ਆਸਟਿਨ ਫਰਨਾਡੋ ਭਾਰਤ ''ਚ ਸ਼੍ਰੀਲੰਕਾ ਦੇ ਨਵੇਂ ਹਾਈ ਕਮਿਸ਼ਨ ਹੋਣਗੇ ਨਿਯੁਕਤ
Saturday, Jul 21, 2018 - 12:33 AM (IST)

ਕੋਲੰਬੋ— ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੇ ਸਾਬਕਾ ਸਕੱਤਰ ਆਸਟਿਨ ਫਰਨਾਡੋ ਨੂੰ ਭਾਰਤ 'ਚ ਸ਼੍ਰੀਲੰਕਾ ਦਾ ਅਗਲਾ ਹਾਈ ਕਮਿਸ਼ਨ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਰਨਾਡੋ ਚਿਤਰਾਗਨੀ ਵਗੀਸਵਾਰਾ ਦੀ ਥਾਂ ਲੈਣਗੇ, ਜੋ ਵਿਦੇਸ਼ ਸੇਵਾ ਦੀ ਅਧਿਕਾਰੀ ਹੈ।
ਫਰਨਾਡੋ ਇਸ ਮਹੀਨੇ ਦੀ ਸ਼ੁਰੂਆਤ ਤਕ ਸਿਰੀਸੇਨਾ ਦੇ ਸਕੱਤਰ ਸਨ। ਇਹ ਇਕ ਰਾਜਨੀਤਕ ਨਿਯੁਕਤੀ ਹੈ, ਜੋ ਵਿਦੇਸ਼ ਸੇਵਾ ਦੇ ਬਾਹਰੋ ਹੋਈ ਹੈ। ਫਰਨਾਡੋ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰੀਸੇਨਾ ਤੋਂ ਆਪਣਾ ਨਿਯੁਕਤੀ ਪੱਤਰ ਮਿਲ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ 'ਚ ਫਰਨਾਡੋ ਦੀ ਰਸਮੀ ਨਿਯੁਕਤੀ ਦੀ ਤਰੀਕ ਹਾਲੇ ਪਤਾ ਨਹੀਂ ਹੈ। ਉਹ ਪਹਿਲਾਂ ਪੂਰਬੀ ਸੂਬੇ ਦੇ ਗਵਰਨਰ ਦੇ ਸਲਾਹਕਾਰ ਦੇ ਤੌਰ 'ਤੇ ਸੇਵਾ ਦੇ ਚੁੱਕੇ ਹਨ।