ਵਿਕਟੋਰੀਅਨਾਂ ਲਈ ਅਸਥਮਾ ਅਤੇ ਹੇਅ ਫੀਵਰ ਸਬੰਧੀ ਚਿਤਾਵਨੀਆਂ ਜਾਰੀ

Thursday, Oct 01, 2020 - 06:28 PM (IST)

ਵਿਕਟੋਰੀਅਨਾਂ ਲਈ ਅਸਥਮਾ ਅਤੇ ਹੇਅ ਫੀਵਰ ਸਬੰਧੀ ਚਿਤਾਵਨੀਆਂ ਜਾਰੀ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾ ਕਾਲ ਦੇ ਚਲਦਿਆਂ ਰਾਜ ਦੇ ਸਿਹਤ ਅਧਿਕਾਰੀਆਂ ਵੱਲੋਂ ਹੁਣ ਮੌਸਮ ਦੇ ਬਦਲਣ ਕਾਰਨ ਜਨਤਕ ਤੌਰ 'ਤੇ ਲੋਕਾਂ ਨੂੰ ਅਸਥਮਾ ਅਤੇ ਹੇਅ ਫੀਵਰ ਤੋਂ ਬਚਣ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਵਧੀਕ ਮੁੱਖ ਸਿਹਤ ਅਧਿਕਾਰੀ ਐਲਨ ਚੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਸਮ ਵਿਚ ਰਾਈ ਘਾਹ ਅਤੇ ਹੋਰ ਕਈ ਤਰ੍ਹਾਂ ਦੇ ਛੋਟੇ ਕਣ ਹਵਾ ਵਿਚ ਮਿਲ ਜਾਂਦੇ ਹਨ ਅਤੇ ਜਨਤਕ ਤੌਰ ਤੇ ਅਸਥਮਾ ਦਾ ਕਾਰਨ ਬਣਦੇ ਹਨ ਜਾਂ ਪਹਿਲਾਂ ਤੋਂ ਪੀੜਤ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। 

ਉਨ੍ਹਾਂ ਨੇ ਕਿਹਾ ਕਿ ਜੇਕਰ 2016 ਦੀ ਨਵੰਬਰ 21 ਨੂੰ ਯਾਦ ਕਰੀਏ ਤਾਂ ਮੈਲਬੌਰਨ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਅਜਿਹੀ ਹੀ ਇੱਕ ਬੀਮਾਰੀ ਦਾ ਅਟੈਕ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ। ਇਹ ਦੁਨੀਆ ਵਿਚ ਦਰਜ ਕੀਤੇ ਗਏ ਸਭ ਤੋਂ ਖਤਰਨਾਕ ਅਸਥਮਾ ਦਾ ਮਾਰੂ ਪ੍ਰਕੋਪ ਸੀ। ਹੁਣ ਸਾਵਧਾਨੀ ਵਜੋਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਜੇਕਰ ਕਿਸੇ ਨੂੰ ਅਸਥਮਾ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਤਾਂ ਤੁਰੰਤ ਮੈਡੀਕਲ ਸਹਾਇਤਾ ਲਈ ਜਾਵੇ। ਆਪਣੀਆਂ ਸਬੰਧਤ ਦਵਾਈਆਂ ਦਾ ਧਿਆਨ ਰੱਖੋ ਅਤੇ ਯਾਦ ਰਹੇ ਕਿ ਉਕਤ ਦਾ ਸਟਾਕ ਤੁਹਾਡੇ ਕੋਲ ਪੂਰਨ ਰੂਪ ਵਿਚ ਮੌਜੂਦ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਨੂੰ ਹੇਅ ਫੀਵਰ ਹੋਵੇ ਤਾਂ ਉਹ ਵੀ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਦੀ ਸਲਾਹ ਲੈਣ।

ਪੜ੍ਹੋ ਇਹ ਅਹਿਮ ਖਬਰ- ਕਰੋੜਾਂ ਰੁਪਏ ਦਾ 'ਮਹਿਲ', ਬ੍ਰਿਟਿਸ਼ ਨੌਜਵਾਨ ਟਿਕਟਾਕ ਦੀ ਮਦਦ ਨਾਲ ਬਣੇ 'ਰਾਜਾ'

ਅਸਥਮਾ ਨਾਲ ਪੀੜਤ ਲੋਕਾਂ ਨੂੰ ਹੇਠ ਲਿਖੀਆਂ ਚਿਤਾਵਨੀਆਂ ਗਈਆਂ ਹਨ-
- ਜਿੰਨਾ ਹੋ ਸਕੇ ਆਪਣੇ ਡਾਕਟਰ ਤੋਂ ਸਲਾਹ ਲੈ ਕੇ ਆਪਣੀ ਰੋਕਥਾਮ ਦਵਾਈ ਦੀ ਵਰਤੋਂ ਕਰੋ। 
- ਹਮੇਸ਼ਾ ਆਪਣੇ ਰਿਲੀਵਰ ਇਨਹੇਲਰ (blue puffer) ਨੂੰ ਨਾਲ ਰੱਖੋ। 
-  ਡਾਕਟਰੀ ਸਲਾਹ ਦੇ ਨਾਲ ਆਪਣਾ ਅਪ ਟੂ ਡੇਟ ਐਕਸ਼ਨ ਪਲਾਨ ਲਿਖੋ। 
- ਤੂਫਾਨ ਦੇ ਥੋੜ੍ਹੀ ਦੇਰ ਤੋਂ ਪਹਿਲਾਂ ਅਤੇ ਉਸ ਦੌਰਾਨ ਬਾਹਰ ਜਾਣ ਤੋਂ ਬਚੋ। ਖ਼ਾਸਕਰ ਮੀਂਹ ਪੈਣ ਦੌਰਾਨ ਵੀ ਬਾਹਰ ਜਾਣ ਤੋਂ ਬਚੋ।
 


author

Vandana

Content Editor

Related News