ਆਸਟ੍ਰੇਲੀਆ : ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ''ਚ 3 ਲੋਕ ਗ੍ਰਿਫਤਾਰ

07/02/2019 5:10:55 PM

ਸਿਡਨੀ (ਭਾਸ਼ਾ)— ਆਸਟ੍ਰੇਲੀਆਈ ਪੁਲਸ ਨੇ ਮੰਗਲਵਾਰ ਨੂੰ ਇਸਲਾਮਿਕ ਸਟੇਟ ਨਾਲ ਜੁੜੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਲੋਕਾਂ ਨੂੰ ਸਿਡਨੀ ਵਿਚ ਥਾਣਿਆਂ, ਦੂਤਘਰਾਂ, ਅਦਾਲਤਾਂ ਅਤੇ ਚਰਚਾਂ ਸਮੇਤ ਕਈ ਥਾਵਾਂ 'ਤੇ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ  ਗ੍ਰਿਫਤਾਰ ਕੀਤਾ ਗਿਆ। ਪੱਛਮੀ ਸਿਡਨੀ ਵਿਚ 6 ਜਾਇਦਾਦਾਂ 'ਤੇ ਅੱਤਵਾਦ ਵਿਰੋਧੀ ਛਾਪਿਆਂ ਦੇ ਬਾਅਦ ਇਨ੍ਹਾਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 

ਆਸਟ੍ਰੇਲੀਆ ਦੇ ਫੈਡਰਲ ਸਹਾਇਕ ਪੁਲਸ ਕਮਿਸ਼ਨਰ ਇਆਨ ਮੈਕਾਰਟਨੀ ਨੇ ਕਿਹਾ ਕਿ 20, 23 ਅਤੇ 30 ਸਾਲ ਦੇ ਲੋਕਾਂ 'ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਮੈਂਬਰ ਹੋਣ, ਆਸਟ੍ਰੇਲੀਆ ਵਿਚ ਅੱਤਵਾਦੀ ਹਮਲੇ ਦੀ ਤਿਆਰੀ ਕਰਨ ਅਤੇ ਦੁਸ਼ਮਣੀ ਭਰਪੂਰ ਗਤੀਵਿਧੀਆਂ ਦੇ ਇਰਾਦੇ ਨਾਲ ਵਿਦੇਸ਼ ਵਿਚ ਦਾਖਲ ਹੋਣ ਦੀ ਤਿਆਰੀ ਨੂੰ ਲੈ ਕੇ ਕਈ ਗੰਭੀਰ ਅਪਰਾਧਾਂ ਦਾ ਦੋਸ਼ ਲਗਾਇਆ ਗਿਆ। ਪੁਲਸ ਨੇ ਦੱਸਿਆ ਕਿ ਇਕ ਦੋਸ਼ੀ ਇਸਾਕ ਅਲ ਮਤਾਰੀ 'ਤੇ ਪਿਛਲੇ ਸਾਲ ਲੇਬਨਾਨ ਤੋਂ ਪਰਤਣ ਦੇ ਬਾਅਦ ਹੀ ਨਜ਼ਰ ਰੱਖੀ ਜਾ ਰਹੀ ਸੀ।


Vandana

Content Editor

Related News