ਵਿਕਟੋਰੀਆ ''ਚ ਕ੍ਰਿਸਮਿਸ ਮੌਕੇ ਨਵੇਂ ਢੰਗ ਨਾਲ ਸ਼ਾਪਿੰਗ ਦੀ ਤਿਆਰੀ

Thursday, Oct 22, 2020 - 06:17 PM (IST)

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦਾ ਵਿਕਟੋਰੀਆ ਸੂਬਾ ਕੋਰੋਨਾਵਾਇਰਸ ਹੌਟਸਪੌਟ ਬਣਿਆ ਹੋਇਆ ਹੈ। ਇਸ ਦੌਰਾਨ ਲੋਕ ਕ੍ਰਿਸਮਿਸ ਦੇ ਜਸ਼ਨ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ। ਪ੍ਰੀਮੀਅਰ ਡੇਨੀਅਲ ਐਂਡਰੀਊਜ਼ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਸਾਲ ਕੋਰੋਨਾ ਕਾਰਨ ਹੋਈਆਂ ਤਬਦੀਲੀਆਂ ਦੇ ਤਹਿਤ, ਕ੍ਰਿਸਮਿਸ ਮੌਕੇ ਹੋਣ ਵਾਲੀ ਸ਼ਾਪਿੰਗ ਦਾ ਸਰੂਪ ਵੀ ਬਦਲੇਗਾ। ਇਸ ਲਈ ਸਾਵਧਾਨੀ ਦੇ ਤਹਿਤ ਇੱਕ ਥਾਂ ਤੇ ਭੀੜ ਇਕੱਠੀ ਕਰਨ ਤੋਂ ਰੋਕਣ ਲਈ ਅਜਿਹੀਆਂ ਦੁਕਾਨਾਂ ਕਈ ਹੋਰ ਥਾਵਾਂ 'ਤੇ ਵੀ ਲਗਾਈਆਂ ਜਾਣ ਦੀ ਵਿਉਂਤਬੰਦੀ ਚੱਲ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਸਿਡਨੀ ਦਾ ਨਾਰਥਕਨੈਕਸ ਅਗਲੇ ਹਫਤੇ ਖੁੱਲ੍ਹਣ ਲਈ ਤਿਆਰ

ਯੋਜਨਾ ਦੇ ਤਹਿਤ ਭੀੜ ਨੂੰ ਇੱਕ ਜਗ੍ਹਾ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਹ ਧਿਆਨ ਵੀ ਰੱਖਿਆ ਜਾਵੇਗਾ ਗਾਹਕਾਂ ਦੀ ਡਿਮਾਂਡ ਦੀ ਪੂਰਤੀ ਵੀ ਸਹੀ ਤਰੀਕਿਆਂ ਨਾਲ ਸਮਾਂ ਰਹਿੰਦਿਆਂ ਹੀ ਹੋ ਸਕੇ। ਇਸ ਦੇ ਨਾਲ ਹੀ ਕੋਵਿਡ-19 ਤੋਂ ਬਚਾਅ ਵੀ ਹੋ ਸਕੇ। ਰਾਜ ਸਰਕਾਰ ਆਉਣ ਵਾਲੇ ਨਵੰਬਰ ਦੀ 2 ਤਾਰੀਖ਼ ਨੂੰ ਲਾਗੂ ਹੋਣ ਵਾਲੇ ਤੀਸਰੇ ਕਦਮ ਨੂੰ ਇਸੇ ਮਹੀਨੇ ਅਕਤੂਬਰ ਦੀ 26 ਤਾਰੀਖ ਨੂੰ ਹੀ ਲਾਗੂ ਕਰਨ ਦੀ ਵਿਉਂਤਬੰਦੀ ਵਿਚ ਵੀ ਲੱਗੀ ਹੋਈ ਹੈ। ਰਿਟੇਲ ਕਾਊਂਟਰਾਂ 'ਤੇ ਪੁੱਜਣ ਵਾਲੇ ਗਾਹਕਾਂ ਲਈ ਫੇਸ-ਮਾਸਕ ਲਾਜ਼ਮੀ ਹੋਣ ਦੇ ਨਾਲ-ਨਾਲ ਸਰੀਰਕ ਦੂਰੀ, ਹੱਥਾਂ ਨੂੰ ਲਗਾਤਾਰ ਧੋਂਦੇ ਰਹਿਣਾ, ਸਹੀ ਤਰੀਕਿਆਂ ਨਾਲ ਦਿਸ਼ਾ ਨਿਰਦੇਸ਼ਾਂ ਦੇ ਸਾਈਨ ਬੋਰਡ ਅਤੇ ਸਟਾਫ ਮੈਂਬਰਾਂ ਲਈ ਸੁਰੱਖਿਆ ਘੇਰਿਆਂ ਲਈ ਨਿਸ਼ਚਿਤ ਦੂਰੀਆਂ ਆਦਿ ਦੇ ਇੰਤਜ਼ਾਮਾ ਨੂੰ ਵੀ ਲਾਜ਼ਮੀ ਰੱਖਿਆ ਗਿਆ ਹੈ। ਲੋਕਾਂ ਦੀ ਆਵਾਜਾਈ ਲਈ ਦੁਕਾਨਾਂ ਅਤੇ ਸਟੋਰਾਂ ਵਿਚ ਨਿਸ਼ਚਿਤ ਸੰਖਿਆ ਰੱਖੀ ਜਾਵੇਗੀ ਤਾਂ ਜੋ ਅੰਦਰ ਭੀੜ ਇਕੱਠੀ ਨਾ ਹੋ ਸਕੇ।


Vandana

Content Editor

Related News