ਆਸਟ੍ਰੇਲੀਆ ਨੇ 'ਬਾਲਗਾਂ' ਲਈ ਕੋਵਿਡ ਟੀਕੇ ਨੂੰ ਦਿੱਤੀ ਮਨਜ਼ੂਰੀ

Friday, Aug 27, 2021 - 03:57 PM (IST)

ਆਸਟ੍ਰੇਲੀਆ ਨੇ 'ਬਾਲਗਾਂ' ਲਈ ਕੋਵਿਡ ਟੀਕੇ ਨੂੰ ਦਿੱਤੀ ਮਨਜ਼ੂਰੀ

ਕੈਨਬਰਾ (ਆਈਏਐਨਐਸ): ਮਹਾਮਾਰੀ ਦੀ ਤੀਜੀ ਲਹਿਰ ਦੇ ਵਿਚਕਾਰ, ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ 12 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਲਈ ਕੋਵਿਡ-19 ਖ਼ਿਲਾਫ਼ ਟੀਕਾਕਰਣ ਨੂੰ ਪ੍ਰਵਾਨਗੀ ਦੇ ਦਿੱਤੀ। ਇਹ ਫ਼ੈਸਲਾ 16 ਸਾਲ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਮੌਜੂਦਾ ਸਿਫਾਰਿਸ਼ ਨੂੰ ਵਧਾਉਂਦਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ  ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਆਨ ਇਮਿਊਨਾਈਜੇਸ਼ਨ (ATAGI) ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਫਾਈਜ਼ਰ ਵੈਕਸੀਨ 12-15 ਸਾਲ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। 

ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਏ.ਟੀ.ਏ.ਜੀ.ਆਈ. ਨੇ ਇਹ ਸਿੱਟਾ ਕੱਢਿਆ ਹੈ,''12-15 ਸਾਲ ਦੀ ਉਮਰ ਦੇ ਸਾਰੇ ਨੌਜਵਾਨ ਬਾਲਗਾਂ ਨੂੰ ਕੋਵਿਡ-19 ਟੀਕਾਕਰਣ ਦੀ ਪੇਸ਼ਕਸ਼ ਦੇ ਲਾਭ ਜਾਣੇ-ਪਛਾਣੇ ਜਾਂ ਸੰਭਾਵਿਤ ਜੋਖਮਾਂ ਤੋਂ ਵੱਧ ਹਨ। ਇਸ ਤਰ੍ਹਾਂ, ATAGI ਸਮੇਂ ਦੇ ਨਾਲ ਆਸਟ੍ਰੇਲੀਆਈ ਕੋਵਿਡ -19 ਟੀਕਾਕਰਣ ਪ੍ਰੋਗਰਾਮ ਵਿੱਚ ਇਸ ਉਮਰ ਸਮੂਹ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕਰਦਾ ਹੈ।'' ਘੋਸ਼ਣਾ ਦੇ ਬਾਅਦ, ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੈਨਬਰਾ ਵਿੱਚ ਕਿਹਾ ਕਿ ਬੱਚਿਆਂ ਲਈ ਟੀਕੇ ਲਈ ਬੁਕਿੰਗ ਸਤੰਬਰ ਵਿੱਚ ਖੁੱਲ੍ਹੇਗੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਡੈਲਟਾ ਵੈਰੀਐਂਟ ਦਾ ਪ੍ਰਕੋਪ, ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਬਣਾਏ ਜਾ ਰਹੇ 'ਟੈਂਟ'

ਮੌਰੀਸਨ ਮੁਤਾਬਕ,"ਮੁੱਖ ਤੌਰ ਤੇ ਮੈਂ ਦੇਖਾਂਗਾ ਕਿ ਟੀਕਾਕਰਨ ਜਨਰਲ ਪ੍ਰੈਕਟੀਸ਼ਨਰ (ਜੀਪੀ) ਨੈੱਟਵਰਕ ਦੁਆਰਾ ਹੋ ਰਿਹਾ ਹੈ ਜਾਂ ਨਹੀਂ। ਸ਼ੁੱਕਰਵਾਰ ਨੂੰ, ਆਸਟ੍ਰੇਲੀਆ ਨੇ ਕੋਵਿਡ ਦੇ ਸਥਾਨਕ ਤੌਰ 'ਤੇ ਹਾਸਲ ਕੀਤੇ 982 ਨਵੇਂ ਕੇਸਾਂ ਦੀ ਰਿਪੋਰਟ ਕੀਤੀ। ਖਬਰਾਂ ਮੁਤਾਬਕ  882 ਮਾਮਲੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਦੇ ਸਨ, ਜੋ ਕਿ ਮੌਜੂਦਾ ਕੇਂਦਰ ਹੈ।ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਕਟੋਰੀਆ ਵਿੱਚ 79 ਹੋਰ ਨਵੇਂ ਮਾਮਲੇ ਸਾਹਮਣੇ ਆਏ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (ACT) ਨੇ 21 ਹੋਰ ਦਰਜ ਕੀਤੇ, ਜੋ ਤਿੰਨ ਦਿਨਾਂ ਵਿੱਚ ਸਭ ਤੋਂ ਵੱਧ ਹਨ। ਹੁਣ ਤੱਕ, ਐਨ.ਐਸ.ਡਬਲਊ., ਵਿਕਟੋਰੀਆ ਅਤੇ ਏ.ਸੀ.ਟੀ. ਵਿੱਚ ਲਗਭਗ ਅੱਧੀ ਆਸਟ੍ਰੇਲੀਅਨ ਆਬਾਦੀ ਅਜੇ ਵੀ ਤਾਲਾਬੰਦੀ ਵਿੱਚ ਹੈ।ਸ਼ੁੱਕਰਵਾਰ ਤੱਕ, ਆਸਟ੍ਰੇਲੀਆ ਵਿੱਚ ਕੋਵਿਡ-19 ਦੇ 47,840 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ। ਕੋਰੋਨਾ ਨਾਲ ਹੁਣ ਤੱਕ 989 ਮੌਤਾਂ ਹੋਈਆਂ ਹਨ।


author

Vandana

Content Editor

Related News