ਆਸਟ੍ਰੇਲੀਆ ''ਚ 5,000 ਊਠਾਂ ਨੂੰ ਗੋਲੀ ਨਾਲ ਮਾਰਿਆ ਗਿਆ

Wednesday, Jan 15, 2020 - 10:37 AM (IST)

ਆਸਟ੍ਰੇਲੀਆ ''ਚ 5,000 ਊਠਾਂ ਨੂੰ ਗੋਲੀ ਨਾਲ ਮਾਰਿਆ ਗਿਆ

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਕਾਰਨ ਇਨਸਾਨ ਤੋਂ ਲੈ ਕੇ ਜਾਨਵਰ ਤੱਕ ਪ੍ਰਭਾਵਿਤ ਹੋਏ ਹਨ। ਸਤੰਬਰ ਵਿਚ ਲੱਗੀ ਇਸ ਅੱਗ ਦੇ ਕਾਰਨ ਹੁਣ ਤੱਕ ਤਕਰੀਬਨ 50 ਕਰੋੜ ਜਾਨਵਰ ਅਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਕਰੀਬ ਦੋ ਦਰਜਨ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਹਨਾਂ ਇਲਾਕਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ ਪਰ ਜਾਨਵਰਾਂ ਦੀ ਜਾਨ 'ਤੇ ਹਾਲੇ ਵੀ ਖਤਰਾ ਬਣਿਆ ਹੋਇਆ ਹੈ।

ਇਸ ਵਿਚ ਖਬਰ ਆਈ ਹੈ ਕਿ ਇੱਥੇ 5,000 ਊਠਾਂ ਨੂੰ ਹੈਲੀਕਾਪਟਰ ਜ਼ਰੀਏ ਗੋਲੀ ਮਾਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਕੇ ਨਾਲ ਪ੍ਰਭਾਵਿਤ ਦੱਖਣੀ ਆਸਟ੍ਰੇਲੀਆ ਵਿਚ ਇਹਨਾਂ ਊਠਾਂ ਨੂੰ ਮਾਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ 5,000 ਊਠਾਂ ਨੂੰ ਪੰਜ ਦਿਨਾਂ ਦੇ ਅੰਦਰ ਮਾਰਿਆ ਗਿਆ। ਜਾਣਕਾਰੀ ਮੁਤਾਬਕ ਆਸਟ੍ਰੇਲੀਆਈ ਸਰਕਾਰ ਨੇ ਖੁਦ 10,000 ਊਠਾਂ ਨੂੰ ਜਾਨੋ ਮਾਰਨ ਦਾ ਆਦੇਸ਼ ਦਿੱਤਾ ਸੀ। ਹੈਲੀਕਾਪਟਰ ਜ਼ਰੀਏ ਕੁਝ ਪੇਸ਼ੇਵਰ ਸ਼ੂਟਰਾਂ ਨੇ ਇਹਨਾਂ ਊਠਾਂ ਨੂੰ ਮਾਰਿਆ। ਹਾਲੇ ਹੋਰ 5,000 ਊਠਾਂ ਨੂੰ ਮਾਰਿਆ ਜਾਵੇਗਾ।

ਰਿਪੋਰਟਾਂ ਮੁਤਾਬਕ ਦੱਖਣੀ ਆਸਟ੍ਰੇਲੀਆ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਜੰਗਲ ਵਿਚ ਅੱਗ ਲੱਗਣ ਕਾਰਨ ਜੰਗਲੀ ਜਾਨਵਰ ਪਾਣੀ ਲਈ ਉਹਨਾਂ ਦੇ ਘਰਾਂ ਵਿਚ ਦਾਖਲ ਹੋ ਰਹੇ ਹਨ। ਇਸ ਨਾਲ ਬੱਚਿਆਂ ਅਤੇ ਔਰਤਾਂ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਰਹਿੰਦਾ ਹੈ।ਸਥਾਨਕ ਲੋਕਾਂ ਦੀ ਸ਼ਿਕਾਇਤ ਦੇ ਬਾਅਦ ਆਦਿਵਾਸੀ ਨੇਤਾਵਾਂ ਨੇ 10,000 ਊਠਾਂ ਨੂੰ ਮਾਰਨ ਦਾ ਫੈਸਲਾ ਲਿਆ ਸੀ। ਇਸ ਦੇ ਨਾਲ ਹੀ ਨੇਤਾਵਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਇਹ ਊਠ ਇਕ ਸਾਲ ਵਿਚ ਇਕ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਮੀਥੇਨ ਗੈਸ ਦੀ ਨਿਕਾਸੀ ਕਰਦੇ ਹਨ, ਜਿਸ ਕਾਰਨ ਗਲੋਬਲ ਵਾਰਮਿੰਗ 'ਤੇ ਅਸਰ ਦਿਖਾਈ ਦੇ ਰਿਹਾ ਹੈ। ਇੱਥੇ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈਕਿ ਊਠ ਗਲੋਬਲ ਵਾਰਮਿੰਗ ਨੂੰ ਵਧਾ ਰਹੇ ਹਨ। ਸਥਾਨਕ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜੰਗਲੀ ਊਠਾਂ ਦੀ ਆਬਾਦੀ ਹਰ 9 ਸਾਲ ਵਿਚ ਦੁਗਣੀ ਹੋ ਜਾਂਦੀ ਹੈ। ਇੱਥੇ ਸਾਲ 2009 ਤੋਂ 2013 ਤੱਕ 1.60 ਲੱਖ ਊਠਾਂ ਨੂੰ ਮਾਰਿਆ ਗਿਆ ਸੀ। 


author

Vandana

Content Editor

Related News