ਆਸਟ੍ਰੇਲੀਆ : ਸਿਡਨੀ ਦੇ ਸੈਂਟਰਲ ਸਟੇਸ਼ਨ ਕਲਾਕ ਟਾਵਰ ਦੇ 100 ਸਾਲ ਹੋਏ ਪੂਰੇ

Friday, Mar 12, 2021 - 05:14 PM (IST)

ਆਸਟ੍ਰੇਲੀਆ : ਸਿਡਨੀ ਦੇ ਸੈਂਟਰਲ ਸਟੇਸ਼ਨ ਕਲਾਕ ਟਾਵਰ ਦੇ 100 ਸਾਲ ਹੋਏ ਪੂਰੇ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਦੇ ਸੜਕ ਆਵਾਜਾਈ ਮੰਤਰੀ ਐਂਡ੍ਰਿਊ ਕੌਂਸਟੈਂਸ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਸਿਡਨੀ ਵਿਚ ਬਣੇ ਸੈਂਟਰਲ ਸਟੇਸ਼ਨ ਕਲਾਕ ਟਾਵਰ ਨੂੰ ਲੋਕਾਂ ਦੀ ਸੇਵਾ ਵਿਚ ਪੂਰੀ ਸਹੀਬੱਧਤਾ ਨਾਲ ਕੰਮ ਕਰਦਿਆਂ, ਅੱਜ ਪੂਰੇ 100 ਸਾਲ ਹੋ ਗਏ ਹਨ। ਇਸ ਨੂੰ 12 ਮਾਰਚ, 1921 ਨੂੰ ਸਥਾਪਿਤ ਕੀਤਾ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ 85 ਮੀਟਰ ਉਚੇ ਇਸ ਟਾਵਰ ਦੀ ਬਾਹਰੀ ਦਿੱਖ ਅਤੇ ਕਾਰਜਕੁਸ਼ਲਤਾ ਬੜੀ ਹੀ ਆਕਰਸ਼ਕ ਹੈ ਅਤੇ ਸਿਡਨੀ ਦੇ ਲੋਕਾਂ ਨੇ ਵੀ ਇਸ ਯਾਦਗਾਰੀ ਆਈਕਨ ਨੂੰ ਸੰਭਾਲਣ ਵਿਚ ਜੋ ਮਦਦ ਕੀਤੀ ਹੈ, ਉਸ ਲਈ ਉਹ ਵੀ ਵਧਾਈ ਦੇ ਪਾਤਰ ਹਨ। ਸਿਡਨੀ ਵਿਚਲੇ ਇਸ ਕਲਾਕ ਟਾਵਰ ਵਾਲੀ ਘੜੀ ਦੀਆਂ ਹੁਣ ਤੱਕ ਘੰਟਿਆਂ ਅਤੇ ਮਿੰਟਾਂ ਦੀਆਂ ਸੂਈਆਂ ਨੇ ਲੱਖਾਂ ਹੀ ਚੱਕਰ ਕੱਟੇ ਹਨ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹੀਆਂ ਹਨ।ਸਿਡਨੀ ਟ੍ਰੇਨਾਂ ਦੇ ਕਾਰਜਕਾਰੀ ਮੁਖੀ ਸੁਜ਼ੈਨ ਹੋਲਡਨ ਨੇ ਇਸ ਮੌਕੇ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਯਾਦਗਾਰ ਇਮਾਰਤ ਸਮੁੱਚੇ ਰੇਲਵੇ ਅਤੇ ਲੋਕਾਂ ਪ੍ਰਤੀ ਬਹੁਤ ਹੀ ਮਦਦਗਾਰ ਰਹੀ ਹੈ। ਇਸ ਲਈ ਅਸੀਂ ਸਭ ਇਸ ਦੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਰੇਲਵੇ ਸਿਡਨੀ ਦਾ ਮੁੱਖ ਅਤੇ ਅਹਿਮ ਹਿੱਸਾ ਹੈ।

ਪੜ੍ਹੋ ਇਹ ਅਹਿਮ ਖਬਰ- ਕਵਾਡ ਬੈਠਕ 'ਚ ਕੋਰੋਨਾ ਅਤੇ ਹਿੰਦ-ਪ੍ਰਸ਼ਾਂਤ ਮੁੱਦੇ 'ਤੇ ਚਰਚਾ ਕਰਨ ਲਈ ਉਤਸੁਕ ਹਾਂ : ਮੌਰੀਸਨ

ਉਨ੍ਹਾਂ ਇਹ ਵੀ ਕਿਹਾ ਕਿ ਡਿਜੀਟਲ ਘੜੀਆਂ ਅਤੇ ਸਮਾਰਟਫੋਨ ਆਦਿ ਤੋਂ ਪਹਿਲਾਂ ਸਮਾਂ ਦੇਖਣ ਦਾ ਇਹ ਇੱਕੋ ਇੱਕ ਸਾਧਨ ਹੁੰਦਾ ਸੀ ਜੋ ਕਿ ਲੋਕਾਂ ਨੂੰ ਹਮੇਸ਼ਾ ਸਹੀ ਸਮਾਂ ਦੱਸਦਾ ਆ ਰਿਹਾ ਹੈ। ਇਸ ਦੀ ਸਥਾਪਨਾ 1906 ਵਿਚ ਸਿਡਨੀ ਸਟੇਸ਼ਟ ਬਣਨ ਤੋਂ ਬਾਅਦ, ਸਾਲ 1921 ਵਿਚ ਕੀਤੀ ਗਈ ਸੀ।ਇਸ ਇਮਾਰਤ ਦਾ ਡਿਜ਼ਾਈਨ ਨਿਊ ਸਾਊਥ ਵੇਲਜ਼ ਸਰਕਾਰ ਦੇ ਆਰਕੀਟੈਕਟ ਵਾਲਟਰ ਲਿਬਰਟੀ ਵਰਨਨ ਨੇ ਤਿਆਰ ਕੀਤਾ ਸੀ ਅਤੇ ਰਾਜ ਦੀਆਂ ਵਿਰਾਸਤੀ ਇਮਾਰਤਾਂ ਵਿਚ ਸ਼ੁਮਾਰ ਇਸ ਇਮਾਰਤ ਅੰਦਰ ਘੜੀ ਤੱਕ ਜਾਣ ਲਈ 272 ਪੌੜੀਆਂ ਬਣੀਆਂ ਹਨ ਅਤੇ ਇਸ 'ਤੇ ਲੱਗੇ ਝੰਡੇ ਤੱਕ ਜਾਣ ਲਈ ਇਸ ਵਿਚ ਕੁੱਨ 303 ਪੌੜੀਆਂ ਹਨ। ਘੜੀ ਦਾ ਵਿਆਸ 4.8 ਮੀਟਰ ਹੈ ਅਤੇ ਘੰਟਿਆਂ ਵਾਲੀ ਸੂਈ 2.3 ਮੀਟਰ ਦੀ ਹੈ ਜਦੋਂ ਕਿ ਮਿੰਟਾਂ ਵਾਲੀ ਸੂਈ ਦੀ ਲੰਬਾਈ 3 ਮੀਟਰ ਹੈ।


author

Vandana

Content Editor

Related News