ਆਸਟ੍ਰੇਲੀਆ : ਸਿਡਨੀ ’ਚ ਕੋਰੋਨਾ ਦਾ ਕਹਿਰ ਜਾਰੀ, ਵੱਡੀ ਗਿਣਤੀ ’ਚ ਆ ਰਹੇ ਪਾਜ਼ੇਟਿਵ ਮਾਮਲੇ
Saturday, Jan 15, 2022 - 04:51 PM (IST)
ਸਿਡਨੀ (ਸਨੀ ਚਾਂਦਪੁਰੀ) : ਨਿਊ ਸਾਊਥ ਵੇਲਜ਼ ਰਾਜ ’ਚ ਪਿਛਲੇ 24 ਘੰਟਿਆਂ ’ਚ ਕੋਵਿਡ-19 ਦੇ 48,768 ਨਵੇਂ ਮਾਮਲੇ ਸਾਹਮਣੇ ਆਏ ਹਨ। ਵਾਇਰਸ ਲਈ ਸਾਕਾਰਾਤਮਕ ਟੈਸਟ ਕਰਨ ਤੋਂ ਬਾਅਦ 20 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ’ਚ ਨੌਜਵਾਨ ਵੀ ਸ਼ਾਮਲ ਹਨ। ਹਸਪਤਾਲ ’ਚ 2576 ਲੋਕ ਅਤੇ ਆਈ.ਸੀ.ਯੂ. ਵਿਚ 193 ਲੋਕ ਹਨ, ਕੱਲ੍ਹ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਤੋਂ ਥੋੜ੍ਹਾ ਜਿਹਾ ਵਾਧਾ ਦਰਜ ਕੀਤਾ ਗਿਆ ਹੈ। ਅੱਜ ਦੇ ਕੇਸਾਂ ਦੀ ਗਿਣਤੀ ਕੱਲ੍ਹ ਦੇ 63,018 ਤੋਂ ਕਾਫ਼ੀ ਗਿਰਾਵਟ ਹੈ। ਅੱਜ ਦੇ ਸਕਾਰਾਤਮਕ ਨਤੀਜਿਆਂ ਵਿੱਚੋਂ, 21,748 ਰੈਪਿਡ ਐਂਟੀਜੇਨ ਟੈਸਟਾਂ ਅਤੇ 27,020 ਪੀ ਸੀ ਆਰ ਟੈਸਟਾਂ ਤੋਂ ਰਿਪੋਰਟ ਕੀਤੇ ਗਏ ਸਨ।
ਨਿਊ ਸਾਊਥ ਵੇਲਜ ਹੈਲਥ ਨੇ ਕਿਹਾ ਕਿ 21,748 ਸਾਕਾਰਾਤਮਕ ਰੈਪਿਡ ਐਂਟੀਜੇਨ ਟੈਸਟਾਂ ਦੇ ਨਤੀਜਿਆਂ ’ਚੋਂ, ਇਹਨਾਂ ’ਚੋਂ 15,925 ਸਾਕਾਰਾਤਮਕ ਟੈਸਟ ਪਿਛਲੇ ਸੱਤ ਦਿਨਾਂ ਦੇ ਸਨ। ਪ੍ਰੋਫੈਸਰ ਕੈਲੀ ਨੇ ਚੇਤਾਵਨੀ ਦਿੱਤੀ ਕਿ ਐੱਨ. ਐੱਸ. ਡਬਲਯੂ ’ਚ ਸਿਖਰ ਦੇ ਨੇੜੇ ਹੋਣ ਦਾ ਦਾਅਵਾ ਕਰਨ ਵਾਲੇ ਮਹਾਮਾਰੀ ਵਿਗਿਆਨੀਆਂ ਦੇ ਬਾਵਜੂਦ ਆਸਟਰੇਲੀਆ ਅਜੇ ਵੀ ਓਮੀਕਰੋਨ ਦੇ ਮਾਮਲਿਆਂ ਦੇ ਸਿਖਰ 'ਤੇ ਨਹੀਂ ਪਹੁੰਚਿਆ ਹੈ।ਐੱਨ. ਐੱਸ. ਡਬਲਯੂ. ਹਫ਼ਤਿਆਂ ’ਚ ਕੇਸਾਂ ਦੀ ਸਿਖਰ 'ਤੇ ਪਹੁੰਚ ਜਾਵੇਗਾ। ਹਾਲਾਂਕਿ, ਪ੍ਰੋਫੈਸਰ ਰੌਬਰਟ ਬੂਏ ਨੇ ਅੱਜ ਦੱਸਿਆ ਕਿ ਐੱਨ.ਐੱਸ.ਡਬਲਯੂ. ਓਮੀਰੋਨ ਕੇਸਾਂ ਦੇ ਸਿਖਰ ’ਤੇ ਪਹੁੰਚਣ ਦੇ ਨੇੜੇ ਹੈ। ਅਸੀਂ ਐੱਨ. ਐੱਸ. ਡਬਲਯੂ. ਅਤੇ ਵਿਕਟੋਰੀਆ ’ਚ ਗਿਣਤੀ ਦੇ ਮਾਮਲੇ ’ਚ ਆਪਣੀ ਸਿਖਰ ਦੇ ਨੇੜੇ ਆ ਰਹੇ ਹਾਂ, ਅਸੀਂ ਸ਼ਾਇਦ ਅਗਲੇ ਇਕ ਤੋਂ ਦੋ ਹਫ਼ਤਿਆਂ ’ਚ ਸਿਖਰ 'ਤੇ ਪਹੁੰਚ ਜਾਵਾਂਗੇ ਪਰ ਹਸਪਤਾਲ ’ਚ ਭਰਤੀ ਫਰਵਰੀ ਵਿਚ ਸਿਖਰ ’ਤੇ ਹੋਣਗੇ ਕਿਉਂਕਿ ਉਹ ਕੇਸਾਂ ਦੇ ਲੱਗਭਗ ਦੋ ਹਫ਼ਤਿਆਂ ਬਾਅਦ ਆਉਂਦੇ ਹਨ।