ਹਵਾ ਦਾ ਗੁਬਾਰਾ ਹੋਇਆ ਹਾਦਸਾਗ੍ਰਸਤ, ਵਾਲ-ਵਾਲ ਬਚੇ ਯਾਤਰੀ

Friday, Dec 21, 2018 - 12:00 PM (IST)

ਹਵਾ ਦਾ ਗੁਬਾਰਾ ਹੋਇਆ ਹਾਦਸਾਗ੍ਰਸਤ, ਵਾਲ-ਵਾਲ ਬਚੇ ਯਾਤਰੀ

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਉੱਤਰ-ਪੂਰਬ ਵਿਚ ਸ਼ੁੱਕਰਵਾਰ ਸਵੇਰੇ ਹਾਦਸਾ ਵਾਪਰਿਆ। ਇੱਥੇ 10 ਯਾਤਰੀਆਂ ਨੂੰ ਲਿਜਾ ਰਿਹਾ ਗਰਮ ਹਵਾ ਦਾ ਗੁਬਾਰਾ ਉਡਾਣ ਭਰਨ ਮਗਰੋਂ ਰੁੱਖ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਇਨ੍ਹਾਂ ਯਾਤਰੀਆਂ ਵਿਚੋਂ 3 ਅਜਿਹੇ ਜੋੜੇ ਸਨ ਜਿਨ੍ਹਾਂ ਦੀ ਹਾਲ ਹੀ ਵਿਚ ਕੁੜਮਾਈ ਹੋਈ ਸੀ। ਜਿਸ ਸਮੇਂ ਟ੍ਰਿਪਲ ਐੱਮ ਬ੍ਰਾਂਡੇਡ ਕ੍ਰਾਫਟ ਨੇ ਐਲਥਮ ਨੌਰਥ ਤੋਂ ਉਡਾਣ ਭਰੀ ਸੀ। ਉਸ ਸਮੇਂ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਯਾਤਰੀਆਂ ਮੁਤਾਬਕ ਪਾਇਲਟ ਨੇ ਸੁਰੱਖਿਅਤ ਤਰੀਕੇ ਨਾਲ ਐਲਥਮ ਵਿਚ ਕਰਿੰਗਲ ਡ੍ਰਾਈਵ ਨੇੜੇ ਰੈਪਮਟਨ ਰੋਡ 'ਤੇ ਗੁਬਾਰਾ ਉਤਾਰਨ ਦੀ ਕੋਸ਼ਿਸ ਕੀਤੀ ਪਰ ਇਹ ਰੁੱਖ ਵਿਚ ਅਟਕ ਗਿਆ।

PunjabKesari

ਇਸ ਮਗਰੋਂ ਮਦਦ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਮੌਕੇ 'ਤੇ ਪਹੁੰਚੇ ਐਮਰਜੈਂਸੀ ਅਧਿਕਾਰੀਆਂ ਨੇ ਚੈਨਸਾ ਦੀ ਮਦਦ ਨਾਲ ਗੁਬਾਰੇ ਨੂੰ ਹੇਠਾਂ ਉਤਾਰਿਆ। ਬੋਰਡ ਵਿਚ ਸਵਾਰ 3 ਜੋੜਿਆਂ ਨੇ ਬਚ ਜਾਣ ਮਗਰੋਂ ਆਪਣੇ ਅਨੁਭਵ ਨੂੰ ਸ਼ੇਅਰ ਕਰਦਿਆਂ ਦੱਸਿਆ ਕਿ ਇਹ ਯਾਤਰਾ ਬਹੁਤ ਡਰਾਉਣੀ ਸੀ।

PunjabKesari

ਗੁਬਾਰੇ ਵਿਚ ਸਵਾਰ ਇਕ ਯਾਤਰੀ ਬ੍ਰੈਂਡਨ ਓ' ਲੋਫਲਿਨ ਨੇ ਦੱਸਿਆ ਕਿ ਗੁਬਾਰਾ ਸੁਰੱਖਿਅਤ ਜ਼ਮੀਨ 'ਤੇ ਉਤਰਿਆ। ਇਸ ਹਾਦਸੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਰੁੱਖ ਨਾਲ ਟਕਰਾਉਣ ਕਾਰਨ ਗੁਬਾਰੇ ਵਿਚ ਕੁਝ ਛੇਦ ਹੋ ਗਏ ਸਨ। 


author

Vandana

Content Editor

Related News