪ੍ਰਭਾਵੀ ਹੋਵੇਗਾ। ਆਸਟ੍ਰੇਲੀਆ ਵਿਚ ਕਰੀਬ 1.7 ਕਰੋੜ ਮੋਬਾਈਲ ਫੋਨ ਯੂਜ਼ਰ ਹਨ। ਆਸਟ੍ਰੇਲੀਆ ਵਿਚ ਕੋਵਿਡ-19 ਦੇ 7100 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ ਹੁਣ ਤੱਕ 102 ਲੋਕਾਂ ਦੀ ਮੌਤ ਹੋ ਚੁੱਕੀ ਹੈ।        


Vandana

Content Editor

Related News