ਆਸਟ੍ਰੇਲੀਆ ਨੂੰ ਪਛਾਣ ਦਿਵਾਉਣ ਵਾਲੇ ਬ੍ਰਿਟਿਸ਼ ਖੋਜੀ ਦੇ ਮਿਲੇ ਅਵਸ਼ੇਸ਼

Friday, Jan 25, 2019 - 03:51 PM (IST)

ਆਸਟ੍ਰੇਲੀਆ ਨੂੰ ਪਛਾਣ ਦਿਵਾਉਣ ਵਾਲੇ ਬ੍ਰਿਟਿਸ਼ ਖੋਜੀ ਦੇ ਮਿਲੇ ਅਵਸ਼ੇਸ਼

ਸਿਡਨੀ (ਭਾਸ਼ਾ)— ਆਸਟ੍ਰੇਲੀਆ ਮਹਾਦੀਪ ਦੀ ਸੈਰ ਕਰਨ ਅਤੇ ਦੇਸ਼ ਦੇ ਨਾਮ ਨੂੰ ਪ੍ਰਸਿੱਧੀ ਦਿਵਾਉਣ ਵਾਲੇ ਪਹਿਲੇ ਬ੍ਰਿਟਿਸ਼ ਖੋਜੀ ਦੇ ਅਵਸ਼ੇਸ਼ ਲੰਡਨ ਦੇ ਇਕ ਬਿੱਜੀ ਰੇਲਵੇ ਸਟੇਸ਼ਨ ਨੇੜੇ ਮਿਲੇ। ਯੂਸਟਨ ਸਟੇਸ਼ਨ ਨੇੜੇ ਇਕ ਵੱਡੇ ਕਬਰਸਤਾਨ ਦੀ ਖੋਦਾਈ ਕਰ ਰਹੇ ਪੁਰਾਤੱਤਵ ਵਿਗਿਆਨੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਤਾਬੂਤ 'ਤੇ ਲੱਗਾ ਇਕ ਤਖਤਾ ਮਿਲਿਆ, ਜਿਸ ਤੋਂ ਪਤਾ ਚੱਲਿਆ ਕਿ ਇਹ ਰਾਇਲ ਨੇਵੀ ਦੇ ਕੈਪਟਨ ਮੈਥਿਊ ਫਲਿੰਡਰਸ ਦੀ ਕਬਰ ਹੈ। 

ਫਲਿੰਡਰ ਨੂੰ 23 ਜੁਲਾਈ 1814 ਵਿਚ ਦਫਨਾਇਆ ਗਿਆ ਸੀ ਪਰ ਇਹ 'ਏ ਵੌਏਜ ਟੂ ਟੇਰਾ ਆਸਟ੍ਰੇਲੀਜ਼' (A Voyage to Terra Australis) ਦੇ ਪ੍ਰਕਾਸ਼ਨ ਦੇ ਬਾਅਦ ਹੋਇਆ ਸੀ। ਇਸ ਪੱਤਰਿਕਾ ਵਿਚ ਫਲਿੰਡਰਸ ਦੇ ਆਸਟ੍ਰੇਲੀਆ ਦੌਰੇ ਦਾ ਜ਼ਿਕਰ ਸੀ ਜੋ ਸਾਬਤ ਕਰਦਾ ਸੀ ਕਿ ਇਸ ਤਰ੍ਹਾਂ ਦੇ ਕਿਸੇ ਮਹਾਦੀਪ ਦੀ ਹੋਂਦ ਹੈ। ਐੱਚ.ਐੱਸ. 2 ਹਾਈ ਸਪੀਡ ਰੇਲ ਪ੍ਰਾਜੈਕਟ ਲਈ ਚੱਲ ਰਹੀ ਖੋਦਾਈ ਕੰਮ ਦੀ ਨਿਗਰਾਨੀ ਕਰ ਰਹੇ ਪੁਰਾਤੱਤਵ ਵਿਗਿਆਨੀ ਹੇਲੇਨ ਵਾਸ ਨੇ ਕਿਹਾ,''ਇਕ ਮਲਾਹ ਅਤੇ ਇਕ ਖੋਜੀ ਦੇ ਤੌਰ 'ਤੇ ਆਪਣੀ ਮੁਹਾਰਤ ਅਤੇ ਲਗਨ ਦੇ ਚੱਲਦੇ ਫਲਿੰਡਰਸ ਆਸਟ੍ਰੇਲੀਆ ਨੂੰ ਐਟਲਸ 'ਤੇ ਰੱਖ ਪਾਏ।''


author

Vandana

Content Editor

Related News