ਆਸਟ੍ਰੇਲੀਆਈ ਮਛੇਰੇ ਨੂੰ 50 ਸਾਲ ਪੁਰਾਣਾ ਸੰਦੇਸ਼ ਲਿਖੀ ਮਿਲੀ ਬੋਤਲ

07/17/2019 4:16:00 PM

ਸਿਡਨੀ (ਬਿਊਰੋ)— ਇਕ ਆਸਟ੍ਰੇਲੀਆਈ ਮਛੇਰੇ ਨੂੰ ਸਮੁੰਦਰ ਨੇੜੇ ਇਕ ਬਹੁਤ ਪੁਰਾਣੀ ਬੋਤਲ ਮਿਲੀ ਹੈ। ਇਸ ਬੋਤਲ ਵਿਚ 50 ਸਾਲ ਪੁਰਾਣਾ ਇਕ ਸੰਦੇਸ਼ ਹੈ। ਪਾਲ ਇਲੀਯਟ ਨੇ ਆਸਟ੍ਰੇਲੀਆ ਬ੍ਰਾਡਕਾਸਟ ਕਾਰਪੋਰੇਸ਼ਨ ਨੂੰ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਦੱਖਣੀ ਆਸਟ੍ਰੇਲੀਆ ਦੇ ਪ੍ਰਾਇਦੀਪ ਦੇ ਪੱਛਮੀ ਤੱਟ 'ਤੇ ਮੱਛੀ ਫੜਨ ਦੌਰਾਨ ਇਕ ਬੋਤਲ ਮਿਲੀ। ਇਸ ਬੋਤਲ ਵਿਚ 50 ਸਾਲਾ ਪੁਰਾਣਾ ਇਕ ਸੰਦੇਸ਼ ਲਿਖਿਆ ਹੋਇਆ ਹੈ। ਹੁਣ ਉਹ ਉਸ ਸੰਦੇਸ਼ ਦੇ ਲੇਖਕ ਪਾਲ ਗਿਬਸਨ ਦੀ ਤਲਾਸ਼ ਕਰ ਰਹੇ ਹਨ। 

ਗਿਬਸਨ ਨੇ ਸੰਦੇਸ਼ ਵਿਚ ਖੁਦ ਨੂੰ 13 ਸਾਲ ਦਾ ਇਕ ਯਾਤਰੀ ਦੱਸਿਆ ਹੈ। ਉਹ ਉਸ ਸਮੇਂ ਪੱਛਮੀ ਮੈਲਬੌਰਨ ਤੋਂ ਪੂਰਬ ਵਿਚ ਦੱਖਣੀ ਆਸਟ੍ਰੇਲੀਆਈ ਤੱਟ ਦੇ ਨਾਲ ਇਕ ਸਮੁੰਦਰੀ ਜਹਾਜ਼ ਵਿਚ ਸਵਾਰ ਸਨ। ਇਸ ਬਾਰੇ ਵਿਚ ਸਰਕਾਰੀ ਸਮੁੰਦਰ ਵਿਗਿਆਨੀ ਡੇਵਿਡ ਦਾ ਕਹਿਣਾ ਹੈ ਕਿ ਇਹ ਬੋਤਲ ਦੱਖਣੀ ਤੱਟ ਤੋਂ 50 ਸਾਲ ਦੂਰ ਨਹੀਂ ਰਹਿ ਸਕਦੀ ਸੀ ਕਿਉਂਕਿ ਸਮੁੰਦਰ ਦਾ ਪਾਣੀ ਹਾਲੇ ਤੱਕ ਸਥਿਰ ਨਹੀਂ ਹੈ। ਡੇਵਿਡ ਨੂੰ ਸ਼ੱਕ ਹੈ ਕਿ ਸ਼ਾਇਦ ਇਸ ਬੋਤਲ ਨੂੰ ਸਾਲਾਂ ਪਹਿਲਾਂ ਸਮੁੰਦਰ ਤੱਟ 'ਤੇ ਦਬਾ ਦਿੱਤਾ ਗਿਆ ਸੀ ਅਤੇ ਕਿਸੇ ਤੂਫਾਨ ਕਾਰਨ ਬੋਤਲ ਬਾਹਰ ਆ ਗਈ ਹੋਵੇ। 

ਉਨ੍ਹਾਂ ਮੁਤਾਬਕ ਜੇਕਰ ਬੋਤਲ ਨੂੰ ਦੱਖਣੀ ਆਸਟ੍ਰੇਲੀਆ ਦੇ ਸਮੁੰਦਰ ਵਿਚ ਸੁੱਟਿਆ ਵੀ ਗਿਆ ਹੋਵੇ ਤਾਂ ਵੀ 1 ਜਾਂ 2 ਸਾਲ ਤੋਂ ਜ਼ਿਆਦਾ ਬੋਤਲ ਸਮੁੰਦਰ ਵਿਚ ਨਹੀਂ ਰਹਿ ਸਕਦੀ। ਸੰਦੇਸ਼ ਦੇ ਲੇਖਕ ਨੇ ਫ੍ਰੇਮਨਟਲ ਦੇ 1000 ਮੀਲ ਪੂਰਬ ਦੇ ਰੂਪ ਵਿਚ ਆਪਣੀ ਲੋਕੇਸ਼ਨ ਦਿੱਤੀ ਹੈ। ਗੌਰਤਲਬ ਹੈ ਕਿ 1960 ਦੇ ਦਹਾਕੇ ਵਿਚ ਕਈ ਹਜ਼ਾਰ ਬ੍ਰਿਟਿਸ਼ ਨਾਗਰਿਕ ਬ੍ਰਿਟੇਨ ਤੋਂ ਆਸਟ੍ਰੇਲੀਆ ਚਲੇ ਗਏ। ਇਸ ਲਈ ਬ੍ਰਿਟੇਨ ਸਰਕਾਰ ਨੇ ਲੋਕਾਂ ਨੂੰ ਯਾਤਰਾ ਲਈ ਸਬਸਿਡੀ ਵੀ ਦਿੱਤੀ। 

ਇਸ ਦੌਰਾਨ ਬੱਚਿਆਂ ਨੂੰ ਮੁਫਤ ਵਿਚ ਯਾਤਰਾ ਕਰਵਾਈ ਗਈ ਸੀ। ਇਸ ਦੇ ਕੁਝ ਸਮੇਂ ਬਾਅਦ ਲੱਗਭਗ ਇਕ ਚੌਥਾਈ ਲੋਕ ਵਾਪਸ ਆਸਟ੍ਰੇਲੀਆ ਆ ਗਏ ਸਨ ਕਿਉਂਕਿ ਉੱਥੇ ਉਨ੍ਹਾਂ ਨੂੰ ਆਸ ਮੁਤਾਬਕ ਜ਼ਿੰਦਗੀ ਨਹੀਂ ਮਿਲੀ ਸੀ। ਇਸੇ ਦੌਰਾਨ ਗਿਬਸਨ ਨਾਮ ਦੇ ਕਿਸੇ ਬੱਚੇ ਨੇ ਬੋਤਲ ਵਿਚ ਸੰਦੇਸ਼ ਲਿਖ ਕੇ ਸਮੁੰਦਰ ਵਿਚ ਸੁੱਟ ਦਿੱਤਾ ਹੋਵੇਗਾ


Vandana

Content Editor

Related News