ਸੰਯੁਕਤ ਰਾਸ਼ਟਰ ਸੰਮੇਲਨ 'ਚ ਜਲਵਾਯੂ ਮਾਰਚ ਰਾਹੀਂ ਨੇਤਾਵਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼

Saturday, Nov 06, 2021 - 07:50 PM (IST)

ਗਲਾਸਗੋ-ਸੰਯੁਕਤ ਰਾਸ਼ਟਰ ਜਲਵਾਲੂ ਸੰਮੇਲਨ ਦੇ ਸਥਾਨ ਦੇ ਬਾਹਰ ਸ਼ਨੀਵਾਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋ ਕੇ ਜਲਵਾਯੂ ਪਰਿਵਰਤਨ ਨੂੰ ਲੈ ਕੇ ਹੋਰ ਕਦਮ ਚੁੱਕਣ ਲਈ ਜਨਤਕ ਦਬਾਅ ਬਣਾਉਣ ਦੀ ਉਮੀਦ ਹੈ। ਪ੍ਰਦਰਸ਼ਨਕਾਰੀਆਂ ਨੇ ਇਥੇ ਸੰਮੇਲਨ ਦੇ ਸਥਾਨ ਦੇ ਬਾਹਰ ਮਾਰਚ ਕਰ ਵਿਸ਼ਵ ਨੇਤਾਵਾਂ ਨਾਲ ਜੈਵਿਕ ਈਂਧਨ ਦੇ ਇਸਤੇਮਾਲ 'ਚ ਕਟੌਤੀ ਲਈ ਤੇਜ਼ੀ ਨਾਲ ਕਦਮ ਚੁੱਕਣ ਦੀ ਮੰਗ ਕਰਨ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਪੁਲਸ ਨੇ ਪੁਖ਼ਤਾ ਤਿਆਰੀ ਕੀਤੀ ਹੈ। ਜਲਵਾਯੂ ਕਾਰਕੁੰਨਾਂ ਦੇ ਪ੍ਰਦਰਸ਼ਨ ਦੇ ਦੂਜੇ ਦਿਨ ਸ਼ਨੀਵਾਰ ਸਵੇਰ ਤੋਂ ਹੀ ਪੁਲਸ ਦੇ ਹੈਲੀਕਾਪਟਰ ਗਲਾਸਗੋ ਦੇ ਉੱਪਰ ਮੰਡਰਾ ਰਹੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਇਲਾਜ ਲਈ 'ਮਰਕ' ਦੀ ਗੋਲੀ ਨੂੰ ਮਿਲੀ ਮਨਜ਼ੂਰੀ

ਸਕਾਟਿਸ਼ ਲੋਕ ਖਰਾਬ ਮੌਸਮ ਦੇ ਆਦੀ ਹਨ ਅਤੇ ਇਸ ਲਈ ਮਾਰਚ ਦੌਰਾਨ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਣ ਦੇ ਖ਼ਦਸ਼ੇ ਦੇ ਬਾਵਜੂਦ ਪ੍ਰਦਰਨਸ਼ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਸੰਮੇਲਨ ਸਥਾਨ ਕਰੀਬ ਅੱਧੇ ਮੀਲ ਦਾ ਹੈ ਜਿਥੇ ਵਾਰਤਾਕਾਰ ਲਗਤਾਰ ਸੱਤਵੇਂ ਦਿਨ ਮਸੌਦਾ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਮਿਹਨਤ ਕਰ ਰਹੇ ਹਨ ਜਿਸ ਨੂੰ ਅਗਲੇ ਹਫ਼ਤੇ ਰਾਜਨੀਤਿਕ ਮਨਜ਼ੂਰੀ ਲਈ ਸਰਕਾਰਾਂ ਦੇ ਮੰਤਰੀਆਂ ਨੂੰ ਭੇਜਿਆ ਜਾ ਸਕਦਾ ਹੈ। ਸ਼ਨੀਵਾਰ ਦੇ ਮਾਰਚ 'ਚ ਸਾਰੇ ਉਮਰ ਦੇ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਈਰਾਨ ਨੇ ਵੀਅਤਨਾਮੀ ਤੇਲ ਟੈਂਕਰ ਨੂੰ ਕੀਤਾ ਜ਼ਬਤ : ਅਧਿਕਾਰੀ

ਸ਼ੁੱਕਰਵਾਰ ਨੂੰ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਸੰਮੇਲਨ ਸਥਾਨ ਦੇ ਬਾਹਰ 'ਫ੍ਰਾਈਡੇਅ ਫਾਰ ਫਿਊਚਰ' ਅੰਦੋਲਨ ਤਹਿਤ ਪ੍ਰਦਰਸ਼ਨ ਕੀਤਾ ਸੀ। ਫ੍ਰਾਈਡੇਅ ਫਾਰ ਫਿਊਚਰ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਵੀਡਿਸ਼ ਜਲਵਾਯੂ ਕਾਰਕੁਨ ਗ੍ਰੇਟਾ ਥੁਨਬਰਗ ਨੇ ਗਲਾਸਗੋ 'ਚ ਹੋ ਰਹੀ ਸੰਯੁਕਤ ਰਾਸ਼ਟਰ ਦੀ ਜਲਵਾਯੂ ਵਾਰਤਾ ਨੂੰ 'ਹੁਣ ਤੱਕ ਅਸਫਲ' ਕਰਾਰ ਦਿੱਤਾ ਅਤੇ ਦੋਸ਼ ਲੱਗਿਆ ਕਿ ਨੇਤਾ ਜਾਣਬੁਝ ਕੇ ਨਿਯਮਾਂ 'ਚ ਖਾਮੀਆਂ ਛੱਡ ਰਹੇ ਹਨ ਅਤੇ ਉਹ ਆਪਣੇ ਦੇਸ਼ਾਂ ਦੇ ਉਤਸਰਜਨ ਦੇ ਮਾਮਲੇ 'ਚ ਗੁੰਮਰਾਹਕੁੰਨ ਤਸਵੀਰ ਪੇਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਅਮਰੀਕਾ: ਬਾਰਡਰ 'ਤੇ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰਜ਼ਾਨੇ ਵਜੋਂ ਮਿਲ ਸਕਦੇ ਹਨ ਲੱਖਾਂ ਡਾਲਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News