ਚਰਨਜੀਤ ਬਰਾੜ ਬਣੇ ਸ਼੍ਰੋਮਣੀ ਅਕਾਲ ਦਲ ਦੇ ਸਿਆਸੀ ਸਕੱਤਰ
Thursday, Mar 21, 2019 - 02:49 PM (IST)

ਸਿਡਨੀ (ਸਨੀ ਚਾਂਦਪੁਰੀ)— ਚਰਨਜੀਤ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਸਕੱਤਰ ਬਣਨ ਤੇ ਚਰਨਪ੍ਰਤਾਪ ਸਿੰਘ ਟਿੰਕੂ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਨੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਬਰਾੜ ਦੇ ਸਕੱਤਰ ਬਣਨ ਤੇ ਜਿੱਥੇ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ ਉੱਥੇ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਰਾੜ ਦੇ ਸਕੱਤਰ ਬਣਨ ਨਾਲ ਅਕਾਲੀ ਦਲ ਲੋਕ ਸਭਾ ਦੀਆਂ ਚੋਣਾਂ ਵਿਚ ਹੋਰ ਵੀ ਮਜ਼ਬੂਤ ਹੋਵੇਗਾ ।
ਟਿੰਕੂ ਨੇ ਅੱਗੇ ਦੱਸਿਆ ਕਿ ਅਕਾਲੀ ਦਲ ਪਾਰਟੀ ਹਮੇਸ਼ਾ ਹੀ ਆਪਣੇ ਵਫਾਦਾਰ ਤੇ ਪਾਰਟੀ ਲਈ ਕੰਮ ਕਰ ਰਹੇ ਵਰਕਰਾਂ ਨੂੰ ਮਾਣ ਦਿੰਦੀ ਹੈ ਜਿਸ ਦਾ ਸਬੂਤ ਸ. ਸੁਖਬੀਰ ਸਿੰਘ ਬਾਦਲ ਨੇ ਬਰਾੜ ਨੂੰ ਜ਼ਿੰਮੇਵਾਰੀ ਦੇ ਕੇ ਦਿੱਤਾ ਹੈ । ਆਸਟ੍ਰੇਲੀਆ ਦੇ ਮੀਤ ਪ੍ਰਧਾਨ ਨੇ ਅੱਗੇ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਪੰਜਾਬ ਵਿਚ ਵੱਡੀ ਜਿੱਤ ਪ੍ਰਾਪਤ ਕਰੇਗਾ ਅਤੇ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀਆਂ ਨੀਤੀਆਂ ਤੇ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਦਾ ਮੂੰਹ ਤੋੜ ਜਵਾਬ ਦੇਣਗੇ । ਚਰਨਜੀਤ ਬਰਾੜ ਦੇ ਨਜ਼ਦੀਕੀਆਂ ਵਿੱਚੋਂ ਇਕ ਮੰਨੇ ਜਾਂਦੇ ਚਰਨਪ੍ਰਤਾਪ ਸਿੰਘ ਟਿੰਕੂ ਨੇ ਬਰਾੜ ਦੀ ਇਸ ਸਫਲਤਾ ਤੇ ਖੁਸ਼ੀ ਪ੍ਰਗਟ ਕੀਤੀ । ਇਸ ਮੌਕੇ ਉਹਨਾਂ ਦੇ ਨਾਲ ਪਲਵਿੰਦਰ ਸਿੰਘ ਮੱਟੂ, ਅਰੁਨ ਬਾਂਠ ਸਿਡਨੀ, ਗੁਰਪ੍ਰੀਤ ਸਿੰਘ ਗੁਰੀ, ਦੀਪ ਸਿੰਘ ਜ਼ੈਲਦਾਰ, ਬੱਬੂ ਪਰਥ, ਦਵਿੰਦਰ ਸਿੰਘ ਬਿੰਦਾ, ਗਿੰਦਾ ਸਿੰਘ, ਕਮਲ ਬੈਂਸ, ਇੰਦਰ ਸਿੰਘ ਸੋਹਲ, ਗਨੀ ਕਾਲੂ ਸਹੂੰਗੜਾ, ਇੰਦਰਜੀਤ ਸਿੰਘ, ਅਤੇ ਹੋਰ ਵੀ ਅਕਾਲੀ ਵਰਕਰ ਮੌਜੂਦ ਸਨ ।