ਰਾਹਤ ਦੀ ਖ਼ਬਰ, ਨਿਊ ਸਾਊਥ ਵੇਲਜ਼ ''ਚ ਅੱਜ ਵੀ ਕੋਈ ਕੋਰੋਨਾ ਮਾਮਲਾ ਨਹੀਂ

11/25/2020 6:00:46 PM

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਤੋਂ ਰਾਹਤ ਭਰੀ ਖ਼ਬਰ ਹੈ। ਐੱਨ.ਐੱਸ.ਡਬਲਊ. ਨੇ ਲਗਾਤਾਰ 18ਵੇਂ ਦਿਨ ਕੋਰੋਨਾਵਾਇਰਸ ਦੇ ਕੋਈ ਨਵੇਂ ਸਥਾਨਕ ਮਾਮਲੇ ਦਰਜ ਨਹੀਂ ਕੀਤੇ ਹਨ। ਪ੍ਰੀਮੀਅਰ ਗਲੇਡਿਸ ਬੇਰੇਜਿਕਲੀਅਨ ਨੇ ਕਿਹਾ ਕਿ ਹੋਟਲ ਕੁਆਰੰਟੀਨ ਵਿਚ ਚਾਰ ਮਾਮਲੇ ਸਨ। ਐੱਨ.ਐੱਸ.ਡਬਲਊ. ਦੇ ਚੀਫ ਹੈਲਥ ਅਫਸਰ ਡਾਕਟਰ ਕੈਰੀ ਚੈਂਟ ਨੇ ਕਿਹਾ ਕਿ ਰਾਜ ਵਿਚ ਕੋਈ ਵੀ ਮਰੀਜ਼ ਗੰਭੀਰ ਦੇਖਭਾਲ ਵਿਚ ਨਹੀਂ ਹੈ ਪਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਸਟ ਕਰਵਾਉਂਦੇ ਰਹਿਣ।

 

ਪੜ੍ਹੋ ਇਹ ਅਹਿਮ ਖਬਰ- ਪਾਕਿ ਹਵਾਬਾਜ਼ੀ ਮੰਤਰੀ ਦਾ ਬਿਆਨ, ਆਪਣੇ 7000 ਕਰਮਚਾਰੀਆਂ ਨੂੰ ਹਟਾਏਗਾ PIA

ਡਾਕਟਰ ਚੈਂਟ ਨੇ ਕਿਹਾ ਕਿ ਕੱਲ੍ਹ ਰਾਤ ਅਸੀਂ ਲਿਵਰਪੂਲ ਸੀਵਰੇਜ ਸਿਸਟਮ ਦੀ ਜਾਂਚ ਦੇ ਸਬੰਧ ਵਿਚ ਇਕ ਚਿਤਾਵਨੀ ਜਾਰੀ ਕੀਤੀ। ਜੇਕਰ ਕਮਿਊਨਿਟੀ ਦੇ ਮੈਂਬਰ ਸਾਡੀ ਵੈਬਸਾਈਟ 'ਤੇ ਜਾਂਦੇ ਹਨ, ਤਾਂ ਉਹ ਇਸ ਸਬੰਧੀ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਉਹਨਾਂ ਮੁਤਾਬਕ, ਜਿਹੜੇ ਲੋਕਾਂ ਨੂੰ ਥੋੜ੍ਹੇ ਬਹੁਤ ਵੀ ਲੱਛਣ ਨਜ਼ਰ ਆਉਂਦੇ ਹਨ ਤਾਂ ਕਿਰਪਾ ਕਰਕੇ ਉਹ ਟੈਸਟ ਕਰਾਉਣ ਲਈ ਅੱਗੇ ਆਉਣ।ਇਹ ਸੱਚਮੁੱਚ ਸਾਡੀ ਸਹਾਇਤਾ ਕਰੇਗਾ। ਗੌਰਤਲਬ ਹੈ ਕਿ ਆਸਟ੍ਰੇਲੀਆ ਭਰ ਵਿਚ ਕੋਰੋਨਾ ਦੇ ਹੁਣ ਤੱਕ 27,853 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 907 ਲੋਕਾਂ ਦੀ ਮੌਤ ਹੋਈ ਹੈ।


Vandana

Content Editor

Related News