ਆਸਟ੍ਰੇਲੀਆ : ਡਿਲੀਵਰੀ ਬੁਆਏ ਹੋਇਆ ਕੋਰੋਨਾ ਪਾਜ਼ੇਟਿਵ, 12 ਮੈਕਡੋਨਾਲਡ ਬੰਦ

05/18/2020 5:58:16 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿਚ ਇਕ ਡਿਲੀਵਰੀ ਡਰਾਈਵਰ ਦੇ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸੋਮਵਾਰ ਨੂੰ 12 ਮੈਕਡੋਨਾਲਡ ਆਊਟਲੇਟ ਬੰਦ ਕਰ ਦਿੱਤੇ ਗਏ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿਚ ਜਾਣਕਾਰੀ ਦਿੱਤੀ ਗਈ ਕਿ ਮੈਕਡੋਨਾਲਡ ਦੇ ਮੁਤਾਬਕ ਡਰਾਈਵਰ ਨੇ ਪਾਜ਼ੇਟਿਵ ਹੋਣ ਦੇ ਬਾਅਦ ਰੈਸਟੋਰੈਂਟ ਦੇ ਥੋੜ੍ਹੇ ਜਿਹੇ ਕਰਮਚਾਰੀਆਂ ਦੇ ਨਾਲ ਗੱਲ ਕੀਤੀ ਸੀ ਅਤੇ ਸੋਮਵਾਰ ਸਵੇਰ ਤੱਕ ਕਿਸੇ ਹੋਰ ਕਰਮਚਾਰੀ ਦੀ ਰਿਪੋਰਟ ਪਾਜ਼ੇਟਿਵ ਨਹੀਂ ਆਈ। 

ਰਾਜ ਦੀ ਰਾਜਧਾਨੀ ਮੈਲਬੌਰਨ ਦੇ ਬਾਹਰੀ ਉਪਨਗਰਾਂ ਵਿਚ 12 ਆਊਟਲੇਟ ਨੂੰ ਅਸਥਾਈ ਰੂਪ ਨਾਲ ਸਫਾਈ ਲਈ ਬੰਦ ਕਰ ਦਿੱਤਾ ਗਿਆ ਅਤੇ ਇਨਫੈਕਸ਼ਨ ਦੇ ਖਤਰੇ ਵਾਲੇ ਕਰਮਚਾਰੀਆਂ ਨੂੰ 14 ਦਿਨਾਂ ਦੇ ਲਈ ਘਰਾਂ ਵਿਚ ਆਈਸੋਲੇਸ਼ਨ ਵਿਚ ਰਹਿਣ ਲਈ ਕਿਹਾ ਗਿਆ ਅਤੇ ਆਪਣਾ ਟੈਸਟ ਕਰਵਾਉਣ ਲਈ ਕਿਹਾ ਗਿਆ।ਮੈਕਡੋਨਾਲਡ ਆਸਟ੍ਰੇਲੀਆ ਦੇ ਇਕ ਬੁਲਾਰੇ ਨੇ ਕਿਹਾ,''ਟਰੱਕ ਡਰਾਈਵਰ ਦੇ ਪਾਜ਼ੇਟਿਵ ਆਉਣ ਦੇ ਬਾਅਦ ਅਸੀਂ ਸਾਵਧਾਨੀ ਦੇ ਤਹਿਤ ਵਿਕਟੋਰੀਆ ਵਿਚ 12 ਰੈਸਟੋਰੈਂਟਾਂ ਨੂੰ ਬੰਦ ਕਰਨ ਅਤੇ ਸਾਫ ਕਰਨ ਦਾ ਫੈਸਲਾ ਲਿਆ ਹੈ।'' 

ਪਿਛਲੇ ਹਫਤੇ ਉਸੇ ਰਾਜ ਵਿਚ ਇਕ ਹੋਰ ਮੈਕਡੋਨਾਲਡ ਦਾ ਆਊਟਲੇਟ 10 ਮਾਮਲਿਆਂ ਦੇ ਕੋਵਿਡ-19 ਕਲਸਟਰ ਦੇ ਰਿਕਾਰਡ ਦੇ ਬਾਅਦ ਬੰਦ ਕਰ ਦਿੱਤਾ ਗਿਆ ਸੀ। ਵਿਕਟੋਰੀਆ ਸਿਹਤ ਵਿਭਾਗ ਨੇ ਉਸ ਰੈਸਟੋਰੈਂਟ ਦੇ ਇਕ ਕਰਮਚਾਰੀ ਅਤੇ ਉਹਨਾਂ 12 ਰੈਸਟੋਰੈਂਟਾਂ ਵਿਚੋਂ ਇਕ ਕਰਮਚਾਰੀ ਦੇ ਵਿਚ ਇਕ ਲਿੰਕ ਦੀ ਪਛਾਣ ਕੀਤੀ ਜਿਸ ਨੂੰ ਡਿਲੀਵਰੀ ਬੁਆਏ ਨੇ ਦੇਖਿਆ ਸੀ। ਇਕ ਵਾਰ ਸਫਾਈ ਹੋਣ ਦੇ ਬਾਅਦ ਰੈਸਟੈਰੋਂਟ ਦੁਬਾਰਾ ਖੋਲ੍ਹੇ ਜਾਣਗੇ।


Vandana

Content Editor

Related News