ਆਸਟ੍ਰੇਲੀਆ : ਰਹਾਫ ਦੇ ਸਮਰਥਨ ''ਚ ਔਰਤਾਂ ਨੇ ਟੌਪਲੈਸ ਹੋ ਕੇ ਕੀਤਾ ਪ੍ਰਦਰਸ਼ਨ

01/10/2019 11:18:25 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਚਾਰ ਔਰਤਾਂ ਨੇ ਭਗੌੜੀ ਸਾਊਦੀ ਮਹਿਲਾ ਰਹਾਫ ਮੁਹੰਮਦ ਅਲਕੂਨੂਨ ਦਾ ਸਮਰਥਨ ਕਰਨ ਲਈ ਟੌਪਲੈਸ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਉਂਕਿ ਆਸਟ੍ਰੇਲੀਆ ਨੇ ਸਿਰਫ ਸ਼ਰਨਾਰਥੀ ਦੇ ਰੂਪ ਵਿਚ ਰਹਾਫ ਨੂੰ ਸ਼ਰਣ ਦੇਣ ਦੀ ਗੱਲ ਕੀਤੀ ਹੈ। ਬੈਂਕਾਕ ਵਿਚ ਆਸਟ੍ਰੇਲੀਆ ਜਾਣ ਵਾਲੇ ਰਸਤੇ ਵਿਚ ਹਿਰਾਸਤ ਵਿਚ ਲਏ ਜਾਣ ਦੇ ਬਾਅਦ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਦੇ ਹਾਈ ਕਮਿਸ਼ਨਰ ਨੇ ਰਹਾਫ ਨੂੰ ਸ਼ਰਨਾਰਥੀ ਮੰਨਿਆ ਸੀ। 

PunjabKesari

18 ਸਾਲਾ ਰਹਾਫ ਨੇ ਦੇਸ਼ ਨਿਕਾਲੇ ਦੇ ਡਰ ਨਾਲ ਖੁਦ ਨੂੰ ਬੈਂਕਾਕ ਹਵਾਈ ਅੱਡੇ ਦੇ ਹੋਟਲ ਦੇ ਇਕ ਕਮਰੇ ਵਿਚ ਬੰਦ ਕਰ ਲਿਆ ਸੀ ਅਤੇ ਸੋਸ਼ਲ ਮੀਡੀਆ ਜ਼ਰੀਏ ਮਦਦ ਦੀ ਅਪੀਲ ਕੀਤੀ ਸੀ। ਇਸਲਾਮ ਛੱਡ ਚੁੱਕੀ ਰਹਾਫ ਨੂੰ ਡਰ ਹੈ ਕਿ ਵਾਪਸ ਜਾਣ 'ਤੇ ਸਾਊਦੀ ਅਰਬ ਵਿਚ ਰਹਿੰਦਾ ਉਸ ਦਾ ਪਰਿਵਾਰ ਉਸ ਦੀ ਹੱਤਿਆ ਕਰ ਦੇਵੇਗਾ।

PunjabKesari

ਅੱਜ ਸਵੇਰੇ ਸਿਡਨੀ ਸ਼ਹਿਰ ਵਿਚ ਚਾਰ ਔਰਤਾਂ ਨੇ ਟੌਪਲੈਸ ਹੋ ਕੇ ਖੁਦ ਨੂੰ ਸੀਕਰੇਟ ਸਿਸਟਰਹੁੱਡ ਦੱਸਦਿਆਂ, ਸਾਊਦੀ ਕੌਂਸਲੇਟ ਦੇ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਰਹਾਫ ਨੂੰ ਆਸਟ੍ਰੇਲੀਆ ਵਿਚ ਰਿਹਾਇਸ਼ ਦੇਣ ਦੀ ਗੱਲ ਕਹੀ ਹੈ। ਪ੍ਰਦਰਸ਼ਨ ਦੌਰਾਨ ਇਨ੍ਹਾਂ ਔਰਤਾਂ ਨੇ ਬੈਨਰ ਵੀ ਫੜੇ ਹੋਏ ਸਨ।

PunjabKesari

ਸੀਕਰੇਟ ਸਿਸਟਰਹੁੱਡ ਦੇ ਬਾਨੀ ਜੈਕੀ ਲਵ ਨੇ ਕਿਹਾ ਕਿ ਰਹਾਫ ਦੀ ਦੁਰਦਸ਼ਾ ਅਤੇ ਹਰ ਜਗ੍ਹਾ ਪੀੜਤ ਔਰਤਾਂ ਦੀ ਪਛਾਣ ਲਈ ਆਸਟ੍ਰੇਲੀਆਈ ਸਰਕਾਰ ਨੂੰ ਅਪੀਲ ਕਰਨ ਲਈ ਪ੍ਰਦਰਸ਼ਨ ਕੀਤਾ ਗਿਆ ਸੀ।


Vandana

Content Editor

Related News