ਆਸਟ੍ਰੇਲੀਆ ਨੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਐਸਟਰਾਜ਼ੈਨੇਕਾ ਟੀਕੇ ਦੀ ਵਰਤੋਂ ''ਤੇ ਲਾਈ ਰੋਕ

Thursday, Jun 17, 2021 - 04:15 PM (IST)

ਆਸਟ੍ਰੇਲੀਆ ਨੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਐਸਟਰਾਜ਼ੈਨੇਕਾ ਟੀਕੇ ਦੀ ਵਰਤੋਂ ''ਤੇ ਲਾਈ ਰੋਕ

ਕੈਨਬਰਾ (ਭਾਸ਼ਾ): ਆਸਟ੍ਰੇਲੀਆਈ ਸਰਕਾਰ ਨੇ ਟੀਕਾਕਰਨ ਮਗਰੋਂ ਖੂਨ ਦੇ ਥੱਕੇ ਜੰਮਣ ਦੇ ਖਤਰੇ ਕਾਰਨ ਵੀਰਵਾਰ ਨੂੰ ਐਸਟ੍ਰਾਜ਼ੈਨੇਕਾ ਟੀਕੇ ਦੀ ਵਰਤੋਂ ਸੀਮਤ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਹ ਫ਼ੈਸਲਾ ਆਸਟ੍ਰੇਲੀਆਈ ਤਕਨੀਕੀ ਸਲਾਹਕਾਰ ਸਮੂਹ ਦੀਆਂ ਸੋਧੀਆਂ ਸਿਫਾਰਸ਼ਾਂ ਦੇ ਬਾਅਦ ਲਿਆ।

ਆਸਟ੍ਰੇਲੀਆਈ ਸਰਕਾਰ ਦੇ ਮੁੱਖ ਮੈਡੀਕਲ ਅਫਸਰ ਪਾਲ ਕੈਲੀ ਨੇ ਇਕ ਬਿਆਨ ਵਿਚ ਕਿਹਾ,“ਅੱਜ ਆਸਟ੍ਰੇਲੀਆਈ ਸਰਕਾਰ ਨੇ ਐਸਟ੍ਰਾਜ਼ੈਨੇਕਾ ਕੋਵਿਡ-19 ਟੀਕੇ ਬਾਰੇ ਆਸਟ੍ਰੇਲੀਆਈ ਤਕਨੀਕੀ ਐਡਵਾਇਜ਼ਰੀ ਗਰੁੱਪ ਆਨ ਇਮਿਊਲਾਈਜੇਸ਼ਨ  (ATAGI) 'ਤੇ ਟੀਕਾਕਰਨ ਮਾਹਰਾਂ ਦੀ ਤਾਜ਼ਾ ਸਲਾਹ ਨੂੰ ਸਵੀਕਾਰ ਕਰ ਲਿਆ। ATAGI ਦੀ ਤਾਜ਼ਾ ਸਲਾਹ ਨਵੇਂ ਸਬੂਤਾਂ 'ਤੇ ਆਧਾਰਿਤ ਹੈ, ਜੋ ਮੂਲ ਰੂਪ ਨਾਲ ਸੋਚੇ ਗਏ ਉੱਚ ਜ਼ੋਖਮ ਨੂੰ ਪ੍ਰਦਰਸ਼ਿਤ ਕਰਦੀ ਹੈ।'' ਇੱਕ ਬਿਆਨ ਵਿਚ ਕਿਹਾ ਗਿਆ ਕਿ 50 ਤੋਂ 59 ਸਾਲ ਦੀ ਉਮਰ ਦੇ ਲੋਕਾਂ ਵਿਚ ਬਹੁਤ ਘੱਟ ਖ਼ੂਨ ਜੰਮਣ ਵਾਲਾ ਟੀਟੀਐਸ (ਥ੍ਰੋਮੋਬੋਸਿਸ ਅਤੇ ਥ੍ਰੋਮੋਸਾਈਟਸਪੀਨਿਆ ਸਿੰਡਰੋਮ) ਹੈ।

ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਦਾਅਵਾ, ਦੁਨੀਆ ਭਰ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 70 ਲੱਖ ਤੋਂ 1.3 ਕਰੋੜ ਤੱਕ

ਫਾਈਜ਼ਰ/ਬਾਇਓਨਟੈਕ ਦੁਆਰਾ ਵਿਕਸਿਤ ਟੀਕਾ 16-59 ਸਾਲ ਦੀ ਉਮਰ ਵਾਲਿਆਂ ਲਈ ਪਸੰਦੀਦਾ ਬਣ ਗਿਆ ਹੈ.।ਏ.ਟੀ.ਏ.ਜੀ.ਆਈ. ਅਨੁਸਾਰ, ਐਸਟਰਾਜ਼ੈਨੇਕਾ ਟੀਕੇ ਦੀ ਦੂਜੀ ਖੁਰਾਕ ਦੀ ਸਿਫਾਰਿਸ਼ ਉਹਨਾਂ ਲੋਕਾਂ ਲਈ ਕੀਤੀ ਗਈ ਸੀ ਜਿਨ੍ਹਾਂ ਨੂੰ ਇਸ ਦੇ ਪਹਿਲੇ ਟੀਕਾਕਰਨ ਦੇ ਬਾਅਦ ਕੋਈ ਸਮੱਸਿਆ ਨਹੀਂ ਹੋਈ। ਯੂਕੇ-ਸਵੀਡਿਸ਼ ਫਾਰਮਾਸੂਟੀਕਲ ਅਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਿਤ ਟੀਕਾ ਹਾਲ ਹੀ ਵਿਚ ਕੁਝ ਪ੍ਰਾਪਤਕਰਤਾਵਾਂ ਨੂੰ ਟੀਕਾਕਰਨ ਤੋਂ ਬਾਅਦ ਖੂਨ ਦੇ ਥੱਕੇ ਬਣਨ ਵਾਲੀਆਂ ਰਿਪੋਰਟਾਂ ਦੀ ਰੌਸ਼ਨੀ ਵਿਚ ਜਾਂਚ ਦੇ ਦਾਇਰੇ ਵਿਚ ਹੈ। ਯੂਰਪੀਅਨ ਮੈਡੀਸਨਜ਼ ਏਜੰਸੀ ਨੇ ਇਸ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਹੈ। ਉਹਨਾਂ ਨੇ ਦਲੀਲ ਦਿੱਤੀ ਕਿ ਖੂਨ ਦੇ ਥੱਕੇ ਬਣਨ ਬਹੁਤ ਹੀ ਦੁਰਲੱਭ ਘਟਨਾਵਾਂ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਬਾਡੀ ਬਿਲਡਿੰਗ ਦੇ ਖੇਤਰ 'ਚ ਲੱਕੀ ਪੰਡਿਤ ਨੇ ਗੱਡੇ ਝੰਡੇ, ਜੀਵਨ 'ਤੇ ਇਕ ਝਾਤ


author

Vandana

Content Editor

Related News