ਆਸਟ੍ਰੇਲੀਆ ਨੇ ਨਿਊਜੀਲੈਂਡ ਦੇ ਲੋਕਾਂ ਲਈ ਖੋਲ੍ਹੇ ਆਪਣੇ ਬਾਰਡਰ
Friday, Oct 16, 2020 - 06:03 PM (IST)
ਕੈਨਬਰਾ (ਭਾਸ਼ਾ): ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਦੇ ਮੱਦੇਨਜ਼ਰ ਬੰਦ ਕੀਤੀ ਗਈ ਆਸਟ੍ਰੇਲੀਆਈ ਸਰਹੱਦ ਨੂੰ ਨਿਊਜ਼ੀਲੈਂਡ ਦੇ ਲੋਕਾਂ ਲਈ ਹੁਣ ਖੋਲ੍ਹ ਦਿੱਤਾ ਗਿਆ ਹੈ। ਨਿਊਜ਼ੀਲੈਂਡ ਤੋਂ ਯਾਤਰੀ ਸ਼ੁੱਕਰਵਾਰ ਤੋਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) ਅਤੇ ਨੌਰਦਨ ਟੈਰੀਟਰੀ (ਐੱਨ.ਟੀ.) ਵਿਚ ਦਾਖਲ ਹੋ ਸਕਣਗੇ ਅਤੇ ਉਹਨਾਂ ਨੂੰ 14 ਦਿਨਾਂ ਦੇ ਲਈ ਇਕਾਂਤਵਾਸ ਵਿਚ ਵੀ ਰਹਿਣ ਦੀ ਲੋੜ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਚੀਨ ਦਾ ਇਹ ਸ਼ਹਿਰ 'ਸਿਨੋਵੈਕ' ਕੋਰੋਨਾ ਵੈਕਸੀਨ ਵੇਚਣ ਲਈ ਤਿਆਰ, ਇੰਨੀ ਹੋਵੇਗੀ ਕੀਮਤ
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮਾਰਚ ਵਿਚ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਮੱਦੇਨਜ਼ਰ ਦੇਸ਼ ਦੀ ਸਰਹੱਦ ਨੂੰ ਬੰਦ ਕਰ ਦਿੱਤਾ ਸੀ ਅਤੇ ਉਸ ਸਮੇਂ ਦੇ ਬਾਅਦ ਤੋਂ ਹੁਣ ਪਹਿਲੀ ਵਾਰ ਵਿਦੇਸ਼ੀ ਸੈਲਾਨੀਆਂ ਨੂੰ ਇੱਥੇ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਟੂਰਿਜ਼ਮ ਟਾਮ ਝੰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਗਲੇਨ ਹਿੰਗਲੇ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਰਹਿ ਰਹੇ ਨਿਊਜ਼ੀਲੈਂਡ ਦੇ ਲੋਕ ਸਰਹੱਦ ਦੇ ਖੋਲ੍ਹੇ ਜਾਣ ਦੇ ਬਾਅਦ ਹੁਣ ਆਪਣੇ ਪਰਿਵਾਰ ਵਾਲਿਆਂ ਨੂੰ ਮਿਲ ਸਕਣਗੇ। ਇਸ ਦੇ ਇਲਾਵਾ ਇਸ ਫ਼ੈਸਲੇ ਨਾਲ ਸੈਰ-ਸਪਾਟਾ ਉਦਯੋਗ ਨੂੰ ਵੀ ਵਧਾਵਾ ਮਿਲੇਗਾ। ਉਹਨਾਂ ਨੇ ਨਿਊਜ਼ ਕੋਰਪ ਆਸਟ੍ਰੇਲੀਆ ਨੂੰ ਅੱਜ ਕਿਹਾ,''ਆਸਟ੍ਰੇਲੀਆ ਵਿਚ ਨਿਊਜ਼ੀਲੈਂਡ ਦੇ ਕਰੀਬ 5 ਲੱਖ ਨਾਗਰਿਕ ਰਹਿੰਦੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਲੋਕ ਆਪਣੇ ਅਜੀਜ਼ਾਂ ਨੂੰ ਮਿਲਣ ਲਈ ਯਾਤਰਾ ਜ਼ਰੂਰ ਕਰਨਗੇ।''
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਚੋਣਾਂ : ਨਾਗਰਿਕਾਂ ਨੂੰ ਵੋਟ ਪਾਉਣ ਦੀ ਕੀਤੀ ਗਈ ਅਪੀਲ
