ਆਸਟ੍ਰੇਲੀਆ : ਬੱਚਿਆਂ ਸਾਹਮਣੇ ਮਾਂ ''ਤੇ ਚਾਕੂ ਨਾਲ ਹਮਲਾ, ਮੌਤ

Wednesday, Jun 24, 2020 - 11:03 AM (IST)

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਦੇ ਮੱਧ ਵਿਚ ਇਕ ਬੀਬੀ 'ਤੇ ਉਸ ਦੇ ਬੱਚਿਆਂ ਦਾ ਸਾਹਮਣੇ ਹੀ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਬੀਬੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੱਲ ਸ਼ਾਮ ਰੌਕਹੈਮਪਟਨ ਦੇ ਇਕ ਘਰ ਵਿਚ ਐਮਰਜੈਂਸੀ ਅਧਿਕਾਰੀਆਂ ਨੂੰ ਬੁਲਾਇਆ ਗਿਆ। 

PunjabKesari

ਅਧਿਕਾਰੀਆਂ ਨੂੰ ਫੋਨ ਬੀਬੀ ਦੇ ਗੁਆਂਢੀਆਂ ਨੇ ਕੀਤਾ ਸੀ ਜਦੋਂ ਉਹਨਾਂ ਨੇ ਘਰ ਅੰਦਰੋਂ ਦੋ ਬੱਚਿਆਂ ਨੂੰ ਮਦਦ ਲਈ ਆਵਾਜ਼ਾਂ ਲਗਾਉਂਦੇ ਸੁਣਿਆ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਪਾਇਆ ਕਿ ਬੀਬੀ ਦੇ ਪੇਟ ਅਤੇ ਗਰਦਨ 'ਤੇ ਚਾਕੂ ਨਾਲ ਕਈ ਵਾਰ ਹਮਲਾ ਕੀਤੇ ਜਾਣ ਦੇ ਜ਼ਖਮ ਸਨ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਜ਼ਖਮਾਂ ਕਾਰਨ ਉਸਦੀ ਮੌਤ ਹੋ ਗਈ। 

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਅਨ ਟੈਕਸ ਵਿਭਾਗ ਵੱਲੋਂ ਸੁਪਰ ਫੰਡ 'ਚ ਬੇਨਿਯਮੀਆਂ ਵਿਰੁੱਧ ਸਖਤ ਕਾਰਵਾਈ ਦੀ ਚਿਤਾਵਨੀ

ਪੁਲਸ ਨੇ ਨੇੜਲੇ ਬੁਸ਼ਲੈਂਡ ਦੀ ਤਲਾਸ਼ੀ ਲਈ ਅਤੇ ਇਕ ਵਿਅਕਤੀ ਨੂੰ ਪਾਇਆ ਜਿਸ ਦੇ ਬਾਰੇ ਵਿਚ ਉਹਨਾ ਦਾ ਮੰਨਣਾ ਹੈਕਿ ਉਸ ਦੇ ਜ਼ਖਮ ਖੁਦ ਦੇ ਸਨ। ਉਸ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਅਤੇ ਫਿਲਹਾਲ ਉਹ ਪੁਲਸ ਦੀ ਨਿਗਰਾਨੀ ਵਿਚ ਹੈ। ਡਿਟੈਕਟਿਵ ਐਕਟਿੰਗ ਇੰਸਪੈਕਟਰ ਲਿਊਕ ਪੀਚੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਬੀਬੀ ਦੀ ਮੌਤ ਦੇ ਬਾਅਦ ਬੱਚੇ ਉਦਾਸ ਹਨ। ਫਿਲਹਾਲ ਅਪਰਾਧ ਸਥਲ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ।


Vandana

Content Editor

Related News