ਇਹ ਵਕੀਲ ਜੇਲ ''ਚ ਬਣਾਉਂਦਾ ਸੀ ਸਰੀਰਕ ਸੰਬੰਧ
Wednesday, Dec 20, 2017 - 10:08 PM (IST)

ਵਾਸ਼ਿੰਗਟਨ— ਅਸ਼ਲੀਲ ਫਿਲਮਾਂ ਕਈ ਥਾਂਵਾਂ 'ਤੇ ਬਣਾਈਆਂ ਜਾਂਦੀਆਂ ਹਨ ਪਰ ਕੀ ਤੁਸੀਂ ਸੋਚਿਆ ਹੈ ਕਿ ਅਸ਼ਲੀਲ ਫਿਲਮ ਇਕ ਜੇਲ 'ਚ ਕੈਦੀਆਂ ਵੱਲੋਂ ਬਣਾਈ ਜਾ ਸਕਦੀ ਹੈ? ਜੀ ਹਾਂ ਫਲੋਰਿਡਾ ਦੀ ਇਕ ਜੇਲ 'ਚ ਅਜਿਹਾ ਹੀ ਕੁਝ ਹੋਇਆ ਹੈ। ਜਿਥੇ ਇਕ ਵਕੀਲ ਨੂੰ ਜੇਲ 'ਚ ਕੈਦੀਆਂ ਨਾਲ ਸੰਬੰਧ ਬਣਾਉਣ ਤੇ ਅਸ਼ਲੀਲ ਵੀਡੀਓ ਤਿਆਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਮੁਤਾਬਕ ਐਂਡੂ ਸਪਾਰਕ 'ਗਰਲ ਇਨ ਜੇਲ' ਨਾਂ ਤੋਂ ਅਸ਼ਲੀਲ ਸੀਰੀਜ਼ ਬਣਾ ਰਿਹਾ ਸੀ ਤੇ ਫੜ੍ਹੇ ਜਾਣ 'ਤੇ ਉਸ ਸਮੇਂ ਉਸ ਦੇ ਸਰੀਰ 'ਤੇ ਕੋਈ ਕੱਪੜਾ ਨਹੀਂ ਹੈ। ਫਲੋਰਿਡਾ ਦੀ ਪੁਲਸ ਮੁਤਾਬਕ 55 ਸਾਲਾਂ ਅਟਾਰਨੀ ਐਂਡੂ ਸਪਾਰਕ ਰੁਜ਼ਾਨਾ ਨੇਪੋਲਿਟੈਨੋ ਨੂੰ ਮਿਲਦਾ ਸੀ ਜੋ ਉਸ ਦੀ ਕਲਾਇੰਟ ਨਹੀਂ ਸੀ। ਇਹ ਮਾਮਲਾ ਪਿਨੇਲੈਸ ਕਾਉਂਟੀ ਜੇਲ ਦਾ ਹੈ।
ਰਿਪੋਰਟ ਮੁਤਾਬਕ ਵਕੀਲ ਜੇਲ ਦੇ ਅਟਾਰਨੀ ਕਲਾਇੰਟ ਮੀਟਿੰਗ ਰੂਮ 'ਚ ਅਜਿਹਾ ਕਰਦਾ ਸੀ। ਅਮਰੀਕਾ 'ਚ ਜੇਲ ਦੇ ਅੰਦਰ ਇਕ ਅਜਿਹਾ ਰੂਮ ਹੁੰਦਾ ਹੈ ਜਿਥੇ ਵਕੀਲ ਕਲਾਇੰਟ ਨਾਲ ਪ੍ਰਾਇਵੇਸੀ ਨਾਲ ਗੱਲ ਕਰ ਸਕਦਾ ਹੈ। ਜਿਸ ਕਮਰੇ 'ਚ ਇਹ ਕੰਮ ਕੀਤਾ ਜਾਂਦਾ ਸੀ, ਉਸ 'ਚ ਕੋਈ ਕੈਮਰਾ ਨਹੀਂ ਲੱਗਾ ਸੀ। ਇਕ ਛੋਟੀ ਜਿਹੀ ਖਿੜਕੀ ਕਮਰੇ 'ਚ ਲੱਗੀ ਹੁੰਦੀ ਸੀ। ਜਿਸ ਨੂੰ ਆਸਾਨੀ ਨਾਲ ਬਲਾਕ ਕੀਤਾ ਜਾ ਸਕਦਾ ਸੀ।
ਵਕੀਲ ਆਪਣੇ ਆਈਐਡ 'ਤੇ ਵੀਡੀਓ ਨੂੰ ਰਿਕਾਰਡ ਕਰਦਾ ਹੁੰਦਾ ਸੀ। ਅਟਾਰਨੀ ਨੂੰ ਜੇਲ 'ਚ ਆਈਪੈਡ ਲਿਜਾਣ ਦੀ ਖਾਸ ਇਜਾਜ਼ਤ ਦਿੱਤੀ ਜਾਂਦੀ ਸੀ। ਦੋਸ਼ ਮੁਤਾਬਕ ਉਸ ਨੇ 25 ਸਾਲ ਦੀ ਸ਼ੌਨਾ ਬੋਸੇਲੀ ਨੂੰ 30 ਤੋਂ 40 ਡਾਲਰ (ਕਰੀਬ 2000 ਰੁਪਏ) ਦੇ ਬਦਲੇ ਵੀਡੀਓ ਰਿਕਾਰਡ ਕਰਨ ਦਾ ਆਫਰ ਦਿੱਤਾ ਸੀ। ਜਦੋਂ ਬੋਸੇਲੀ ਨੇ ਇਨਕਾਰ ਦਿੱਤਾ ਤਾਂ ਉਹ 28 ਸਾਲ ਦੀ ਰੋਜ ਨੇਪੋਲਿਟੈਨੋ ਨਾਲ ਸੰਬੰਧ ਬਣਾਉਣ ਲੱਗਾ। ਜੂਨ ਤੋਂ ਹੁਣ ਤਕ ਉਸ ਨੇਕਰੀਬ 6 ਬਾਰ ਉਸ ਨਾਲ ਮਲਾਕਾਤ ਕੀਤੀ।