550ਵੇਂ ਪ੍ਰਕਾਸ਼ ਪੁਰਬ ਸਬੰਧੀ ਐਡੀਲੇਡ ਪਾਰਲੀਮੈਂਟ ਹਾਊਸ ''ਚ ਸਮਾਗਮ

11/15/2019 10:59:16 AM

ਸਿਡਨੀ (ਬਿਊਰੋ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਦੁਨੀਆ ਭਰ ਆਯੋਜਿਤ ਕੀਤੇ ਰਹੇ ਹਨ। ਇਸੇ ਸਿਲਸਿਲੇ ਵਿਚ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੇ ਪਾਰਲੀਮੈਂਟ ਹਾਊਸ ਵਿਚ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਲੇਬਰ ਪਾਰਟੀ ਆਗੂ ਪੀਟਰ ਮਲੀਨੈਸਕਰ, ਦਾਨਾ ਵਾਰਟਲੇ ਐੱਮ.ਪੀ., ਟੌਰੇਸ ਰਸਲ ਵਾਰਟਲੇ ਐੱਮ.ਐੱਲ.ਸੀ. ਵੱਲੋਂ ਕਰਵਾਇਆ ਗਿਆ। ਸਮਾਗਮ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਕ ਆਗੁਆਂ ਨੇ ਸ਼ਿਰਕਤ ਕੀਤੀ। 

ਸਮਾਗਮ ਦੀ ਆਰੰਭਤਾ ਵਿਚ ਭਾਈ ਮਨਜਿਓਤ ਸਿੰਘ, ਹੀਅਲ ਕੌਰ, ਪਤੀਨਾ ਕੌਰ, ਹਰਿੰਦਰ ਸਿੰਘ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਗੁਰੂ ਘਰਾਂ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ, ਬਲਵੰਤ ਸਿੰਘ ਨੇ ਵਿਸਥਾਰ ਪੂਰਵਕ ਗੁਰੂ ਜੀ ਦੇ ਜੀਵਨ ਤੇ ਉਪਦੇਸ਼ਾਂ ਦੀ ਸਾਂਝ ਪਾਈ। ਪੀਟਰ ਮਲੀਨੈਸਕਰ, ਦਾਨਾ ਵਾਰਟਲੇ, ਸਟੀਵ ਜੌਰਜਨਸ, ਕਟਰਨੀ ਰਿਲਦਿਆਰਡ, ਸਿਮਰਤ ਸਿੰਘ ਸਿੰਮ, ਰਵਿੰਦਰ ਸਿੰਘ, ਡਾਕਟਰ ਸਵਰਨ ਖੈਰਾ ਸਮੇਤ ਹੋਰ ਆਗੂਆਂ ਨੇ ਵਿਸ਼ਵ ਭਰ ਵਿਚ ਵੱਡੇ ਪੱਧਰ 'ਤੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮਨਾਉਣ 'ਤੇ ਵਧਾਈ ਦਿੱਤੀ। 

PunjabKesari

ਬੌਬੀ ਸੈਂਹਬੀ, ਚੇਤਨ ਸਿੰਘ, ਲਖਬੀਰ ਸਿੰਘ ਤੂਰ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸਮਾਗਮ ਵਿਚ ਸ਼ਿਰਕਤ ਕੀਤੀ। ਸਮਾਗਮ ਵਿਚ ਪ੍ਰਮੁੱਖ ਸ਼ਖਸੀਅਤਾਂ ਨੇ ਰਸਲ ਵਾਰਟਲੇ ਨੂੰ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ 4 ਸਾਲ ਪਹਿਲਾਂ ਸੰਸਦ ਵਿਚ ਗੁਰੂ ਦੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਦੀ ਆਰੰਭਤਾ ਕੀਤੀ ਗਈ ਸੀ, ਜਿਸ ਕਰਕੇ ਅੱਜ ਆਸਟ੍ਰੇਲੀਆ ਦੇ ਸਾਰੇ ਰਾਜਾਂ ਦੀਆਂ ਪਾਰਲੀਮੈਂਟਾਂ ਵਿਚ ਇਹ ਸਮਾਗਮ ਵੱਡੇ ਪੱਧਰ 'ਤੇ ਮਨਾਏ ਜਾਂਦੇ ਹਨ। ਰਸਲ ਵਾਰਟਲੇ ਨੇ ਸਮਾਗਮ ਵਿਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਪੁੱਜਣ 'ਤੇ ਉਨ੍ਹਾਂ ਨੂੰ ਜੀ ਆਇਆਂ ਆਖਦੇ ਹੋਏ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।


Vandana

Content Editor

Related News