ਕੁਈਨਜ਼ਲੈਂਡ ਦੇ ਫਰੇਜ਼ਰ ਟਾਪੂ ''ਤੇ ਬੁਸ਼ਫਾਇਰ ਹਮਲਾ, ਲੋਕਾਂ ਲਈ ਚਿਤਾਵਨੀ ਜਾਰੀ

12/07/2020 11:18:26 AM

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਵਿਖੇ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਰੇਤੀਲੇ ਟਾਪੂ ਕੇ-ਗਾਰੀ ਫਰੇਜ਼ਰ ਆਈਲੈਂਡ 'ਤੇ ਜਿਹੜੀ ਬੁਸ਼ਫਾਇਰ ਅਕਤੂਬਰ ਦੇ ਮਹੀਨੇ ਤੋਂ ਹੀ ਲੱਗੀ ਹੋਈ ਹੈ, ਨੇ ਅਚਾਨਕ ਭਿਆਨਕ ਰੂਪ ਅਖ਼ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਲਈ ਅਤੇ ਪ੍ਰਸ਼ਾਸਨ ਵੱਲੋਂ ‘ਹੈਪੀ ਵੈਲੀ’ ਦੇ ਲੋਕਾਂ ਨੂੰ ਜਲਦੀ ਤੋਂ ਜਲਦੀ ਆਪਣੀਆਂ ਥਾਵਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। 

 

ਚਿਤਾਵਨੀ ਮੁਤਾਬਕ, ਅੱਗ ਇੰਨਾ ਭਿਆਨਕ ਰੂਪ ਧਾਰਦੀ ਜਾ ਰਹੀ ਹੈ ਕਿ ਸਮਾਂ ਰਹਿੰਦਿਆਂ ਇਸ ਖੇਤਰ ਵਿਚੋਂ ਨਿਕਲ ਜਾਣ ਵਿਚ ਹੀ ਭਲਾਈ ਹੈ ਨਹੀਂ ਤਾਂ ਸੇਕ ਅਤੇ ਧੂੰਏਂ ਕਾਰਨ ਗੱਡੀਆਂ ਚਲਾਉਣੀਆਂ ਮੁਸ਼ਕਿਲ ਹੋ ਸਕਦੀਆਂ ਹਨ। ਕੁਈਨਜ਼ਲੈਂਡ ਦੇ ਅੱਗ ਬੁਝਾਊ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਵੱਲੋਂ ਕਿੰਗਫਿਸ਼ਰ ਬੇਅ ਰਿਸੋਰਟ ਅਤੇ ਖੇਤਰ ਵਿਚਲੇ ਲੋਕਾਂ ਨੂੰ ਉਥੋਂ ਤੁਰੰਤ ਨਿਕਲਣ ਲਈ ਕਿਹਾ ਗਿਆ ਹੈ। ਅੱਗ ਬੁਝਾਊ ਦਸਤੇ ਲਗਾਤਾਰ ਇਸ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅੱਗ ਵੱਧਦੀ ਹੀ ਜਾ ਰਹੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ-  5 ਮਹੀਨਿਆਂ ਬਾਅਦ ਮੈਲਬੌਰਨ ਪਹੁੰਚੀ ਪਹਿਲੀ ਅੰਤਰ-ਰਾਸ਼ਟਰੀ ਫਲਾਈਟ

ਪ੍ਰਸ਼ਾਸਨ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਅਗਲੇ ਕੁੱਝ ਘੰਟਿਆਂ ਵਿਚ ਹੀ ਇਸ ਖੇਤਰ ਵਿਚ ਮੋਬਾਇਲ ਅਤੇ ਨੈੱਟਵਰਕ ਸੇਵਾਵਾਂ ਰੱਦ ਹੋ ਸਕਦੀਆਂ ਹਨ। ਇਸ ਲਈ ਜਿੰਨੀ ਛੇਤੀ ਹੋ ਸਕੇ, ਇਸ ਖੇਤਰ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ ਅਤੇ ਆਪਣੀ ਜਾਨ ਬਚਾਉਣੀ ਚਾਹੀਦੀ ਹੈ।

PunjabKesari

ਨਿਊ ਸਾਊਥ ਵੇਲਜ਼ ਤੋਂ ਅੱਗ ਬੁਝਾਊ ਦਸਤੇ ਦਾ ਹਵਾਈ ਟੈਂਕਰ (ਮਾਰੀ ਬਸ਼ੀਰ) ਵੀ ਇਸ ਆਫਤ ਉੱਪਰ ਕਾਬੂ ਪਾਉਣ ਲਈ ਮਦਦ ਕਰਨ ਵਿਚ ਸਹਾਈ ਹੋਣ ਲਈ ਉਡਾਣ ਭਰ ਚੁਕਿਆ ਹੈ। ਪ੍ਰੀਮੀਅਰ ਐਸਨਟੇਸੀਆ ਪਾਲਾਸ਼ਾਈ ਨੇ ਇਸ ਨੂੰ ਗੰਭੀਰ ਆਫ਼ਤ ਦੱਸਿਆ ਹੈ ਅਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੀ ਅਪੀਲ ਦੁਹਰਾਈ ਹੈ।

PunjabKesari

ਨੋਟ- ਕੁਈਨਜ਼ਲੈਂਡ ਵਿਚ ਬੁਸ਼ਫਾਇਰ ਹਮਲਾ ਅਤੇ ਲੋਕਾਂ ਲਈ ਚਿਤਾਵਨੀ ਜਾਰੀ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News